ਅੱਜ ਅਸੀਂ ਗੁਰਪੁਰਬ ਤਾਂ ਮਨਾ ਰਹੇ ਹਾਂ ਪਰ ਕੀ ਜੇ ਅੱਜ ਪਿਤਾ ਜੀ ਨੇ ਸੀਸ ਦੀ ਮੰਗ ਕੀਤੀ ਤਾਂ ਦੇਣ ਲਈ ਤਿਆਰ ਹਾਂ? ਜੋ ਸਾਡੇ ਪਿਤਾ ਦਸ਼ਮੇਸ਼ ਜੀ ਨੇ ਸਾਡੇ ਲਾਈ ਕੁਰਬਾਨੀ ਕੀਤੀ , ਕੀ ਅਸੀਂ ਓਸ ਕੁਰਬਾਨੀ ਦਾ ਮਾਣ ਬਚਾ ਕੇ ਰੱਖਿਆ ਹੈ ... ਖਾਲਸਾ ਜੀ , ਅਜੇ ਵੀ ਮੌਕਾ ਹੈ , ਅਸੀਂ ਪਿਤਾ ਦਾ ਸਿਰ ਮਾਣ ਨਾਲ ਉੱਚਾ ਕਰੀਏ ।
ਕੱਢ ਆਖਿਆ ਤੇਗ ਮਿਆਨ ਵਿਚੋਂ,
ਮੈਨੂੰ ਸੀਸ ਦਿਓ, ਮੈਨੂੰ ਮਾਣ ਹੋਵੇ ।
ਬਾਬੇ ਦੀ ਲਾਈ ਬੂਟੀ ਨੂੰ,
ਤੁਸੀਂ ਵਧਣ ਦਿਓ ਮੈਨੂੰ ਮਾਣ ਹੋਵੇ ।
ਮੈਨੂੰ ਸੀਸ ਦਿਓ, ਮੈਨੂੰ ਮਾਣ ਹੋਵੇ ।
ਬਾਬੇ ਦੀ ਲਾਈ ਬੂਟੀ ਨੂੰ,
ਤੁਸੀਂ ਵਧਣ ਦਿਓ ਮੈਨੂੰ ਮਾਣ ਹੋਵੇ ।
ਅੱਜ ਜੀਵਤ ਕਈ ਹਜਾਰ ਰੱਖੇ,
ਜਿਹਦੀ ਨੀਂਹ ਵਿਚ ਪੁੱਤਰ ਚਾਰ ਰੱਖੇ,
ਅੱਜ ਚਾਰਾਂ ਦੀ ਕੋਈ ਸ਼ਰਮ ਕਰੋ,
ਓਹ ਕਰਮ ਕਰੋ, ਮੈਨੂੰ ਮਾਣ ਹੋਵੇ ।
ਜਿਹਦੀ ਨੀਂਹ ਵਿਚ ਪੁੱਤਰ ਚਾਰ ਰੱਖੇ,
ਅੱਜ ਚਾਰਾਂ ਦੀ ਕੋਈ ਸ਼ਰਮ ਕਰੋ,
ਓਹ ਕਰਮ ਕਰੋ, ਮੈਨੂੰ ਮਾਣ ਹੋਵੇ ।
ਇਕ ਬੂਟਾ ਹਰਿਆ ਕੀਤਾ ਸੀ ,
ਵਿਚ ਖੂਨ ਪਿਤਾ ਦਾ ਦਿੱਤਾ ਸੀ,
ਬੂਟੇ ਦੇ ਸੋਹਣੇ ਫੁੱਲਾਂ ਨੂੰ ,
ਤੁਸੀਂ ਖਿੜਨ ਦਿਓ ਮੈਨੂੰ ਮਾਣ ਹੋਵੇ ।
ਵਿਚ ਖੂਨ ਪਿਤਾ ਦਾ ਦਿੱਤਾ ਸੀ,
ਬੂਟੇ ਦੇ ਸੋਹਣੇ ਫੁੱਲਾਂ ਨੂੰ ,
ਤੁਸੀਂ ਖਿੜਨ ਦਿਓ ਮੈਨੂੰ ਮਾਣ ਹੋਵੇ ।
ਇਕ ਬਾਣਾ ਬੂਟੇ ਪਾਇਆ ਸੀ ,
ਜਦ ਬੂਟਾ ਹਰਿਆ ਲਾਇਆ ਸੀ,
ਬੂਟੇ ਨਾਲ ਬਾਣਾ ਫਬਦਾ ਏ ,
ਇਹਦੀ ਸ਼ਰਮ ਰਖੋ , ਮੈਨੂੰ ਮਾਣ ਹੋਵੇ ।
ਜਦ ਬੂਟਾ ਹਰਿਆ ਲਾਇਆ ਸੀ,
ਬੂਟੇ ਨਾਲ ਬਾਣਾ ਫਬਦਾ ਏ ,
ਇਹਦੀ ਸ਼ਰਮ ਰਖੋ , ਮੈਨੂੰ ਮਾਣ ਹੋਵੇ ।
ਬਾਣੇ ਨਾਲ ਬਾਣੀ ਸੀਤੀ ਸੀ,
ਵਿਚ ਨਾਮ ਦੀ ਗੁੜਤੀ ਦਿਤੀ ਸੀ,
ਬਾਣੀ ਦੀਆਂ ਮਿਠੀਆਂ ਧੁੰਨਾਂ ਦੀ ,
ਕੋਈ ਲਾਜ ਰਖੋ, ਮੈਨੂੰ ਮਾਣ ਹੋਵੇ ।
ਵਿਚ ਨਾਮ ਦੀ ਗੁੜਤੀ ਦਿਤੀ ਸੀ,
ਬਾਣੀ ਦੀਆਂ ਮਿਠੀਆਂ ਧੁੰਨਾਂ ਦੀ ,
ਕੋਈ ਲਾਜ ਰਖੋ, ਮੈਨੂੰ ਮਾਣ ਹੋਵੇ ।
ਜੀਹਦੇ ਮੁਖ ਨੂੰ ਨਾ ਚੰਦਰੀ ਵਾ ਲੱਗੇ,
ਬੁੱਕਲ ਗੁਜਰੀ ਵਿਚ ਸੰਭਾਲ ਰੱਖੇ,
ਓਸ ਮਾਂ ਦੀ ਓਡੀ ਬੁੱਕਲ ਦੀ,
ਕੋਈ ਕਦਰ ਕਰੋ ਮੈਨੂੰ ਮਾਣ ਹੋਵੇ ।
ਬੁੱਕਲ ਗੁਜਰੀ ਵਿਚ ਸੰਭਾਲ ਰੱਖੇ,
ਓਸ ਮਾਂ ਦੀ ਓਡੀ ਬੁੱਕਲ ਦੀ,
ਕੋਈ ਕਦਰ ਕਰੋ ਮੈਨੂੰ ਮਾਣ ਹੋਵੇ ।
"ਤੇਜ" ਪੋਹ ਦੀਆਂ ਠੰਡੀਆਂ ਰਾਤਾਂ ਦੀ,
ਕੰਡਿਆਂ ਤੇ ਬੀਤੀਆਂ ਬਾਤਾਂ ਦੀ ,
ਖਦਰਾਣੇ ਦੀਆਂ ਡਿਠੀਆਂ ਢਾਬਾਂ ਦੀ,
ਦਿਲ ਯਾਦ ਰਖੋ, ਮੈਨੂੰ ਮਾਣ ਹੋਵੇ ।
ਬਾਬੇ ਦੀ ਲਾਈ ਬੂਟੀ ਨੂੰ,
ਤੁਸੀਂ ਵਧਣ ਦਿਓ ਮੈਨੂੰ ਮਾਣ ਹੋਵੇ .....
ਕੰਡਿਆਂ ਤੇ ਬੀਤੀਆਂ ਬਾਤਾਂ ਦੀ ,
ਖਦਰਾਣੇ ਦੀਆਂ ਡਿਠੀਆਂ ਢਾਬਾਂ ਦੀ,
ਦਿਲ ਯਾਦ ਰਖੋ, ਮੈਨੂੰ ਮਾਣ ਹੋਵੇ ।
ਬਾਬੇ ਦੀ ਲਾਈ ਬੂਟੀ ਨੂੰ,
ਤੁਸੀਂ ਵਧਣ ਦਿਓ ਮੈਨੂੰ ਮਾਣ ਹੋਵੇ .....
No comments:
Post a Comment