ਫੇਸਬੁੱਕ ਜਾਂ ਇੰਟਰਨੈਟ
ਸਾਡੇ ਕੁਝ ਵੀਰ ਰੋਜਾਨਾ ਹੀ ਫੇਸਬੁੱਕ ਜਾਂ ਇੰਟਰਨੈਟ ਤੇ ਬੈਠਕੇ ਕੋਮੇੰਟ ਕਰਨ ਨੂੰ ਇੱਕ ਵਾਧੂ ਕੰਮ ਹੀ ਦੱਸਦੇ ਰਹਿੰਦੇ ਹਨ ਆਉ ਇਸ ਗੱਲ ਤੇ ਕੁਝ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ |
ਦੁਨੀਆਂ ਦੇ ਅੰਦਰ ਜਦੋਂ ਵੀ ਕੋਈ ਤਬਦੀਲੀ ਆਉਂਦੀ ਹੈ ਤਾਂ ਉਹ ਹੇਠ ਲਿਖੀਆਂ ਗੱਲਾਂ ਦੇ ਅਧਾਰ ਤੇ ਆਉਂਦੀ ਹੈ|
1. ਰਣ ਤੱਤੇ ਵਿਚ ਜੂਝਣਾ ( ਇਹ ਜਰੂਰੀ ਨਹੀਂ ਕਿ ਸੰਘਰਸ਼ ਹਥਿਆਰਬੰਦ ਹੀ ਹੋਵੇ )
2. ਲੜਨ ਵਾਲਿਆਂ ਦੀ ਸਰੀਰਕ, ਆਰਥਿਕ ਤੇ ਜਰੂਰੀ ਵਸਤਾਂ ਉਪਲਬਧ ਕਰਵਾਉਣ ਦੀ ਸੇਵਾ ਕਰਨੀ |
3. ਕਿਸੇ ਵੀ ਵਿਸ਼ੇ, ਲਹਿਰ ਜਾਂ ਸਿਧਾਂਤ ਨੂੰ ਸਪਸ਼ਟ ਕਰਨ ਲਈ ਵਿਚਾਰਧਾਰਕ ਪਧਰ ਤੇ ਵਿਚਾਰ ਗੋਸ਼ਟੀਆਂ ਕਰਨੀਆਂ, ਤਕਰੀਰਾਂ ਕਰਨੀਆਂ, ਲੇਖ ਲਿਖਣੇ ਅਤੇ ਵਿਚਾਰਾਂ ਦੁਆਰਾ ਸੇਧ ਦੇਣੀ|
ਹੁਣ ਆਉ ਅਸੀਂ ਤੀਜੇ ਪਖ ਤੇ ਵਿਚਾਰ ਕਰੀਏ :
ਜਿਹੜੇ ਸਾਡੇ ਵੀਰ ਲੋਕਾਂ ਵਿਚ ਜਾ ਕੇ ਕਥਾ, ਕੀਰਤਨ ਜਾਂ ਆਪਣੇ ਲੈਕਚਰਾਂ ਦੁਆਰਾ ਲੋਕਾਈ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦੀ ਇਸ ਸੇਵਾ ਨੂੰ ਪ੍ਰਣਾਮ ਹੈ| ਪਰ ਜਦੋਂ ਸਾਡੇ ਕੁਝ ਅਣਭੋਲ ਵੀਰ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਅਸਲੀ ਸੇਵਾ ਉਹ ਹੀ ਕਰ ਰਹੇ ਹਨ ਤਾਂ ਉਹ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੋ ਰਹੇ ਹੁੰਦੇ ਹਨ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਜੋ ਜਾ ਕੇ ਦੱਸਿਆ ਹੈ, ਸੁਣਾਇਆ ਹੈ, ਸੇਧ ਦਿੱਤੀ ਹੈ ਉਸਦਾ ਬਹੁਤ ਸਾਰਾ ਹਿੱਸਾ ਕਿਸੇ ਨਾਂ ਕਿਸੇ ਦੀਆਂ ਲਿਖਤਾਂ ਤੋਂ ਉਧਾਰਾ ਲਿਆ ਹੁੰਦਾ ਹੈ | ਕਿਸੇ ਨਾਂ ਕਿਸੇ ਵਿਦਵਾਨ ਨੂੰ ਪੜਕੇ ਹੀ ਉਹ ਅੱਜ ਕਥਾ ਕੀਰਤਨ ਕਰਨ ਦੇ ਸਮਰਥ ਬਣੇ ਹਨ | ਕਦੀ ਲਿਖਣ ਦਾ ਤਰੀਕਾ ਕੇਵਲ ਸਲੇਟਾਂ ਜਾਂ ਪੇਪਰ ਸੀ, ਤੇ ਅੱਜ ਸਾਇੰਸ ਨੇ ਹੋਰ ਤਰੱਕੀ ਕੀਤੀ ਤਾਂ ਇਹ ਇੰਟਰਨੈਟ ਆਇਆ ਤੇ ਨਾਲ ਨਾਲ ਸੋਸ਼ਿਲ ਮੀਡਿਆ ਵੀ ਆ ਗਿਆ, ਇਸਨੇ ਇੱਕ ਦੂਜੇ ਦੇ ਵਿਚਾਰਾਂ ਨੂੰ ਇੱਕ ਦੂਜੇ ਤੱਕ ਬੜੀ ਤੇਜੀ ਦੇ ਨਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ| ਇਹ ਠੀਕ ਹੈ ਕਿ ਅਖਬਾਰਾਂ, ਮੈਗਜੀਨ ਆਦਿ ਪੇਪਰ ਦੇ ਰੂਪ ਵਿਚ ਅੱਜ ਵੀ ਸਮਾਜ ਨੂੰ ਸੇਧ ਦੇ ਰਹੇ ਹਨ ਪਰ ਅਕਸਰ ਇਹਨਾਂ ਨੇ ਵੀ ਆਪਣੀਆਂ ਆਪਣੀਆਂ ਵੈਬਸਾਈਟਾਂ ਲਾਂਚ ਕੀਤੀਆਂ ਹੋਈਆਂ ਹਨ ਤਾਂ ਕਿ ਸਮੇਂ ਦੇ ਹਾਣੀ ਬਣਿਆ ਜਾ ਸਕੇ |
ਜਿਹੜੇ ਸਾਡੇ ਵੀਰ ਲੋਕਾਂ ਵਿਚ ਜਾ ਕੇ ਕਥਾ, ਕੀਰਤਨ ਜਾਂ ਆਪਣੇ ਲੈਕਚਰਾਂ ਦੁਆਰਾ ਲੋਕਾਈ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦੀ ਇਸ ਸੇਵਾ ਨੂੰ ਪ੍ਰਣਾਮ ਹੈ| ਪਰ ਜਦੋਂ ਸਾਡੇ ਕੁਝ ਅਣਭੋਲ ਵੀਰ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਅਸਲੀ ਸੇਵਾ ਉਹ ਹੀ ਕਰ ਰਹੇ ਹਨ ਤਾਂ ਉਹ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੋ ਰਹੇ ਹੁੰਦੇ ਹਨ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਜੋ ਜਾ ਕੇ ਦੱਸਿਆ ਹੈ, ਸੁਣਾਇਆ ਹੈ, ਸੇਧ ਦਿੱਤੀ ਹੈ ਉਸਦਾ ਬਹੁਤ ਸਾਰਾ ਹਿੱਸਾ ਕਿਸੇ ਨਾਂ ਕਿਸੇ ਦੀਆਂ ਲਿਖਤਾਂ ਤੋਂ ਉਧਾਰਾ ਲਿਆ ਹੁੰਦਾ ਹੈ | ਕਿਸੇ ਨਾਂ ਕਿਸੇ ਵਿਦਵਾਨ ਨੂੰ ਪੜਕੇ ਹੀ ਉਹ ਅੱਜ ਕਥਾ ਕੀਰਤਨ ਕਰਨ ਦੇ ਸਮਰਥ ਬਣੇ ਹਨ | ਕਦੀ ਲਿਖਣ ਦਾ ਤਰੀਕਾ ਕੇਵਲ ਸਲੇਟਾਂ ਜਾਂ ਪੇਪਰ ਸੀ, ਤੇ ਅੱਜ ਸਾਇੰਸ ਨੇ ਹੋਰ ਤਰੱਕੀ ਕੀਤੀ ਤਾਂ ਇਹ ਇੰਟਰਨੈਟ ਆਇਆ ਤੇ ਨਾਲ ਨਾਲ ਸੋਸ਼ਿਲ ਮੀਡਿਆ ਵੀ ਆ ਗਿਆ, ਇਸਨੇ ਇੱਕ ਦੂਜੇ ਦੇ ਵਿਚਾਰਾਂ ਨੂੰ ਇੱਕ ਦੂਜੇ ਤੱਕ ਬੜੀ ਤੇਜੀ ਦੇ ਨਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ| ਇਹ ਠੀਕ ਹੈ ਕਿ ਅਖਬਾਰਾਂ, ਮੈਗਜੀਨ ਆਦਿ ਪੇਪਰ ਦੇ ਰੂਪ ਵਿਚ ਅੱਜ ਵੀ ਸਮਾਜ ਨੂੰ ਸੇਧ ਦੇ ਰਹੇ ਹਨ ਪਰ ਅਕਸਰ ਇਹਨਾਂ ਨੇ ਵੀ ਆਪਣੀਆਂ ਆਪਣੀਆਂ ਵੈਬਸਾਈਟਾਂ ਲਾਂਚ ਕੀਤੀਆਂ ਹੋਈਆਂ ਹਨ ਤਾਂ ਕਿ ਸਮੇਂ ਦੇ ਹਾਣੀ ਬਣਿਆ ਜਾ ਸਕੇ |
ਪਰ ਸਾਡੇ ਵੀਰਾਂ ਨੇ ਸਮੇਂ ਦੇ ਹਾਣੀ ਬਣਨ ਵਾਲਿਆਂ ਨੂੰ ਹੀ ਨਿੰਦਣਾ ਸ਼ੁਰੂ ਕਰ ਦਿੱਤਾ ਹੈ | ਉਹ ਵੀਰੋ ਜੇ ਇਸਦੀ ਵਰਤੋਂ ਗਲਤ ਹੁੰਦੀ ਤਾਂ ਜਿਹਨਾਂ ਵੀਰਾਂ ਭੈਣਾਂ ਨੇ ਗੁਰਬਾਣੀ ਨੂੰ ਇੰਟਰਨੈੱਟ ਤੇ ਉਪਲਬਧ ਕਰਵਾਉਣ ਲਈ ਬਹੁਤ ਵੱਡੀ ਸੇਵਾ ਕੀਤੀ ਹੈ ਤਾਂ ਇਸਦੀ ਲੋੜ ਨਾਂ ਸਮਝੀ ਜਾਂਦੀ | ਅੱਜ ਗੁਰਬਾਣੀ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰ ਨੂੰ ਘਰੇ ਬੈਠਿਆਂ ਅਸੀਂ ਕੰਪਿਊਟਰ ਅਤੇ ਸੈਲ ਫੋਨਾਂ ਆਦਿ ਤੇ ਪੜ ਜਾਂ ਵਿਚਾਰ ਨਾਂ ਸਕਦੇ | ਜਿਹਨਾਂ ਲੋਕਾਂ ਨੇ ਕੌਮ ਅੰਦਰ ਜਾਗਰਿਤੀ ਪੈਦਾ ਕੀਤੀ ਹੈ ਉਹਨਾਂ ਨੇ ਵੀ ਕਿਸੇ ਨਾਂ ਕਿਸੇ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਹੀ ਇਨਕਲਾਬ ਲਿਆਂਦਾ ਹੈ | ਬਹੁਤ ਸਾਰੇ ਅੰਦੋਲਨਾਂ ਦੀ ਭੂਮਿਕਾ ਕਿਸੇ ਨਾਂ ਕਿਸੇ ਦੀਆਂ ਲਿਖਤਾਂ ਨੇ ਹੀ ਬੰਨੀ ਹੈ| ਹੁਣ ਮੈਂ ਕੁਝ ਸਵਾਲ ਉਹਨਾਂ ਵੀਰਾਂ ਤੋਂ ਪੁਛਣਾ ਚਾਹਾਂਗਾ ਜਿਹੜੇ ਇਸ ਬਾਰੇ ਨੁਕਤਾਚੀਨੀ ਕਰਦੇ ਰਹਿੰਦੇ ਨੇ :
1. ਕੀ ਉਹ ਸੱਜਣ ਵੀ ਇਸ ਇੰਟਰਨੈਟ ਜਾਂ ਫੇਸਬੁੱਕ ਬਾਰੇ ਨੁਕਤਾਚੀਨੀ ਕਰਦਿਆਂ ਇਸੇ ਹੀ ਮਾਧਿਅਮ ਦੀ ਵਰਤੋਂ ਨਹੀਂ ਕਰ ਰਹੇ ਹੁੰਦੇ ? ਜੇ ਕਰ ਰਹੇ ਹੁੰਦੇ ਨੇ ਤਾਂ ਫਿਰ ਇਸਨੂੰ ਕੀ ਆਖਿਆ ਜਾਵੇ ?
2. ਕੀ ਉਹ ਲੋਕ ਸਚ ਤੋਂ ਇਨਕਾਰੀ ਨਹੀਂ ਹੋ ਰਹੇ ? ਕੀ ਲਿਬੀਆ ਵਿਚ ਹੁਣੇ ਹੁਣੇ ਆਏ ਇਨਕਲਾਬ ਵਿਚ ਇਸ ਸੋਸ਼ਿਲ ਮੀਡੀਏ ਦਾ ਬਹੁਤ ਵੱਡਾ ਰੋਲ ਨਹੀਂ ਰਿਹਾ ?
3. ਕਥਾ ਕੀਰਤਨ, ਲੈਕਚਰ ਆਦਿ ਰਾਹੀਂ ਵੀ ਲੋਕਾਂ ਦੇ ਵਿਚਾਰ ਹੀ ਬਦਲੇ ਜਾਂਦੇ ਨੇ, ਕੀ ਫੇਸਬੁੱਕ ਤੇ ਬੈਠਕੇ ਲੋਕਾਂ ਦੇ ਵਿਚਾਰ ਨਹੀਂ ਬਦਲੇ ਜਾ ਰਹੇ ਜਾਂ ਨਹੀਂ ਬਦਲੇ ਜਾ ਸਕਦੇ ? ਫਰਕ ਤਾਂ ਸਿਰਫ ਇੰਨਾ ਹੀ ਹੈ ਕਿ ਉਥੇ ਤੁਰ ਫਿਰ ਕੇ ਸਾਹਮਣੇ ਬੈਠਕੇ ਪ੍ਰਚਾਰ ਕਰਦੇ ਹਾਂ ਇਥੇ ਦੁਰ ਦੁਰਾਡੇ ਘਰੇ ਜਾਂ ਆਫਿਸ ਬੈਠੇ ਹੋਏ ਹੀ ਵਿਚਾਰਾਂ ਵਿਚ ਤਬਦੀਲੀ ਨਹੀਂ ਲਿਆਂਦੀ ਜਾ ਰਹੀ ?
4. ਕੀ ਇਸ ਤਰਾਂ ਦਾ ਰੌਲਾ ਪਾਉਣ ਵਾਲੇ ਲੋਕ ਪਹਿਲਾਂ ਆਪੋ ਆਪਣੇ ਫੇਸਬੁੱਕ ਗਰੁੱਪਾਂ ਜਾਂ ਵੈਬਸਾਈਟਾਂ ਨੂੰ ਬੰਦ ਕਿਉਂ ਨਹੀਂ ਕਰ ਦਿੰਦੇ ? ਕਿਉਂਕਿ ਉਥੇ ਵੀ ਘਰੋਂ ਜਾਂ ਆਫਿਸ ਬੈਠਕੇ ਹੀ ਤਾਂ ਲਿਖਿਆ ਜਾ ਰਿਹਾ ਹੈ | ਇਹਨਾਂ ਲੋਕਾਂ ਨੂੰ ਕੋਈ ਹੱਕ ਨਹੀਂ ਕਿ ਇਹ ਇਸ ਮੀਡੀਏ ਦੀ ਆਪ ਵਰਤੋਂ ਕਰਨ, ਕੀ ਇਹ ਰੌਲਾ ਪਾਉਣ ਵਾਲੇ ਲੋਕ ਇਹ ਕੁਝ ਕਰ ਸਕਦੇ ਹਨ ?
5. ਜਦੋਂ ਇਹ ਲੋਕ ਇਸ ਮੀਡੀਏ ਦੀ ਵਰਤੋਂ ਕਰਦੇ ਹਨ ਤਾਂ ਇਹ ਖੁਦ ਕਿਥੇ ਬੈਠਕੇ ਕਰਦੇ ਹਨ ਕੀ ਇਹ ਕੀ ਬੋਰਡ ਤੇ ਟਾਈਪ ਨਹੀਂ ਕਰ ਰਹੇ ਹੁੰਦੇ ਜਾਂ ਅੱਜ ਦੀ ਟੈਕਨੋਲੋਜੀ ਦੀ ਵਰਤੋਂ ਨਹੀਂ ਕਰ ਰਹੇ ਹੁੰਦੇ ?
6. ਕੀ ਅੱਜ ਇਸ ਹੀ ਫੇਸਬੁੱਕ ਜਾਂ ਸੋਸ਼ਿਲ ਮੀਡੀਏ ਨੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਜਿਹਨਾਂ ਨੂੰ ਅਸੀਂ ਕਦੀ ਜਾਣਦੇ ਤੱਕ ਨਹੀਂ ਸਾਂ ਉਹਨਾਂ ਨਾਲ ਸਾਂਝ ਪੈਦਾ ਨਹੀਂ ਕੀਤੀ ?
ਅਸਲ ਵਿਚ ਇਹ ਲੋਕ ਸਚ ਤੋਂ ਮੂੰਹ ਫੇਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹ ਇਹਨਾਂ ਨੂੰ ਵੀ ਪਤਾ ਹੈ ਕਿ ਸੋਸ਼ਿਲ ਮੀਡਿਆ ਪ੍ਰਚਾਰ ਕਰਨ ਦਾ ਇੱਕ ਵਧੀਆ ਤਰੀਕਾ ਹੈ| ਪਰ ਇਹ ਲੋਕ ਆਪ ਤਾਂ ਇਸਦੀ ਵਰਤੋਂ ਕਰਨ ਨੂੰ ਜਾਇਜ ਸਮਝਦੇ ਹਨ ਪਰ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਇਸਦੀ ਵਰਤੋਂ ਕਰਨ ਤੋਂ ਰੋਕਣਾ ਚਾਹੁੰਦੇ ਹਨ ਤੇ ਇਹ ਇਲਜਾਮ ਲਗਾ ਕਿ ਬਦਨਾਮ ਕਰਨਾ ਚਾਹੁੰਦੇ ਹਨ ਕਿ ਇਹ ਲੋਕ ਤਾਂ ਕੁਝ ਨਹੀਂ ਕਰਦੇ ਜਦੋਂ ਕਿ ਸਚ ਉਹਨਾਂ ਨੂੰ ਵੀ ਪਤਾ ਹੈ ਕਿ ਜੋ ਉਹ ਕਹਿ ਰਹੇ ਹਨ, ਸਚਾਈ ਤੋਂ ਕੋਹਾਂ ਦੁਰ ਹੈ | ਇਹ ਤਾਂ ਉਹੀ ਗੱਲ ਹੋ ਰਹੀ ਹੈ ਕਿ ਜਦੋਂ ਬ੍ਰਾਹਮਣ ਨੇ ਧਰਮ ਦਾ ਠੇਕਾ ਆਪ ਹੀ ਲੈ ਲਿਆ ਤੇ ਕੋਈ ਹੋਰ ਸੱਜਣ ਧਰਮ ਦੀ ਗੱਲ ਸੁਣ ਵੀ ਨਾਂ ਸਕੇ ਤੇ ਜੇ ਕਿਸੇ ਨੇ ਸੁਣ ਲਿਆ ਤਾਂ ਸਿੱਕੇ ਕੰਨਾਂ ਵਿਚ ਢਾਲ ਕੇ ਪਾਉਣੇ ਸ਼ੁਰੂ ਕਰ ਦਿੱਤੇ| ਓਏ ਅੱਜ ਦੇ ਧਰਮ ਅਤੇ ਵਿਦਵਤਾ ਦੇ ਠੇਕੇਦਾਰੋ ਸਿਖਾਂ ਨੂੰ ਪਥਰ ਯੁੱਗ ਵੱਲ ਨੂੰ ਨਾਂ ਧੱਕੋ, ਸਚ ਨੂੰ ਪਛਾਣਦੇ ਹੋਏ ਇਸ ਗੱਲ ਨੂੰ ਮੰਨ ਲਵੋ ਕਿ ਅੱਜ ਦੇ ਯੁੱਗ ਵਿਚ ਇਹ ਸੋਸ਼ਿਲ ਮੀਡਿਆ ਤੁਰ ਫਿਰ ਕਿ ਪ੍ਰਚਾਰ ਕਰਨ ਨਾਲੋਂ ਵੀ ਵਧ ਸਹਾਈ ਹੋ ਰਿਹਾ ਹੈ |ਇਸਦੇ ਨਾਲ ਬਹੁਤ ਸਾਰੇ ਕੀਮਤੀ ਸਮੇਂ ਦੀ ਬਚਤ ਵੀ ਹੋ ਰਹੀ ਹੈ |ਇਸ ਮੀਡੀਏ ਨੇ ਉਹਨਾਂ ਵੀਰਾਂ ਭੈਣਾਂ ਨੂੰ ਵੀ ਆਪਣੀ ਗੱਲ ਕਰਨ ਦਾ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਹੈ ਜੋ ਕਿ ਪਹਿਲਾਂ ਕਦੀ ਵੱਡੇ ਵੱਡੇ ਲੇਖ ਨਹੀਂ ਸਨ ਲਿਖਿਆ ਕਰਦੇ |ਪ੍ਰਚਾਰ ਕਰਨ ਦਾ ਮਤਲਬ ਲੋਕਾਂ ਦੇ ਵਿਚਾਰਾਂ ਨੂੰ ਬਦਲਣਾ ਹੁੰਦਾ ਹੈ, ਹੁਣ ਚਾਹੇ ਕੋਈ ਘਰੇ ਬੈਠਾ ਇਹ ਸੇਵਾ ਕਰੀ ਜਾਵੇ ਚਾਹੇ ਕੋਈ ਤੁਰ ਫਿਰ ਕਿ ਕਰੀ ਜਾਵੇ, ਹੈ ਤਾਂ ਇਹ ਸੇਵਾ ਹੀ ਪਰ ਇਹ ਨਾਂ ਆਖੋ ਕਿ ਆਪਣਾ ਕੀਤਾ ਤਾਂ ਬਹੁਤ ਵੱਡੀ ਸੇਵਾ ਹੈ ਪਰ ਦੂਜੇ ਦਾ ਕੀਤਾ ਗਿਆ ਉਹੀ ਕੰਮ ਸੇਵਾ ਨਹੀਂ ਤੇ ਇਥੇ ਹੀ ਬੱਸ ਨਹੀਂ ਸਗੋਂ ਉਹਨਾਂ ਸੇਵਾ ਕਰਨ ਵਾਲਿਆਂ ਨੂੰ ਨੀਵਾਂ ਦਿਖਾਉਣਾ ਜਾਂ ਨਿੰਦਣਾ ਹੀ ਸ਼ੁਰੂ ਕਰ ਦੇਵੋ ਇਹ ਠੀਕ ਨਹੀਂ ਹੈ | ਭਗਤ ਕਬੀਰ ਜੀ ਨੇ ਇਹੋ ਜਿਹੇ ਲੋਕਾਂ ਦੇ ਬਾਰੇ ਹੀ ਇਹ ਬਚਨ ਆਖੇ ਨੇ ਕਿ :
ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
ਵੀਰੋ ਜੇਕਰ ਅਕਾਲ ਪੁਰਖ ਨੇ ਆਪ ਵੀਰਾਂ ਭੈਣਾਂ ਨੂੰ ਲਿਖਣ ਦੀ, ਕੁਝ ਕਹਿਣ ਦੀ ਸੋਝੀ ਬਖਸ਼ੀ ਹੈ ਤਾਂ ਇਸਦੇ ਨਾਲ ਆਪਣੇ ਦੂਜੇ ਸਾਥੀਆਂ ਨੂੰ ਨੀਵੇਂ ਪਧਰ ਤੇ ਆ ਕੇ ਘਟੀਆ ਇਲਜਾਮ ਲਾਉਣ ਦੀ ਕੋਸ਼ਿਸ਼ ਨਾਂ ਕਰੋ | ਮੈਂ ਉਹਨਾਂ ਵੀਰਾਂ ਨੂੰ ਵੀ ਨਾਲ ਹੀ ਬੇਨਤੀ ਕਰਨੀ ਚਾਹਾਂਗਾ ਜੋ ਸਾਡੇ ਹੀ ਕਿਸੇ ਵੀਰ ਦੀਆਂ ਕੀਤੀਆਂ ਗਈਆਂ ਨੀਵੀਆਂ ਟਿੱਪਣੀਆਂ ਨੂੰ ਵਡਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਵਾਰ ਵਾਰ ਦੂਜਿਆਂ ਨੂੰ ਭੜਕਾਹਟ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਵੀਰ ਯਾਦ ਰਖਣ ਕਿ ਜੇਕਰ ਇਸ ਤਰਾਂ ਹੋ ਗਿਆ ਫਿਰ ਉਸਦਾ ਸੇਕ ਬਹੁਤ ਦੁਰ ਦੁਰ ਤੱਕ ਜਾਵੇਗਾ ਤੇ ਇਹ ਇਸ ਜਾਗਰੁਕਤਾ ਦੀ ਲਹਿਰ ਪ੍ਰਤੀ ਅਤੇ ਇਸ ਕੌਮੀ ਸੰਘਰਸ਼ ਲਈ ਬਹੁਤ ਨੁਕਸਾਨਦੇਹ ਸਾਬਿਤ ਹੋਵੇਗਾ, ਤੇ ਦੁਸ਼ਮਣ ਵੀ ਇਹ ਹੀ ਚਾਹੁੰਦਾ ਹੈ | ਹੋ ਸਕਦਾ ਹੈ ਕਿ ਗਲਤੀ ਕਰਨ ਵਾਲਾ ਤਾਂ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਹੋਇਆਂ ਸਬੰਧਿਤ ਧਿਰਾਂ ਕੋਲੋਂ ਮੁਆਫੀ ਵੀ ਮੰਗ ਲਵੇ ਪਰ ਪਰ ਜਿਹੜੇ ਸਾਡੇ ਵੀਰ ਦੂਜਿਆਂ ਨੂੰ ਉਕਸਾਉਣ ਦੀ ਗਲਤੀ ਕਰ ਰਹੇ ਹਨ ਉਹਨਾਂ ਦੀਆਂ ਨਾਦਾਨੀਆਂ ਨੂੰ ਮੁਆਫ਼ ਕਰ ਸਕਣਾ ਸ਼ਾਇਦ ਮੁਸ਼ਕਿਲ ਹੋਵੇਗਾ|ਇਸੇ ਕਰਕੇ ਫਰੀਦ ਸਾਹਿਬ ਨੇ ਕਲਮਾਂ ਵਾਲਿਆਂ ਨੂੰ ਸੰਬੋਧਨ ਹੋ ਕੇ ਆਖਿਆ ਹੈ ਕਿ :
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥
ਹਾਂ ਵੀਰੋ, ਕਿਸੇ ਵੀ ਸਹੁਲਤ ਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ ਚਾਹੇ ਉਹ ਕੋਈ ਅਖਬਾਰ, ਮੈਗਜੀਨ, ਸਟੇਜ ਜਾਂ ਇੰਟਰਨੈਟ ਹੋਵੇ ਇਹਨਾਂ ਸਾਧਨਾਂ ਵਿਚੋਂ ਹਰ ਇੱਕ ਸਾਧਨ ਦੀ ਵਰਤੋਂ ਕੌਮ ਅੰਦਰ ਜਾਗਰਿਤੀ ਲਿਆਉਣ ਲਈ, ਸਚ ਦਾ ਪ੍ਰਚਾਰ ਕਰਨ ਲਈ ਕਰੋ ਕਿਸੇ ਤੇ ਵੀ ਨਿੱਜੀ ਚਿੱਕੜ ਉਛਾਲਣਾ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ ਤੇ ਨਾਂ ਹੀ ਇਸਨੂੰ ਅੱਜ ਦੇ ਯੁੱਗ ਅੰਦਰ ਠੀਕ ਸਮਝਿਆ ਜਾ ਸਕਦਾ ਹੈ, ਜੇਕਰ ਵਿਚਾਰ ਵਿਸ਼ੇ ਅਤੇ ਸਿਧਾਂਤ ਤੇ ਅਧਾਰਿਤ ਕੀਤੀ ਜਾਵੇ ਤਾਂ ਉਹ ਸਾਰਥਿਕ ਹੈ ਮਾਧਿਅਮ ਚਾਹੇ ਕੋਈ ਵੀ ਹੋਵੇ | ਸੋ ਆਪਸੀ ਦੂਸ਼ਣਬਾਜ਼ੀ ਨੂੰ ਪਾਸੇ ਰਖਕੇ ਕੇਵਲ ਸਿਧਾਂਤ ਦੀ ਗੱਲ ਕਰੀਏ ਤੇ ਜਿਹੜਾ ਸਿਧਾਂਤ ਦੀ ਗੱਲ ਨਹੀਂ ਕਰਦਾ ਚਾਹੇ ਉਹ ਕੋਈ ਵੀ ਹੋਵੇ ਉਸਨੂੰ ਪਿਆਰ ਨਾਲ, ਸਤਿਕਾਰ ਨਾਲ, ਦਲੀਲ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜਾ ਨਹੀਂ ਸਮਝਣਾ ਚਾਹੁੰਦਾ ਉਸਨੂੰ ਅਕਾਲਪੁਰਖ ਦੇ ਭਰੋਸੇ ਤੇ ਛੱਡ ਦੇਈਏ | ਆਉ ਸਾਰੇ ਰਲਕੇ ਨੀਵੀਂ ਸੋਚ ਦਾ ਤਿਆਗ ਕਰਕੇ, ਗੁਰੂ ਨਾਨਕ ਦੇ ਨਿਰਮਲ ਸਿਧਾਂਤ ਦੇ ਸਾਂਝੇ ਦੁਸ਼ਮਣ ਨੂੰ ਪਛਾਣਦੇ ਹੋਏ ਸਚ ਅਤੇ ਸਿਧਾਂਤ ਦਾ ਪੱਲਾ ਫੜਕੇ ਆਪਣੀ ਮੰਜਿਲ ਵੱਲ ਨੂੰ ਵਧੀਏ ਅਤੇ ਦੁਸ਼ਮਣ ਦੇ ਨਾਪਾਕ ਇਰਾਦਿਆਂ ਨੂੰ ਫੇਲ ਕਰ ਦੇਈਏ | ਕਿਸੇ ਵੀ ਭੁੱਲ ਚੁੱਕ ਦੀ ਖਿਮਾਂ ...
No comments:
Post a Comment