ਨਾਨਕਸ਼ਾਹੀ ਕੈਲੰਡਰ ਦੇ ਕਾਤਿਲੋ!
ਨਾਨਕਸ਼ਾਹੀ ਕੈਲੰਡਰ ਦੇ ਕਾਤਿਲੋ, ਕੀ ਕੀਤਾ ਜੇ ਸਾਡੇ ਕੈਲੰਡਰ ਦਾ ਹਾਲ।ਕਿਸੇ ਸਾਲ ਵਿਚ ਆੳਣਾਂ ਹੀ ਨਹੀਂ ਪ੍ਰਕਾਸ਼ ਦਿਹਾੜਾ, ਕਿਸੇ ਸਾਲ ਵਿਚ ਆਉਣਾਂ ਹੈ ਇਹ ਦੋ ਵਾਰ।
ਨਾਨਕ ਸ਼ਾਹੀ ਕੈਲੰਡਰ ਦੇ ਕਾਤਿਲੋ………ਕੌਮ ਦੇ ਦਿਲਾਂ ਨੂੰ ਤੁਸਾਂ ਵਲੂੰਧਰਿਆ ਹੈ, ਤੁਹਾਡਾ ਵੀ ਹੋਣਾਂ ਹੈ ਇਕ ਦਿਨ ਬੁਰਾ ਹਾਲ।
ਜਿਨਾਂ ਬ੍ਰਾਹਮਣਾਂ ਦੇ ਬਣੇ ਤੁਸੀਂ ਝੋਲੀ ਚੁਕ ਹੋ, ਉਨਾਂ ਹੀ ਕਰਨੀ ਹੈ ਤੁਹਾਡੀ ਮਿੱਟੀ ਖਰਾਬ।
ਨਾਨਕ ਸ਼ਾਹੀ ਕੈਲੰਡਰ ਦੇ ਕਾਤਿਲੋ………ਕਹਿਨ ਨੂੰ ਸੇਵਾਦਾਰ ਹੈ ਤੂੰ ਅਕਾਲ ਤਖਤ ਦਾ, ਕੀਤਾ ਸਭ ਤੋਂ ਵਧ ਤੂੰ ਸਿੱਖੀ ਦਾ ਘਾਣ।
ਗੜਵਈ ਬਣ ਗਇਆਂ ਤੂੰ ‘ਕਾਤਿਲਾਂ’ ਦਾ, ਕੌਮ ਪਾ ਰਹੀ ਤੈਨੂੰ ਹੈ ਲਾਨ੍ਹਤਾਂ ਹਜਾਰ।
ਨਾਨਕ ਸ਼ਾਹੀ ਕੈਲੰਡਰ ਦੇ ਕਾਤਿਲੋ………ਲਿਫਾਫੇ ਚੋਂ ਨਿਕਲਿਆ ਪ੍ਰਧਾਨ ਹੈ ਤੂੰ, ਸਾਧ ਲਾਣੇ ਦਾ ਬਣਿਆਂ ਗੁਲਾਮ ਹੈ ਤੂੰ।
ਆਪਣੀ ਜਮੀਰ ਤਾਂ ਪਹਿਲਾਂ ਹੀ ਵੇਚ ਬੈਠਾ, ਹੁਣ ਵੇਚ ਨਾ ਸਿੱਖੀ ਦਾ ‘ਕੀਮਤੀ ਸਮਾਨ।
ਨਾਨਕਸ਼ਾਹੀ ਕੈਲੰਡਰ ਦੇ ਕਾਤਿਲੋ, ਕੀ ਕੀਤਾ ਜੇ ਸਾਡੇ ਕੈਲੰਡਰ ਦਾ ਹਾਲ।
No comments:
Post a Comment