ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ
ਇਸ ਦਿਨ ਨੂੰ ਬੇਸਬਰੀ ਨਾਲ ਉਡੀਕਦਾ ਸੀ:ਭਾਈ ਰਾਜੋਆਣਾ
ਫਾਂਸੀ ਲਾਉਣ ਸਬੰਧੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਬਾਰੇ ਸੁਣ ਕੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਰਤਾ ਵੀ ਨਹੀਂ ਘਬਰਾਏ , ਬਲਕਿ ਅਜਿਹਾ ਸੁਣ ਕੇ ਉਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਜੇਲ੍ਹ ਅਧਿਕਾਰੀਆਂ ਨੇ ਜਦੋਂ ਉਸ ਨੂੰ ਦੱਸਿਆ ਕਿ ਉਸ ਦੇ ਫਾਂਸੀ ਦੇ ਹੁਕਮ ਆ ਗਏ ਹਨ, ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਏਸ ਦਿਨ ਨੂੰ ਬੇਸਬਰੀ ਨਾਲ ਉਡੀਕਦੇ ਆ ਰਹੇ ਨੇ।

ਅੰਮ੍ਰਿਤਸਰ14 ਮਾਰਚ (ਜਸਬੀਰ ਸਿੰਘ) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਭਾਈ ਬਲਵੰਤ ਸਿੰਘ ਰਾਜੇਆਣਾ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਬਾਰੇ ਕਿਹਾ ਹੈ ਕਿ ਨੇਕੀ ਬਦੀ ਦਾ ਯੁੱਧ ਸਦੀਆਂ ਪੁਰਾਣਾ ਹੈ, ਗੁਰੂ ਨਾਨਕ ਸਾਹਿਬ ਵਿਚਾਰਧਾਰਾ ਨੇ ਬਦੀ ਨੂੰ ਹਰਾਉਣ ਲਈ ਭਗਤੀ ਤੇ ਸ਼ਕਤੀ ਦਾ ਸਹਾਰਾ ਅਪਣਾਇਆ ਹੈ। ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਮਾਤਾ ਗੁਜਰੀ ਜੀ, ਕੁਰਬਾਨੀ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਤੇ ਪਿਛੋਕੜ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ ਸਭ ਇਸੇ ਲੜੀ ਵਿੱਚ ਸਨ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੁਸ਼ਟ ਵਿਚਾਰਧਾਰਾ ਦਾ ਮੁਦੱਈ ਸੀ। ਜਿਸ ਨੇ ਨਿਰਦੋਸ਼ ਸਿੱਖਾਂ ਦਾ ਝੂਠੇ ਮੁਕਾਬਲਿਆਂ ਵਿੱਚ ਘਾਣ ਕੀਤਾ ਭਾਈ ਬਲਵੰਤ ਸਿੰਘ ਰਾਜੇਆਣਾ ਨੇ ਬੇਅੰਤ ਸਿੰਘ ਕੇਸ ਵਿੱਚ ‘ਸਜ਼ਾ' ਭੁਗਤਣ ਲਈ ਸ਼ਹੀਦੀ ਦਾ ਜਾਮ ਪੀਣ ਦਾ ਰਾਹ ਚੁਣਿਆ ਹੈ, ਸਿੱਖ ਜਗਤ ਉਸ ਨੂੰ ਲੱਖ-ਲੱਖ ਵਧਾਈ ਦਿੰਦਾ ਹੈ। ਇੰਦਰਾ, ਨਹਿਰੂ ਤੇ ਬਾਦਲ ਪਰਿਵਾਰ ਮਾਇਆ ਤੇ ਚੌਧਰ ਦੇ ਭੁੱਖੇ ਹੋਣ ਕਰਕੇ ਬਦੀ ਨਾਲ ਖੜੇ ਹਨ ਇਸੇ ਕਰਕੇ ਇਨਾਂ ਇਤਿਹਾਸ ਵਿੱਚ ਮੂੰਹ ਕਾਲਾ ਕਰਵਾਇਆ ਹੈ ਅਤੇੋ ਦੁਨੀਆ ਦੇ ਇਤਿਹਾਸ ਦੇ ਪੰਨਿਆ ‘ਤੇ ਇਹਨਾਂ ਦਾ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਣਾ ਯਕੀਨੀ ਹੈ। ਸਿੱਖ ਜਗਤ ਇੰਨਾਂ ਗਦਾਰਾਂ ਨੂੰ ਗੱਦੀਆਂ ਤੋਂ ਪਾਸੇ ਕਰਨ ਲਈ ਕਮਰ ਕੱਸੇ ਕਰਨ ਦੀ ਅਪੀਲ ਕਰਦਾ ਹੈ ਤਾਂ ਜੋ ਰਾਜੇਆਣਾ ਵਰਗੇ ਸੂਰਬੀਰ ਜੋਧਿਆਂ ਨੂੰ ਕੁਦਰਤ ਵੱਲੋਂ ਬਖਸ਼ਿਆ ਜੀਵਨ ਹੰਢਾਉਣ ਦਾ ਸਦਾ ਹੀ ਅਵਸਰ ਬਣਿਆਂ ਰਹੇ। ਦੋਵੇ ਜੱਥੇਬੰਦੀਆਂ ਨੇ ਕਿਹਾ ਕਿ ਚਪੜਚਿੜੀ ਦਾ ਸੰਦੇਸ਼ ਜਬਰ ਜੁਲਮ ਦੇ ਖਿਲਾਫ ਲੜਨ ਦਾ ਸੀ ਪਰ ਬਾਦਲਕਿਆ ਨੇ ਜੁਲਮ ਢਾਹੁਣ ਵਾਲੀ ਧਿਰ ਨਾਲ ਖੜ ਕੇ ਸਿੱਖ ਵਿਚਾਰਧਾਰਾ ਨਾਲ ਗਦਾਰੀ ਕੀਤੀ ਹੈ। ਬੰਦਾ ਸਿੰਘ ਬਹਾਦਰ ਨੇ ਜ਼ਮੀਨ ਹੱਲ ਵਾਹ ਕੇ ਨੂੰ ਦਿੱਤੀ ਸੀ ਪਰ ਬਾਦਲਕਿਆ ਨੇ ਕਿਸਾਨਾਂ ਪਾਸੋਂ ਗੋਬਿੰਦਪੁਰਾ ਵਿਖੇ ਜ਼ਮੀਨਾ ਖੋਹਣ ਦਾ ਕਾਰਜ ਕੀਤਾ ਹੈ ਉਹ ਵੀ ਇਤਿਹਾਸਕਾਰਾਂ ਤੇ ਵਿਦਵਾਨਾਂ ਤੋ¤ੰ ਛੁੱਪਿਆ ਨਹੀ ਹੈ। ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਕਰਾਰ ਦੇਣਾ, ਨੌਜਵਾਨਾਂ ਨੂੰ ਜੇਲਾਂ ਵਿੱਚ ਰੋਲਣਾ, ਸਾਕਾ ਨੀਲਾ ਤਾਰਾ ਸਮੇਂ ਧਰਮ ਯੁੱਧ ਮੋਰਚੇ ਨਾਲ ਗਦਾਰੀ, ਪਾਣੀਆਂ ਦੀ ਲੁੱਟ ਰੋਕਣ ਲਈ ਧਾਰਾ-5 ਰੱਦ ਕਰਨ ਤੋਂ ਭੱਜਣਾ, ਝੂਠੇ ਮੁਕਾਬਲੇ ਬਣਾਉਣ ਵਾਲਿਆਂ ਨੂੰ ਤਰੱਕੀਆਂ ਦੇਣੀਆਂ, 1 ਨਵੰਬਰ 2011 ਨੂੰ ਬਠਿੰਡਾ ਵਿਖੇ ਐਕਟਰ ਤੇ ਐਕਟਰਾਸਾ ਨੂੰ ਨਚਾਉਣਾ, ਦੋਵੇਂ ਹੱਥੀ ਮਾਇਆ ਲੁੱਟਣੀ, ਭਾਈ ਸੋਹਣਜੀਤ ਸਿੰਘ ਵਰਪਾਲ, ਭਾਈ ਕੁਲਵੰਤ ਸਿੰਘ ਵਰਪਾਲ ਦੇ ਪੁਲਿਸ ਹਿਰਾਸਤ ਵਿੱਚ ਹੋਏ ਕਤਲਾਂ ਨੇ ਬਾਦਲਕਿਆ ਦੇ ਸਭ ਮੂੰਹ ‘ਤੇ ਕਾਲਖ ਦਾ ਹੀ ਟਿੱਕਾ ਲਗਾਇਆ ਹੈ। ਉਨਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਫਾਂਸੀ ਇੱਕ ਵਾਰ ਫਿਰ ਸੱਚ ਨੂੰ ਫਾਂਸੀ ਮੰਨੀ ਜਾਵੇਗੀ। ਸ਼ਰਮ ਦੀ ਗੱਲ ਹੈ ਕਿ ਦਿੱਲੀ ਕਤਲੇਆਮ ਕਰਨ ਵਾਲੇ ਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲਿਆਂ ਵਿੱਚੋਂ ਕਿਸੇ ਇੱਕ ਨੇ ਵੀ ਸੱਚ ਬੋਲਣ ਦੀ ਹਿੰਮਤ ਨਹੀ ਕੀਤੀ। ਦੋਹਾਂ ਜਥੇਬੰਦੀਆਂ ਨੇ ਭਾਰਤ ਵਿੱਚੋਂ ਫਾਂਸੀ ਦੀ ਸਜ਼ਾ ਨੂੰ ਖਤਮ ਕੀਤੇ ਜਾਣ ਦੀ ਮੰਗ ਕਰਦਿਆ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਦੇਸਾਂ ਵਿੱਚੋਂ ਫਾਂਸੀ ਦੀਸ ਸਜਾ ਖਤਮ ਹੋ ਚੁੱਕੀ ਹੈ ਅਤੇ ਭਾਰਤ ਵਰਗੇ ਦੁਨੀਆ ਦੇ ਲੋਕਤੰਤਰ ਦੀ ਪਹਿਲੀ ਕਤਾਰ ਵਿੱਚ ਪਹਿਲੇ ਨੰਬਰ ਤੇ ਮੰਨੇ ਜਾਂਦੇ ਦੇਸ ਵਿੱਚੋਂ ਵੀ ਫਾਂਸੀ ਦੀ ਸਜ਼ਾ ਬਿਨਾਂ ਕਿਸੇ ਦੇਰੀ ਤੋ ਖਤਮ ਕੀਤੀ ਜਾਵੇ।
ਇਸੇ ਤਰਾ ਸਰੋਮਣੀ ਅਕਾਲੀ ਦਲ ਪੰਚ ਪਰਧਾਨੀ ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇੱਕ ਪਾਸੇ ਤਾਂ ਸਿੱਖਾਂ ਨੂੰ ਨਵੰਬਰ 1984 ਵਿੱਚ ਗੰਨਿਆ ਦੀਆ ਗਲੇਰੀਆ ਵਾਂਗ ਵੱਢਣ ਟੁੱਕਣ ਵਾਲੇ ਕਿਸ਼ੋਰੀ ਲਾਲ ਨੂੰ ਦਿੱਲੀ ਸਰਕਾਰ ਰਿਹਾਅ ਕਰਕੇ ਉਸ ਦੇ ਨਵਾਂ ਜੀਵਨ ਸ਼ੁਰੂ ਕਰਨ ਦੀ ਬਾਤ ਪਾ ਰਹੀ ਹੈ ਜਦ ਕਿ ਦੂਸਰੇ ਪਾਸੇ ਭਾਈ ਬਲਵੰਤ ਸਿੰਘ ਰਾਜੇਆਣਾ ਜਿਸ ਨੇ ਭਾਵਨਾ ਦੇ ਵਹਿਣ ਵਿੱਚ ਆ ਕੇ ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਸ਼ਮੂਲੀਅਤ ਕੀਤੀ ਸੀ, ਨੂੰ 31ਮਾਰਚ ਨੂੰ ਫਾਂਸੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰੀ ਤੇ ਸੂਬਾ ਸਰਕਾਰ ਦੀ ਖੋਟੀ ਨੀਅਤ ਸਾਹਮਣੇ ਨਜ਼ਰ ਆ ਰਹੀ ਹੈ ਅਤੇ ਸਰਕਾਰਾਂ ਦੀ ਇਹ ਦੋਗਲੀ ਨੀਤੀ ਸਾਬਤ ਕਰਦੀ ਹੈ ਕਿ ਭਾਰਤ ਵਿੱਚ ਘੱਟ ਗਿਣਤੀਆ ਨਾਲ ਉਨਾ ਚਿਰ ਬੇਇਨਸਾਫੀਆ ਹੁੰਦੀਆ ਹੀ ਰਹਿਣਗੀਆ ਜਿੰਨਾ ਚਿਰ ਤੱਕ ਸਿੱਖ ਆਪਣਾ ਕੋਈ ਵੱਖਰਾ ਹੋਮਲੈਂਡ ਨਹੀ ਬਣਾ ਲੈਦੇ। ਉਹਨਾਂ ਕਿਹਾ ਕਿ ਜੇਕਰ ਸਿੱਖ ਆਪਣੇ ਵੱਖਰੇ ਹੋਮਲੈਂਡ ਦੀ ਗੱਲ ਕਰਦੇ ਹਨ ਤਾਂ ਵੀ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਮਾਰਿਆ ਜਾਂਦਾ ਹੈ ਜੋ ਜਿਥੇ ਕੌਂਮਾਤਰੀ ਪੱਧਰ ਦੇ ਕਨੂੰਨਾਂ ਦੀ ਵੀ ਉਲੰਘਣਾ ਹੈ ਉਥੇ ਭਾਰਤੀ ਸੰਵਿਧਾਨ ਵਿੱਚ ਹਰੇਕ ਨਾਗਰਿਕ ਨੂੰ ਮਿਲੇ ਬੋਲਣ ਦੇ ਅਧਿਕਾਰ ਦੇ ਵਿਰੁੱਧ ਵੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਆਪਣੀ ਅਜ਼ਾਦੀ ਬਾਰੇ ਜਰੂਰ ਸੋਚਣਾ ਪਵੇਗਾ ਨਹੀ ਤਾਂ ਪਤਾ ਨਹੀ ਭਾਈ ਬਲਵੰਤ ਸਿੰਘ ਰਾਜੋਆਣਾ ਵਾਂਗ ਹੋਰ ਕਈ ਸਿੱਖ ਨੌਜਵਾਨ ਫਾਂਸੀਆ ‘ਤੇ ਇੰਜ ਹੀ ਚੜਦੇ ਰਹਿਣਗੇ। ਉਹਨਾਂ ਕੌਂਮਾਤਰੀ ਪੱਧਰ ਤੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਾਈ ਰਾਜੋਆਣਾ ਨੂੰ ਫਾਂਸੀ ਤੋਂ ਬਚਾਉਣ ਲਈ ਜਿਥੇ ਵੀ ਸਿੱਖ ਬੈਠੇ ਹਨ ਆਪਣੇ ਆਪਣੇ ਦੇਸ ਦੀ ਸਰਕਾਰ ਤੋ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਲਈ ਦਬਾ ਪਵਾਉਣ ਤਾਂ ਕਿ ਭਾਈ ਰਾਜੋਆਣਾ ਦੀ ਫਾਂਸੀ ਤੇ ਰੋਕ ਲਗਾਈ ਜਾ ਸਕੇ।
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ
ਪਟਿਆਲਾ, - ਬਲਵੰਤ ਸਿੰਘ ਰਾਜੋਆਣਾ ਜੋ ਬਹੁ ਚਰਚਿੱਤ ਬੇਅੰਤ ਸਿੰਘ ਕਤਲ ਕਾਂਡ ਮਾਮਲੇ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਨਜ਼ਰਬੰਦ ਹਨ, ਨੂੰ 31 ਮਾਰਚ ਨੂੰ ਫਾਂਸੀ ਦਿੱਤੀ ਜਾਵੇਗੀ। ਮਾਣਯੋਗ ਹਾਈਕੋਰਟ ਵੱਲੋਂ ਇਸ ਮਾਮਲੇ ‘ਚ ਫਾਂਸੀ ਦੀ ਸਾਰੀ ਕਾਰਵਾਈ ਪੂਰੀ ਕਰਨ ਲਈ ਕੇਂਦਰੀ ਜੇਲ੍ਹ ਪਟਿਆਲਾ ਦੇ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਪੁਖਤਾ ਜਾਣਕਾਰੀ ਭੇਜਣ ਦੀ ਵੀ ਖਬਰ ਹੈ, ਇਥੇ ਪ੍ਰਾਪਤ ਸਮਾਚਾਰ ਅਨੁਸਾਰ ਕੇਂਦਰੀ ਜੇਲ੍ਹ ਪਟਿਆਲਾ 'ਚ ਸੁਰੱਖਿਆ ਦੇ ਪ੍ਰਬੰਧ ਵੀ ਕਥਿਤ ਰੂਪ ਵਿੱਚ ਕਾਫੀ ਸਖਤ ਕਰ ਦਿੱਤੇ ਹਨ। ਯਾਦ ਰਹੇ ਕਿ 31 ਅਗੱਸਤ 1995 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰੀਏਟ 'ਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ 'ਚ ਅਨੇਕਾਂ ਅਫਸਰਾਂ ਅਤੇ ਮੁਲਾਜ਼ਮਾਂ ਸਮੇਤ ਮਾਰੇ ਗਏ ਸਨ। ਸਰਕਾਰੀ ਏਜੰਸੀਆਂ ਵਲੋਂ ਡੂੰਘੀ ਜਾਂਚ-ਪੜ੍ਹਤਾਲ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਅਤੇ ਉਸ ਵੇਲੇ ਪੰਜਾਬ ਪੁਲਿਸ 'ਚ ਮੁਲਾਜ਼ਮ ਬਲਵੰਤ ਸਿੰਘ ਰਾਜੋਆਣਾ ਸਮੇਤ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵੱਖ-ਵੱਖ ਪੜ੍ਹਾਵਾਂ 'ਚੋਂ ਨਿਕਲਣ ਤੋਂ ਬਾਅਦ 2009 ਵਿੱਚ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਦੇ ਹੁਕਮ ਦਿੱਤੇ ਸਨ ਅਤੇ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਸੀ, 7-8 ਵਿਅਕਤੀਆਂ ਨੂੰ ਉਮਰ ਕੈਦ ਦੇ ਹੁਕਮ ਸੁਣਾਏ ਸਨ। ਇਸ ਉਪਰੰਤ ਜਗਤਾਰ ਸਿੰਘ ਹਵਾਰਾ ਵੱਲੋਂ ਫਾਂਸੀ ਦੀ ਸਜ਼ਾ ਦੇ ਵਿਰੁੱਧ ਅਪੀਲ 'ਤੇ ਫੈਸਲਾ ਦਿੰਦਿਆਂ ਹਾਈ ਕੋਰਟ ਦੇ ਵਿਸ਼ੇਸ਼ ਬੈਂਚ ਨੇ ਉਸ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਸੀ ਪਰ ਭਾਈ ਰਾਜੋਆਣਾ ਵੱਲੋਂ ਕੋਈ ਅਪੀਲ ਨਾ ਕਰਨ 'ਤੇ ਬੈਂਚ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਅੱਜ ਭਾਈ ਰਾਜੋਆਣਾ ਦੀ ਪਟਿਆਲਾ ਦੀ ਇਕ ਅਦਾਲਤ ਵਿੱਚ ਧਮਾਕਾਖੇਜ਼ ਸਮੱਗਰੀ ਦੇ ਮਾਮਲੇ ਵਿੱਚ ਪੇਸ਼ੀ ਸੀ ਜਿਥੇ ਉਸ ਦੇ ਪਰਿਵਾਰਿਕ ਮੈਂਬਰ ਇੰਤਜ਼ਾਰ ਕਰਦੇ ਰਹੇ ਪਰ ਅਦਾਲਤ ਵੱਲੋਂ ਭਾਈ ਰਾਜੋਆਣਾ ਦੀ ਪੇਸ਼ੀ ਵੀਡਿਓ ਕਾਨਫਰੰਸ ਰਾਹੀਂ ਕਰਾਉਣ ‘ਤੇ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੂੰ ਸ਼ੱਕ ਪੈ ਗਿਆ। ਉੱਧਰ ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਹਾਈਕੋਰਟ ਨੇ 5 ਮਾਰਚ ਨੂੰ ਭਾਈ ਰਾਜੋਆਣਾ ਦੀ ਫਾਂਸੀ ਸਬੰਧੀ ਜੇਲ੍ਹ ਪ੍ਰਸ਼ਾਸ਼ਨ ਨੂੰ ਡਾਕ ਰਾਹੀਂ ਆਡਰ ਭੇਜੇ ਸਨ ਜੋ ਕੱਲ ਜੇਲ੍ਹ ਪ੍ਰਸ਼ਾਸ਼ਨ ਨੂੰ ਮਿਲੇ ਜਿਸ ਵਿੰਚ ਭਾਈ ਰਾਜੋਆਣਾ ਨੂੰ 31 ਮਾਰਚ 2012 ਨੂੰ ਸਵੇਰੇ 9 ਵਜ਼ੇ ਫਾਂਸੀ ਦਿੱਤੇ ਜਾਣ ਦੇ ਹੁਕਮ ਦਿੱਤੇ ਜਾਣ ਦੀ ਖਬਰ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਜੇਲ੍ਹ ਦੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣ ਉਪਰੰਤ ਜੇਲ੍ਹ ਪ੍ਰਸ਼ਾਸ਼ਨ ਨੇ ਪੰਜਾਬ ਸਰਕਾਰ ਨੂੰ ਹਾਈਕੋਰਟ ਦੇ ਮਿਲੇ ਹੁਕਮਾਂ ਸਬੰਧੀ ਅਗਲੀ ਜਾਣਕਾਰੀ ਵੀ ਭੇਜ ਦਿੱਤੀ ਹੈ।

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੀ ਖਬਰ ਤੋ ਬਾਅਦ ਸਿੱਖ ਕੌਮ ਨੂੰ ਯਾਦ ਆਈ ਭਾਈ ਰਾਜੋਆਣੀ ਦੀ ਵਸੀਅਤ
ਚੰਡੀਗੜ, 13 ਮਾਰਚ (ਗੁਰਪ੍ਰੀਤ ਮਹਿਕ ) : ਬਹੁ ਚਰਚਿੱਤ ਬੇਅੰਤ ਸਿੰਘ ਕਤਲ ਕਾਂਡ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਮਣੇ ਕਰ ਰਹੇ ਕੇਂਦਰੀ ਜੇਲ ਪਟਿਆਲਾ ਵਿਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦਿੱਤੇ ਜਾਣ ਦੀ ਖਬਰ ਤੋ ਬਾਅਦ ਸਿੱਖ ਕੌਮ ਨੂੰ ਭਾਈ ਰਾਜੋਆਣਾ ਦੀ 17 ਜੂਨ, 2008 ਨੂੰ ਘੋਸ਼ਿਤ ਉਹ ਵਸੀਅਤ ਯਾਦ ਆ ਰਹੀ ਹੈ ਜਿਸ ਵਿਚ ਉਨਾ ਕਿਹਾ ਕਿ ਮੇਰੀ ਮੌਤ ਤੋ ਬਾਅਦ ਉਨਾ ਦੇ ਸਰੀਰ ਦੇ ਉਹ ਸਾਰੇ ਅੰਗ ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ ‘ਸ੍ਰੀ ਅਕਾਲ ਤਖਤ ਸਾਹਿਬ' ਨੂੰ ਸਮਰਪਿਤ ਹੋਣਗੇ। ਮੇਰੀ ਇਹ ਇੱਛਾ ਹੈ ਕਿ ਮੇਰੀ ਮੌਤ ਤੋ ਬਾਅਦ ਮੇਰੀਆਂ ਅੱਖਾਂ ‘ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ' ਦੇ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਜੋ ਦੇਖ ਨਹੀਂ ਸਕਦੇ, ਨੂੰ ਮੇਰੀਆਂ ਅੱਖਾਂ ਦਿੱਤੀਆਂ ਜਾਣ, ਤਾਂ ਕਿ ਮੇਰੀ ਮੌਤ ਤੇ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ। ਕਿਸੇ ਮੈਡੀਕਲ ਕਾਰਣ ਕਰਕੇ ਜਾਂ ਕਿਸੇ ਹੋਰ ਕਾਰਨ ਕਰਦੇ ਅਗਰ ਅਜਿਹਾ ਸੰਭਵ ਨਾ ਹੋ ਸਕੇ, ਤਾਂ ਫਿਰ ਮੇਰੀਆਂ ਅੱਖਾਂ ਕਿਸੇ ਦੂਸਰੇ ਜਰੂਰਤਮੰਦ ਇਨਸਾਨ ਨੂੰ ਦੇ ਦਿੱਤੀਆਂ ਜਾਣ। ਇਸ ਤੋ ਇਲਾਵਾ ਮੇਰੇ ਸਰੀਰ ਦੇ ਹੋਰ ਜਿਹੜੇ ਵੀ ਅੰਗ ਦਿਲ, ਗੁਰਦਾ, ਜਾਂ ਕੋਈ ਵੀ ਅੰਗ ਜਿਹੜਾ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦਾ ਹੋਵੇ, ਉਹ ਉਸ ਇਨਸਾਨ ਨੂੰ ਦੇ ਦਿੱਤਾ ਜਾਵੇ। ਇਹ ਵਸੀਅਤ ਮੈਂ ਬਿਨਾਂ ਕਿਸੇ ਮਜਬੂਰੀ ਜਾਂ ਦਬਾਓ ਦੇ ਆਪਣੀ ਇੱਛਾ ਅਨੁਸਾਰ ਆਪਣੇ ਘਰਰਿਆਂ ਦੀ ਸਹਿਮਤੀ ਨਾਲ ਲਿਖ ਰਿਹਾ ਹਾਂ। ਇਹ ਵਸੀਅਤ ਮੈ ਆਪਣੀ ਭੈਣ ਬੀਬੀ ਕਮਲਦੀਪ ਕੌਰ ਪਤਨੀ ਬਲਜੀਤ ਸਿੰਘ ਆਪਣੇ ਭਾਣਜੇ ਅਜੈਦੀਪ ਸਿੰਘ, ਭਾਣਜੀ ਹਰਨੂਰ ਕੌਰ, ਜੇਲ ਸੁਪਰਡੈਂਟ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ, ਮੈਡੀਕਲ ਅਫਸਰ ਡਾਕਟਰ ਬੀ ਕੇ ਸਲਵਾਨ ਅਤੇ ਹੋਰ ਜੇਲ ਅਧਿਕਾਰੀਆਂ ਦੀ ਮੌਜੂਦਗੀ ਵਿਚ ਖੁਸ਼ੀ ਖੁਸ਼ੀ ਲਿਖੱ ਿਰਿਹਾ ਹਾਂ।
ਜਿਕਰਯੋਗ ਹੈ ਕਿ ਭਾਈ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੀ ਖਬਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋ ਸਹੁੰ ਚੁੱਕ ਸਮਾਗਮ ਤੋ ਇਕ ਦਿਨ ਪਹਿਲਾਂ ਸਾਮਣੇ ਆਈ ਹੈ। ਭਾਈ ਰਾਜੋਆਣਾ ਨੇ ਉਨਾਂ ਨੂੰ ਸੁਣਾਈ ਫਾਂਸੀ ਦੀ ਸਜਾ ਖਿਲਾਫ ਅਪੀਲ ਕਰਨ ਤੋ ਮਨਾ ਕਰ ਦਿੱਤਾ ਸੀ।

No comments:
Post a Comment