Total Pageviews

Saturday, December 31, 2011

ਅਜਿਹਾ ਹੋਵੇ ਨਗਰ ਕੀਰਤਨ

ਤੇਰਾ ਨਗਰ ਕੀਰਤਨ ਮੇਰਾ ਨਗਰ ਕੀਰਤਨ,
ਹੋਇਆ ਅੱਜ ਤੇਰਾ ਮੇਰਾ ਨਗਰ ਕੀਰਤਨ।
ਜਦ ਹੁੰਦਾ ਸੀ,ਪੰਥ ਪਿਆਰ ਨਗਰ ਕੀਰਤਨ,
ਦਿਖਦਾ ਸੀ ਖ਼ਾਲਸਾਈ ਜਾਹੋ ਜਲਾਲ ਨਗਰ ਕੀਰਤਨ।
ਜੱਟਾਂ ਲੁਬਾਣਿਆਂ ਪੁੱਣਛੀਆਂ ਮੁੱਜ਼ਫਰਾਵਾਦੀਆਂ ਦੇ,
ਅੱਜ ਹੋ ਗਏ ਡੇਰਿਆਂ ਕਮੇਟੀਆਂ ਦੇ ਨਗਰ ਕੀਰਤਨ।
ਦਿੱਖੇ ਨਾ,ਸ਼ੱਸ਼ਤਰਾਂ ਦਾ ਜ਼ੋਹਰ,ਬਾਣੇ ਦੀ ਟੋਰ,ਨਾਮ ਦਾ ਰੰਗ,
ਹੋ ਗਇਆ ਸੈਰ ਸਪਾਟੇ ਦਾ ਨਾ,ਅਜ ਨਗਰ ਕੀਰਤਨ।
ਇਕ ਦਿਨ ਦਾ ਸ਼ੋਂਕ ਸਜਾ ਲੈਣਾ ਬਾਣਾ,ਫੜ੍ਹ ਲੈਣੀ ਕਿਰਪਾਨ,
ਬਣਾ ਦਿੱਤਾ ਢੋਂਗ ਅੱਜ ਲੋਕਾਂ ਨੇ ਨਗਰ ਕੀਰਤਨ ।
ਲੱਖਾਂ ਰੂਪਏ ਖਰਚ ਹੁੰਦੇ ਅਰਥ ਨਾ ਕੋਈ ਲੱਗੇ,
ਚਾਹ ਪਕੋੜੇ ਵੰਡ ਛੱਕ ਲੇਣੇ,ਅਜ ਏਹੀ ਹੁੰਦਾ ਨਗਰ ਕੀਰਤਨ।
ਏਕਤਾ ਇਮਾਨ ਨਾਲ ਇਕ ਜਿਲਾ੍ਹ ਇਕ ਹੋਵੇ ਨਗਰ ਕੀਰਤਨ।
ਖ਼ਾਲਸਾਈ ਸ਼ਾਨ ਹੋਵੇ,ਇਕ ਪੇਗਾਮ ਹੋਵੇ ਨਗਰ ਕੀਰਤਨ।
ਚੱਲਣ 'ਚ ਨਾ ਦੁਖ ਹੋਵੇ, ਖਾਣ ਦੀ ਨਾ ਭੁੱਖ ਹੋਵੇ।
ਸ਼ਾਂਤ ਜੇਹੀ ਕਤਾਰਾਂ ਹੋਣ, ਨਾਮ ਦਾ ਹੁਲਾਰਾ ਹੋਵੇ ।
ਬਾਣੇ ਦਾ ਸ਼ਿੰਗਾਰ ਹੋਵੇ,ਆਪਸ ਵਿਚ ਪਿਆਰ ਹੋਵੇ।
ਸ਼ੇਰ ਜੇਹੀ ਸੂਰਤ,ਹਾਥੀ ਜੇਹੀ ਚਾਲ,ਬਾਜ਼ ਜੇਹੀ ਪਰਵਾਜ਼ ਹੋਵੇ।
ਸ਼ੱਸ੍ਰਤਰਾਂ ਦਾ ਜੋਰ ਹੋਵੇ ਢੋਲ੍ਹਾਂ ਦੀ ਠਕੋਰ ਹੋਵੇ ।
ਜਿੱਥੋਂ ਤੁਰੇ ਜਾਵੇ ਕਾਫ਼ਲਾ,ਲੋਕੀ ਕਹਿਣ ਨਗਰ ਕੀਰਤਨ।
ਅਜ ਨਗਰ ਕੀਰਤਨ ਜਲੂਸ ਬਣ ਗਏ,ਤਾਹੀਂ ਤਾਂ ਫਜ਼ੋਲ ਬਣ ਗਏ।
ਗੁਰਮਤਿ ਦੀ ਥਾਂ ਮਨਮਤੀ ਅਖਾੜਾਂ ਬਣ ਗਏ ਨਗਰ ਕੀਰਤਨ।
ਹੁਣ ਨਗਰ ਕੀਰਤਨਾ ਦੀ ਵੀ ਵੰਡ ਹੋ ਗਈ, ਮਨਮੋਹਨ ਸਿੰਘਾਂ!
ਸਿੱਖੀ ਸ਼ਾਨ ਦੀ ਥਾਂ ਧੜ੍ਹਿਆਂ ਦਾ ਪ੍ਰਚਾਰ ਬਣ ਗਏ ਨਗਰ ਕਰਿਤਨ।
ਰਲ ਮਿਲ ਸਾਰੇ ਕਰ ਲੈਣ ਉਪਰਾਲਾ,ਹੋ ਜਾਵੇ ਮਿਲ ਵਰਤਣ।
ਦੁਬਿਧਾ ਦੂਰ ਕਰੇ,ਜਾਤਾਂ ਗੋਤਾਂ ਦਾ ਸਫਾਇਆ ਕਰੇ ਨਗਰ ਕੀਰਤਨ।
ਉਪਲੱਬਦੀਆਂ ਦੀ ਖਾਣ ਹੋਵੇ,ਮਨੁੱਖਾਂ ਤਾਈ ਪਹਿਗਾਬ ਹੋਵੇ।
੨੬ ਜਨਵਰੀ ਫਿਕੀ ਪੈ ਜੇ,ਅਜਿਹਾ ਅਜੂਬਾ ਹੋਵੇ ਨਗਰ ਕੀਰਤਨ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਲੋਂ ਗੁਰਪੁਰਬ ਮੂਲ ਨਾਨਕਸ਼ਾਹੀ ਕੈਂਡਰ ਅਨੁਸਾਰ 5 ਨੂੰ

ਦੇਹਧਾਰੀ ਗੁਰੂਆਂ, ਤਰਕਵਾਦੀਆਂ ਅਤੇ ਸਿਆਸਤ ਨਾਲ ਜੁੜੇ ਸੰਤਾਂ ਨੂੰ ਵੀ ਕਰੜੇ ਹੱਥੀਂ ਲਿਆ
ਨਿਹਾਲ ਸਿੰਘ ਵਾਲਾ, 30 ਦਸੰਬਰ (ਰਾਜਵਿੰਦਰ ਰੌਂਤਾ) : ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਨਗਰ ਨਿਵਾਸੀਆਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਅਦੁਤੀ ਸ਼ਹੀਦੀ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਪਿੰਡ ਰੌਂਤਾ ਵਿਖੇ ਕਰਵਾਇਆ ਗਿਆ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਨੰਦਗੜ੍ਹ ਨੇ ਸਿੱਖਾਂ ਨੂੰ ਵੱਖਰੀ ਕੌਮ ਦੱਸਦਿਆਂ ਸ਼ਬਦ ਗੁਰੂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਸਾਡੀ ਸੰਸਕ੍ਰਿਤੀ ਬਚਾਉਣ ਲਈ ਕੁਰਬਾਨੀ ਕੀਤੀ। ਗੁਰੂ ਸਾਹਿਬਾਨ ਦੀ ਕੁਰਬਾਨੀ ਨਾਲ ਹੀ ਅਸੀਂ ਸਿੱਖ ਹਾਂ। ਉਨ੍ਹਾਂ ਦੇਹਧਾਰੀ ਗੁਰੂਆਂ, ਤਰਕਵਾਦੀਆਂ ਅਤੇ ਸਿਆਸਤ ਨਾਲ ਜੁੜੇ ਸੰਤਾਂ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਨਾਨਕਸ਼ਾਹੀ ਕੈ¦ਡਰ ਮੁਤਾਬਿਕ ਦਿਨ-ਦਿਹਾੜੇ ਮਨਾਉਣ ਲਈ ਕਹਿੰਦਿਆਂ 5 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਉਣ ਲਈ ਕਿਹਾ। ਭਾਈ ਹਰਪ੍ਰੀਤ ਸਿੰਘ ਮੱਖੂ ਨੇ ਵੀ ਦੋ ਦਿਨ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਇਸ ਸਮੇਂ ਭਾਈ ਕੁਲਵੀਰ ਸਿੰਘ ਮੋਹਾਲੀ ਵਾਲਿਆਂ ਦੇ ਸਹਿਯੋਗ ਨਾਲ 250 ਦੇ ਕਰੀਬ ਬੱਚਿਆਂ-ਨੌਜਵਾਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ। ਇਸ ਸਾਰੇ ਸਮਾਗਮ ਨੂੰ ਭਾਈ ਕੁਲਦੀਪ ਸਿੰਘ ਮਧੇਕੇ ਵੱਲੋਂ .ਸਕਿਹਾਲਦਲਵਿੲ.ਚੋਮ 'ਤੇ ਦਿਖਾਇਆ ਗਿਆ। ਇਸ ਮੌਕੇ ਭਾਈ ਹਰਪ੍ਰੀਤ ਸਿੰਘ ਮਖੂ, ਭਾਈ ਰਤਨ ਸਿੰਘ ਖਾਲਸਾ ਬਠਿੰਡਾ, ਪਰਮਿੰਦਰ ਸਿੰਘ, ਜਗਦੀਪ ਸਿੰਘ ਨੱਥੋਕੇ ਅਤੇ ਸਿਮਰਨਜੀਤ ਸਿੰਘ ਖਾਲਸਾ ਰੌਂਤਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਸਮੇਂ ਅੰਤਰਰਾਸ਼ਟਰੀ ਰਾਗੀ ਭਾਈ ਕੁਲਵੰਤ ਸਿੰਘ, ਮੱਖਣ ਸਿੰਘ, ਜਗਸੀਰ ਸਿੰਘ, ਸੋਹਣ ਸਿੰਘ, ਸਿਮਰਜੀਤ ਸਿੰਘ, ਗੁਰਮੇਲ ਸਿੰਘ, ਡਾ. ਰਾਜਵੀਰ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ। ਅਬੋਹਰ, (ਤੇਜਿੰਦਰ ਸਿੰਘ ਖ਼ਾਲਸਾ) : ਸ਼੍ਰੋਮਣੀ ਕਮੇਟੀ ਵਲੋਂ ਸਾਧ ਲਾਣੇ ਦੇ ਦਬਾਅ ਵਿਚ ਆ ਕੇ ਮੂਲ ਨਾਨਕਸ਼ਾਹੀ ਕੈਲੰਡਰ ਵਿਚ ਫੇਰਬਦਲ ਕਰ ਕੇ ਬ੍ਰਾਹਮਣੀ ਰੰਗਤ ਦੇਣ ਵਿਰੁਧ ਸੰਗਤਾਂ ਸਾਹਮਣੇ ਆਉਣ ਲੱਗ ਪਈਆਂ ਹਨ ਜਿਸ ਤਹਿਤ ਸਥਾਨਕ ਗੁਰਦਵਾਰਾ ਬਾਬਾ ਦੀਪ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ, ਗੁਰਦਵਾਰਾ ਸਿੰਘ ਸਭਾ ਪਿੰਡ ਡੰਗਰ ਖੇੜਾ ਆਦਿ ਸੰਸਥਾਵਾਂ ਨੇ ਗੁਰੁ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਉਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜੀਤ ਸਿੰਘ, ਸੁਖਦੀਪ ਸਿੰਘ, ਗ੍ਰੰਥੀ ਅਵਤਾਰ ਸਿੰਘ ਨੇ ਦਸਿਆ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਦਿਹਾੜੇ ਮਨਾਉਂਦੇ ਆ ਰਹੇ ਹਨ, ਜਿਸ ਤਹਿਤ ਪਿਛਲੇ ਕੁਝ ਸਾਲਾਂ ਤੋਂ ਗੁਰੂੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੀ 5 ਜਨਵਰੀ ਨੂੰ ਮਨਾਇਆ ਜਾਂਦਾ ਸੀ, ਪਰ ਹੁਣ ਨਵੇਂ ਬਣਾਏ ਗਏ ਕੈਲੰਡਰ ਵਿਚ ਸਾਧਾਂ ਦੇ ਦਬਾਅ ਵਿਚ ਆ ਕੇ ਇਸ ਨੂੰ ਬਦਲ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਪੁਰਬ ਕਦੇ ਜਨਵਰੀ ਤੇ ਕਦੇ ਦੰਸਬਰ ਵਿਚ ਮਨਾਉਣ ਤੋਂ ਖਹਿੜਾ ਛੁਡਾ ਕੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੂਰਬ ਹਰ ਸਾਲ 5 ਜਨਵਰੀ ਨੂੰ ਹੀ ਮਨਾਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਿੱਖੀ ਵਿਚ ਹੋ ਰਹੀ ਦਖ਼ਲਅੰਦਾਜ਼ੀ ਦਾ ਅੱਗੇ ਆ ਕੇ ਖੁਦ ਜਵਾਬ ਦੇਣ। ਥੋਬਾ, (ਸੁਰਿੰਦਰ ਪਾਲ ਸਿੰਘ ਤਾਲਬਪੁਰਾ) : ਭਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ 31 ਦਸੰਬਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਪਿੰਡ ਫੱਤੇਵਾਲ ਦੀਆਂ ਸੰਗਤਾਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਅਸਲ ਨਾਨਕਸ਼ਾਹੀ ਕਲੰਡਰ 2003 ਅਨੁਸਾਰ ਦਸਮਪਿਤਾ ਦਾ ਗੁਰਪੂਰਬ 5 ਜਨਵਰੀ ਨੂੰ ਹੀ ਮਨਾਉਣਗੇ। ਇਸ ਦੇ ਚਲਦਿਆਂ ਪ੍ਰਭਾਤ ਫੇਰੀਆਂ ਕਢੀਆਂ ਜਾ ਰਹੀਆਂ ਹਨ ਜੋ ਲਗਾਤਾਰ 4 ਜਨਵਰੀ ਤਕ ਕਢੀਆਂ ਜਾਣਗੀਆਂ ਤੇ 5 ਜਨਵਰੀ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਇਸ ਦੀ ਜਾਣਕਾਰੀ ਦਿੰਦਿਆਂ ਭਾਈ ਸੁਖਵਿੰਦਰ ਸਿੰਘ ਫੱਤੇਵਾਲ ਤੇ ਭਾਈ ਸ਼ੇਰ ਅਮੀਰ ਸਿੰਘ ਨੇ ਕਿਹਾ ਕਿ ਦਸਮ ਪਿਤਾ ਦਾ ਜਨਮ ਦਿਹਾੜਾ ਸੰਗਤਾ ਦੇ ਮਨਾਂ 'ਚ 5 ਜਨਵਰੀ ਨੂੰ ਹੀ ਪੱਕਾ ਹੋ ਗਿਆ ਹੈ ਪਰ ਹੁਣ ਤਾਰੀਖ਼ ਬਦਲ ਜਾਣ ਕਾਰਨ ਸੰਗਤਾ ਭੁਲੇਖੇ ਦਾ ਸ਼ਿਕਾਰ ਹੋ ਰਹੀਆਂ ਹਨ ਗੁਰਪੁਰਬ ਸਮਾਗਮ ਵਿਚ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਸਭਰਾ ਅਤੇ ਕਵੀਸ਼ਰੀ ਜਥਾ ਭਾਈ ਕੁਲਵਿੰਦਰ ਸਿੰਘ ਐਮ ਏ ਸੰਗਤਾ ਨੂੰ ਗੁਰਬਾਣੀ ਨਾਲ ਜੋੜਨਗੇ ਇਸ ਸਮੇ ਮੌਜੂਦ ਸਨ ਸ. ਗੁਰਚਰਨ ਸਿੰਘ ਪੰਚ, ਸ. ਸੁਰਿੰਦਰ ਸਿੰਘ ਪ੍ਰਧਾਨ, ਭਾਈ ਜਗਤਾਰ ਸਿੰਘ ਆਦਿ ਹਾਜ਼ਰ ਸਨ।

SAHIBZADAS BABA AJIT SINGH JI & JUJHAR SINGH JI: THE SHAHEEDS OF CHAMKAUR

SAHIBZADAS BABA AJIT SINGH JI & JUJHAR SINGH JI: THE SHAHEEDS OF CHAMKAUR


The eldest two son of Guru Gobind Singh, Sahibzada Baba Ajit Singh Ji was born at Paunta Sahib, and Sahibzada Baba Jujhar Singh Ji the second son of the tenth Guru, was born at Anandpur Sahib. The two were aged 18 yrs and 16 yrs respectively when they achieved martyrdom at Chamkaur Sahib. Because of their heroic deeds at such a young age, Sikhs reverdly call them 'Baba', expressive of their highest regard and respect for these brave sons of the Guru.
They underwent training in physical fitness, riding, and use of weapons as well as getting formal and religious (Gurmat) education from competent Sikhs and their father right from their childhood. Sahibzada Ajit Singh performed deeds of great courage during various battles that took place around Anandpur Sahib between the forces of Hindu Kings & Muslim rulers on one side & Guruji's forces on the other.
Sikhism raised hopes of equality for all and freedom from tyranical rulers of the time. Ever increasing numbers of Hindus and even Muslims adopting Sikhism, alarmed both Hindu kings of the Hill States adjoining Anandpur Sahib and of the Muslim rulers who thought that if Sikhism were allowed to grow at this rate neither rulers would not be able to control the oppressed for very long. The Hindu Hill State Kings, through persistent complaints, alarmed Emperor Aurangzeb about the growing strength and influence of Guru Gobind Singh which according to them could one day endanger the rulers of both Hindu and Muslim communities.
Thus the Muslim rulers in Delhi, Punjab and Jammu and Kashmir joined hands with the Hindu rulers of Hill States around Anandpur Sahib, to destroy the growing influence of Guru Gobind Singh forever. Their combined fighting forces marched towards Anandpur Sahib and encircled it completely. They cut off supplies to the besieged Sikh community in the Anandpur Sahib Fort.
The Sikhs besieged in Anandpur Fort had to undergo extreme hardship due to unavailability of rations, water and medicines. On the other hand, seven months of unsuccessful military venture had also demoralized the leaders and soldiers of the tyrant rulers. As a result they searched for a face-saving device to please Emperor Aurangzeb.
Each respectively swore on the Geeta and Koran assuring Sri Guru Gobind Singh that in case he vacated Anandpur Fort along with his Sikhs, they would not attack him and his soldiers. After this evacuation, they would also leave and be in a position to show their faces to the Emperor Aurangzeb. Guru Gobind Singh Ji decided to evacuate Anandpur Sahib on the advice of Sikhs although he had no confidence on the promises made by the adversaries and told them about his views.
Guru Ji, accompanied by Sikhs and his family members evacuated Anandpur Sahib in December 1704 A.D. They had hardly reached the bank of rivulet Sirsa, when the enemy forces attacked them from behind without caring a bit about the promises made by them earlier in the name of their Holy Books.
Sahibzada Ajit Singh and part of Sikh forces kept the attacking enemy at bay by engaging them in a fierce battle till Guru Gobind Singh accompanied by others crossed the rivulet, which had swelled due to heavy rains upstream. Later Ajit Singh and the remaining Sikhs too crossed the rivulet Sirsa & joined Guru Gobind Singh. The enemy forces were deeply impressed by the fighting & leadership qualities shown by the eldest son of Guru Gobind Singh. The flooded rivulet took a heavy toll of Sikh lives.
By evening of the following day, Guru Gobind Singh accompanied by his only two elder sons and forty surviving Sikhs arrived at village Chamkaur, thoroughly exhausted. They quickly settled in the fortress-like house of Chaudhary Budhi Chand and decided to face the approaching enemy forces there.
During the night, enemy forces encircled this fortress in large numbers. Their numbers swelled to 100,000 by day break. When the enemy attacked the fortress in the morning, Guru Gobind Singh, and his disciples kept the enemy at bay with the hails of deadly arrows which inflicting heavy casualties. When the stock of arrows started dwindling and the enemy forces starting coming close to the fortress, it was decided by Guru Gobind Singh to send Sikhs outside the fortress in batches of five to engage the enemy soldiers in hand to hand combat. Imagine 5 Sikhs, daring to take on thousands of enemy soldiers! This amply proved to the world how fearless the Sikhs of the Guru were. They had love not for their lives, but the orders of their master.
SAHIBZADA AJIT SINGH'S MARTYRDOM:
When groups of Sikhs started leaving the fortress and fought bravely while afflicting heavy causalities before laying down their precious lives, Sahibzada Ajit Singh sought permission of his father to also allow him to go out to fight side by side the brave Sikhs.
Guru Gobind Singh was immensely pleased at this and embraced his son. He himself armed his son and sent him out with the next group of five Sikhs whom he considered no less dear than his own sons. Their valor lent proof to Guruji's saying that he would be worthy of being Gobind Singh when he would make a Sikh so brave and fearless that he would fight with one lakh and quarter enemies alone.
Emerging from the fortress, Ajit Singh, the brave son of the Tenth Master, attacked the enemy soldiers like a lion leaping on them as if to hungrily tear and shred sheep. Many enemy soldiers were both astonished and terrified on seeing the fighting caliber and methods of attack of this young boy. The accompanying Sikhs prevented enemy soldiers from other sides from encircling the brave Ajit Singh.
After the brave son of the Master exhausted his arrows, he attacked to enemy with his spear. However, the blade of spear which had penetrated into the chest of one of the adversaries piercing his steel dress, broke inside the body of the enemy solider, when Sahibzada Ajit Singh pulled his spear back. Taking advantage of this delay of Baba Ajit Singh, the enemy soldiers were successful in injuring his horse, which fell dead.
The Sahibzada swiftly dismounted the horse and pulling out his sword from its sheath, engaged the enemy soldiers. While he was cutting the adversaries to pieces by lightening strikes with his sword, an enemy soldier successfully attacked the brave son of Guru Gobind Singh with a sharp spear. This spear pierced deeply into the body of Baba Ajit Singh. The brave son of Guru Gobind Singh was fatally injured and the youth fell on ground.
He attained martyrdom under the watchful and appreciative eyes of his great father. Scores of enemy soldier's bodies were lying in heaps around the fallen body of brave Ajit Singh.
Guru Gobind Singh was watching the brave acts of his son in the battlefield from the fortress. He had been keeping the enemy at bay by his arrows thus providing enough cover for his son to fight a prolonged battle with the enemy soldiers.
The Guru was immensely pleased at the courage shown by his son and the tactics employed by him while inflicting heavy casualties on the adversaries.
Guru Gobind Singh thanked God for helping Ajit Singh to live up to his father's expectations. The Guru thus proved that for the cause he was fighting, he would not hesitate to offer his own sons for sacrifice, while demanding the same supreme sacrifice from his Sikhs. The Sikhs were as dear to him as his own sons.
Thus fell the brave son of the Great Guru providing inspiration to the Sikhs for generations to come. The Sikh community will remembering this young martyr son of the tenth master for all times to come.
SAHIBZADA JUJHAR SINGH JI'S SACRIFICE:
Sahibzada Jujhar Singh, the second son of Guru Gobind Singh had been keenly observing from the fortess Chamkor the heroic fight put up by his elder brother, Sahibzada Ajit Singh against overwhelming number and better equiped enemy soldiers. The brave fight put up by his elder brother filled Sahibzada Jujhar Singh with happiness and courage.
No sooner did Sahibzada Ajit Singh fell as a martyr, Sahibzada Jujhar Singh requested his dear father Guru Gobind Singh to grant him permission to accompany the next batch of Sikhs to repeat the heroic acts of his elder brother. He assured his father that he will not let him down and that he would attack the enemy soldiers and drive them away as a shepherd drives his flock of sheep.
The Guru Father was filled with immense pleasure at the determination of his 16 year old second son. He armed his son with weapons and allowed him to go out with next batch of five Sikhs.
Once outside the fortress, the young Jujhar Singh fearlessly attacked the enemy soldiers like a lion, while accompanying Sikhs formed a protective ring around him. Guru Gobind Singh was watching his brave son's deeds of valor and appreciated his courage and swordsmanship from atop the fortress.
The enemy soldiers could not help appreciating the ferocity and smartness of the young boy. They had never seen such bravery performed by anyone at such a young age against mighty enemy forces. Sahibzada Jujhar Singh using arrows, his spear and finally his sword felled numerous enemy soldiers. Headless bodies of enemy soldiers were piling up around him. The accompanying Sikhs were likewise putting to death many more enemy soldiers while keeping a protective ring around Sahibzada Jujhar Singh.
After a long drawn battle, the enemy soldiers attacked the young Jujhar Singh from all sides in large numbers, breaking the protective ring around him.
Under the appreciative gaze of his father and the accompanying Sikhs, Sahibzada Jujhar Singh put up a brave fight but was ultimately fatally injured and was martyred on amidst heaps of dead bodies of the enemy forces.
The way both these sons of Guru Gobind Singh achieved martyrdom, upholding the principles for which their father had been actively mobilizing within his disciples, showed that Guruji was able to show to all the Sikhs and the enemy that he did not value his own sons more than his Sikhs and that he would not hesitate even to sacrifice his own sons for the Sikh cause.
On seeing his second son falling martyr like his first son, Guruji thanked God for enabling his sons to live up to his expectations. There is no parallel in the world when a father had thanked God, instead of weeping, on the death of his sons witnessed in front of him.
The heroic deeds of these two elder sons Guru Gobind Singh will keep inspiring the young Sikh generations to rise to the occasion whenever called upon to fight for justice and rights against injustice and cruelty for all times to come.
Thus, Guru Gobind Singh sacrificed his dear and brave sons, only to prove that when it comes to making sacrifices for Sikh cause, he would not hesitate to offer his own sons to show to the world that the Sikh ideals alone, and not his own sons, were dearer to him.

Friday, December 30, 2011

Women are Pillars of society

                                             
                                              Women are Pillars of society
                                                               Stronger the women;
                                                               Stronger the Society;
The World’s different and Unique religion, sikh religion gives a women equality and her real position in the society. It also educated them about their real roles.
              But today we become materealistic and we forget our responsibilities about  aur family, society and religion.
“Volunteer Kaur” is the one and only organizations which is going to help Sikh women in their needs: Financially, Legally, Religiously in any type of aspects.
                 So please join “ Volunteer Kaur” and help us in progess of sikh society by which we can make the world a better place to live in.

Thursday, December 29, 2011

ਆਦਿ ਸਚੁ ਜੁਗਾਦਿ ਸਚੁ

ਜਗਤ-ਗੁਰ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਭਾਈਚਾਰੇ ਦੇ ਵਿਅਕਤੀਗਤ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਜੀਵਨ ਨੂੰ ਸੁਧਾਰਨ ਤੇ ਸਵਾਰਨ ਲਈ ਬੜਾ ਮਨੋਵਿਗਿਆਨਕ ਤੇ ਸਕਾਰਤਮਿਕ ਪਹੁੰਚ ਦਾ ਢੰਗ ਅਪਨਾਇਆ, ਤਾਂ ਜੋ ਧਾਰਮਿਕ ਜਗਤ ਦੀ ਪ੍ਰਚਲਿਤ ਸ਼ਬਦਾਵਲੀ ਤੇ ਪ੍ਰਾਲੌਕਿਕ ਮਨੌਤਾਂ ਦਾ ਲੋੜੀਂਦਾ ਲਾਭ ਲੈਂਦਿਆਂ, ਲੋਕਾਂ ਨੂੰ ਕੁਦਰਤ ਦੇ ਸੱਚ ਤੋਂ ਜਾਣੂ ਕਰਾ ਕੇ ਸਚਿਆਰ (ਸੱਚੇ-ਸੁੱਚੇ ਆਚਾਰ ਵਾਲਾ) ਬਣਾਇਆ ਜਾ ਸਕੇ ਅਤੇ ਐਸਾ ਪ੍ਰਚਾਰ ਕਰਦਿਆਂ ਸੰਪਰਦਾਇਕ ਟਕਰਾਓ ਦੀ ਘੱਟ ਤੋਂ ਘੱਟ ਸਥਿਤੀ ਬਣੇ। ਜਿਵੇਂ ਪੰਜਾਬੀ ਦਾ ਇੱਕ ਮੁਹਾਵਰਾ ਹੈ ‘ਸੱਪ ਵੀ ਮਰ ਜਾਏ ਤੇ ਸੋਟਾ ਵੀ ਬਚ ਜਾਏ`। ਕਿਉਂਕਿ, ਉਨ੍ਹਾਂ ਦਾ ਮੁਖ ਮਨੋਰਥ ਇੱਕ- ਓਅੰਕਾਰੀ ਨਿਰੰਕਾਰ ਨੂੰ ਸ੍ਰਿਸ਼ਟੀ ਦਾ ਮੂਲ ਦਰਸਾਉਣਾ ਅਤੇ ਇਸ ਮੂਲਿਕ ਸਾਂਝ `ਤੇ ਅਧਾਰਿਤ ਮਾਨਵ ਏਕਤਾ ਤੇ ਸਮਾਨਤਾ ਦਾ ਕੁਦਰਤੀ ਭੇਦ ਸਮਝਾਉਣਾ ਸੀ, ਤਾਂ ਕਿ ਸੰਪਰਦਾਇਕ ਤੇ ਭੂਗੋਲਿਕ ਭਿੰਨਤਾ ਦੇ ਬਾਵਜੂਦ ਵੀ ਸਮਾਜ ਅੰਦਰ ਭਾਈਚਾਰਕ ਏਕਤਾ ਬਣੀ ਰਹਿ ਸਕੇ।
ਇਹੀ ਕਾਰਣ ਹੈ ਕਿ ਸਤਿਗੁਰੂ ਜੀ ਨੇ ਮਾਨਵ-ਏਕਤਾ ਲਈ ਰੱਬੀ ਏਕੇ ਦੀ ਇਕਾਈ ਭਰੇ ਸੱਚ ਨੂੰ ਅਧਾਰ ਬਣਾਉਂਦਿਆਂ, ਮਨੁੱਖ ਦੇ ਵਿਅਕਤੀਗਤ ਜੀਵਨ ਨੂੰ ਰੱਬੀ-ਹੁਕਮ ਵਿੱਚ ਤੋਰ ਕੇ ਸਵਾਰਨ ਤੇ ਰੱਬੀ-ਗੁਣਾਂ ਨਾਲ ਸ਼ਿੰਗਾਰਨ ਲਈ ‘ਜਪੁ` ਅਥਵਾ ‘ਸਿਮਰਨ` ਦੀ ਆਦਿ-ਜੁਗਾਦੀ ਜੁਗਤਿ ਨੂੰ ਅਪਨਾਇਆ। ਪਰ, ਇਸ ਨੂੰ ਸੁਧਾਰਦਿਆਂ ਜ਼ਬਾਨ ਦੇ ਜਾਪ ਤੋਂ ਚੁੱਕ ਕੇ ਗੁਰਬਾਣੀ ਨੂੰ ਸ਼ਰਧਾ ਸਹਿਤ ਵਿਚਾਰਪੂਰਵਕ ਪੜ੍ਹਦਿਆਂ, ਸੁਣਦਿਆਂ, ਸਹਜ ਸੇਤੀ ਗਉਂਦਿਆ, ਸਮਝਦਿਆਂ, ਸਮਝਾਉਂਦਿਆਂ; ਪ੍ਰਾਪਤ ਹੋਏ ਨਿਰਮਲ-ਭਉ, ਭਾਉ, (ਪਿਆਰ) ਅਤੇ ਸੂਝ ਮੁਤਾਬਿਕ ਹਿਰਦੇ ਵਿੱਚ ਵਸਾਂਦਿਆਂ, ਧਿਆਂਦਿਆਂ ‘ਹੁਕਮਿ ਰਜ਼ਾਈ` ਚੱਲਣ ਦੇ ਸਿਖਰ ਤੱਕ ਪਹੁੰਚਾਇਆ; ਤਾਂ ਕਿ ਪੜ੍ਹਿਆ ਅਨਪੜ੍ਹਿਆ ਹਰੇਕ ਮਨੁੱਖ ਰੱਬ-ਰੂਪ ‘ਸਚਿਆਰ` ਹੋਣ ਦੀ ਪਰਮ-ਪਦਵੀ ਪ੍ਰਾਪਤ ਕਰ ਸਕੇ। ਉਸ ਨੂੰ ਦ੍ਰਿੜ ਹੋ ਜਾਵੇ ਕਿ ਮੇਰੇ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਅਤੇ ਤ੍ਰਿਲੋਕੀ ਦੇ ਬਾਕੀ ਜੀਵ ਵੀ ਮੇਰੇ ਵਾਂਗ ਉਸੇ ਵਿੱਚ ਹੀ ਸਮਾ ਰਹੇ ਹਨ: “ਨਾਨਕ, ਸੋਹੰ (ਉਹ ਮੈਂ ਹਾਂ) ਹੰਸਾ (ਮੈਂ ਉਹ ਹਾਂ) ਜਪੁ ਜਾਪਹੁ; ਤ੍ਰਿਭਵਣ ਤਿਸੈ ਸਮਾਹਿ।। “ {ਅੰ: ੧੦੯੩} ਕਿਉਂਕਿ, ਮਕਸਦ ਇੱਕੋ ਸੀ “ਜੋ ਪ੍ਰਾਣੀ, ਗੋਵਿੰਦੁ ਧਿਆਵੈ।। ਪੜਿਆ ਅਣਪੜਿਆ, ਪਰਮ ਗਤਿ ਪਾਵੈ।। “ {ਅੰ: ੧੯੮}
ਆਦਿ ਮੰਗਲਾਚਰਣ ਦੇ ਰੂਪ ਵਿੱਚ ਰੱਬ ਜੀ ਦੇ ਗੁਣਾਤਮਿਕ ਦਰਸ਼ਨ ਕਰਵਾਉਂਦਾ ਅਤੇ ਅਵਤਾਰਵਾਦ ਤੇ ਬਹੁਦੇਵਵਾਦ ਦੀ ਜੜ੍ਹਾਂ ਕੱਟਦਾ ਹੋਇਆ ‘ੴ ਤੋਂ ਗੁਰਪ੍ਰਸਾਦਿ` ਤੱਕ ਦਾ ਅਰੰਭਿਕ ਤੇ ਮੰਗਲਮਈ ਸ਼੍ਰੀ ਮੁਖਵਾਕ, ਉਨ੍ਹਾਂ ਦੀ ਅਧਿਆਤਮਿਕ ਬੁਲੰਦੀ, ਦੂਰਦ੍ਰਿਸ਼ਟੀ, ਰਹਸਮਈ ਤੇ ਨੀਤੀਗਤ ਪ੍ਰਚਾਰ-ਜੁਗਤਿ ਅਤੇ ਗੁਰੂ ਬਿਰਦ ਦਾ ਪ੍ਰਤੱਖ ਪ੍ਰਮਾਣ ਹੈ; ਜਿਸ ਵਿੱਚ ਕੁੱਝ ਵਿਸ਼ੇਸ਼ ਰੱਬੀ ਗੁਣਾਂ ਨੂੰ ਅਜਿਹੇ ਸੂਤਰਬੱਧ ਢੰਗ ਨਾਲ ਏਕੇ ਦੇ ਅਬਿਨਾਸ਼ੀ ਸੂਤਰ ਵਿੱਚ ਪਰੋਇਆ ਹੈ ਕਿ ਰੱਬੀ-ਦੀਦਾਰ ਦੇ ਅਭਿਲਾਖੀਆਂ ਦੀ ਦਿਸ਼੍ਰਟੀ ਅਥਵਾ ਧਿਆਨ ਵਿੱਚ ਕੋਈ ਐਸੀ ਵਿਅਕਤੀਗਤ ਹਸਤੀ ਖੜੀ ਨਾ ਹੋ ਸਕੇ, ਜਿਹੜੀ ਰੱਬੀ-ਏਕਤਾ ਤੇ ਵਿਆਪਕਤਾ ਨੂੰ ਭੰਗ ਕਰਕੇ ਉਨ੍ਹਾਂ ਦੇ ਮਨਾਂ ਅੰਦਰ ਸੰਪਰਦਾਇਕ-ਦ੍ਵੈਸ਼ ਪੈਦਾ ਕਰਨ ਦਾ ਕਾਰਨ ਬਣੇ।
ਇਹੀ ਕਾਰਣ ਹੈ ਕਿ ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ‘ਜਪੁ` ਸਿਰਲੇਖ ਹੇਠ ਵਿਸ਼ੇਸ਼ ਬਾਣੀ ਰਚ ਕੇ ‘ਜਪੁ` ਪ੍ਰਤੀ ਆਪਣਾ ਦ੍ਰਿਸ਼ਟੀਕੋਨ ਪ੍ਰਗਟਾਉਣਾ ਚਾਹਿਆ ਤਾਂ ਸਭ ਤੋਂ ਪਹਿਲਾਂ ਉਪਕ੍ਰਮ (ਭੂਮਿਕਾ) ਰੂਪ ਸ਼ਲੋਕ ਰਾਹੀਂ ਇਹ ਦੱਸਿਆ ਕਿ ਮੇਰਾ ਉਹ ਇਸ਼ਟ, ਜਿਸ ਦੇ ‘ੴ ਤੋਂ ਗੁਰਪ੍ਰਸਾਦਿ` ਤੱਕ ਦੇ ਵਾਰਤਕ ਸਰੂਪ ਮੰਗਲਾਚਰਨ ਰਾਹੀਂ ਗੁਣਾਤਮਿਕ ਦਰਸ਼ਨ ਕਰਵਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਦੇ ਗੁਣਾਂ ਨੂੰ ਮੈਂ ਜਪਦਾ, ਸਿਮਰਦਾ, ਅਰਾਧਦਾ, ਧਿਆਉਂਦਾ, ਗੌਂਦਾ ਤੇ ਸੁਣਦਾ ਹਾਂ, ਜਿਸ ਨੂੰ ਮੈਂ ‘ਧੁਰ ਕੀ ਬਾਣੀ` ਦੁਆਰਾ ਸਮੂਹ ਸਾਧਕਾਂ ਦੇ ਧਿਆਨ ਦਾ ਕੇਂਦਰ ਬਨਾਉਣਾ ਚਹੁੰਦਾ ਹਾਂ, ਤਾਂ ਜੋ ਸਾਰੇ ਲੋਕ ਰੱਬੀ ਏਕੇ ਦੀ ਇਕਾਈ ਤੇ ਕੇਂਦਰਿਤ ਹੁੰਦੇ ਹੋਏ ਆਪਣੇ ਅੰਦਰ ਰੱਬੀ-ਗੁਣਾਂ ਦਾ ਸੰਚਾਰ ਕਰਕੇ ਸੱਚਿਆਰ ਹੋ ਸਕਣ; ਕੋਈ ਕਲਪਣਾ ਮਾਤ੍ਰ ਨਹੀਂ, ਸਗੋਂ ਇੱਕ ਸਦੀਵੀ ਸੱਚ ਹੈ ਜੋ ਸਦਾ ਥਿਰ ਕਾਇਮ ਰਹਿਣ ਵਾਲੀ ਸਰਬਕਲਾ ਸਮਰਥ ਤੇ ਚੇਤੰਨ ਹੋਂਦ ਰੱਖਦਾ ਹੈ।
ਕਿਉਂਕਿ, ਗੁਰੂ ਹੋਣ ਨਾਤੇ ਉਹ ਚੰਗੀ ਤਰ੍ਹਾਂ ਸਮਝਦੇ ਸਨ ਕਿ ਸਾਧਕ ਦਾ ਮਨ ਪ੍ਰਭੂ ਸਿਮਰਨ ਵਿੱਚ ਤਦੋਂ ਹੀ ਪਤੀਜਦਾ ਹੈ ਅਤੇ ਰੱਬੀ-ਗੁਣ ਹਿਰਦੇ ਵਿੱਚ ਤਦੋਂ ਹੀ ਵੱਸਦੇ ਹਨ, ਜਦੋਂ ਉਸ ਨੂੰ ਰੱਬੀ ਹੋਂਦ ਦਾ ਵਿਸ਼ਵਾਸ਼ ਦ੍ਰਿੜ ਹੋ ਜਾਏ। ਪਾਵਨ ਸਲੋਕ ਹੈ:
ਆਦਿ ਸਚੁ, ਜੁਗਾਦਿ ਸਚੁ।। ਹੈ ਭੀ ਸਚੁ; ਨਾਨਕ, ਹੋਸੀ ਭੀ ਸਚੁ।। ੧।।
ਹੇ ਨਾਨਕ! (ਆਖ, ਜਿਸ ਨੂੰ ਮੈਂ ਜਪਦਾ ਤੇ ਜਪੌਂਦਾ ਹਾਂ, ਉਹ) ਮੁੱਢ ਤੋਂ ਹੋਂਦ ਵਾਲਾ ਹੈ; ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਇਸ ਵੇਲੇ ਵੀ ਮੌਜੂਦ ਹੈ ਤੇ ਅਗਾਂਹ ਨੂੰ ਵੀ ਹੋਂਦ ਵਾਲਾ ਰਹੇਗਾ।
ਸ਼ਲੋਕ ਦਾ ਗਹਿਰਾ ਭਾਵਾਰਥ ਇਹ ਹੈ ਕਿ ‘ੴ ਤੋਂ ਗੁਰਪ੍ਰਸਾਦਿ` ਤੱਕ ਦੇ ਮੰਗਲਾਚਰਨ ਰਾਹੀਂ ਜਿਸ ਨਿਰੰਕਾਰੀ ਪ੍ਰਭੂ ਦਾ ਦੀਦਾਰ ਕਰਵਾਇਆ ਗਿਆ ਹੈ, ਜਿਸ ਨੂੰ ਸਾਧਕਾਂ ਨੇ ਗੁਰਸ਼ਬਦ ਦੀ ਰੌਸ਼ਨੀ ਰਾਹੀਂ ਹਿਰਦੇ ਵਿੱਚ ਧਿਆਉਣਾ ਤੇ ਵਸਾਉਣਾ ਹੈ; ਉਹ ਆਪਣੇ ਆਪ ਵਿੱਚ ਤਦੋਂ ਵੀ ਹੁਣ ਵਾਂਗ ਮਜੂਦ ਸੀ, ਜਦੋਂ ਅਜੇ ਸ੍ਰਿਸ਼ਟੀ ਰਚਨਾ ਦਾ ਕੋਈ ਵਜੂਦ ਨਹੀਂ ਸੀ ਅਤੇ ਤਦੋਂ ਵੀ, ਜਦੋਂ ਸ੍ਰਿਸ਼ਟੀ ਰਚਨਾ ਦਾ ਮੁਢ ਬੱਝਣ ਉਪਰੰਤ ਮਨੁਖ ਨੇ ਸਤਿਜੁਗ, ਤ੍ਰੇਤਾ, ਦੁਆਪਰ ਤੇ ਕਲਿਯੁਗ ਆਦਿਕ ਜੁਗਾਂ ਦੇ ਰੂਪ ਵਿੱਚ ਸਮੇਂ ਦੀ ਵੰਡ ਕੀਤੀ। ਕਿਉਂਕਿ, ਕੁੱਝ ਲੋਕ ਐਸੇ ਖ਼ਿਆਲ ਵੀ ਬਣਾਈ ਬੈਠੇ ਸਨ ਕਿ ਰੱਬੀ-ਹੋਂਦ ਦਾ ਅਧਾਰ ਸ੍ਰਿਸ਼ਟੀ ਰਚਨਾ ਕਰਕੇ ਹੈ। ਇਸ ਲਈ ਇਉਂ ਜਾਪਦਾ ਹੈ ਕਿ ਗੁਰਦੇਵ ਜੀ ਨੇ ਅਰੰਭਕ ਸਲੋਕ ਰਾਹੀਂ ਇਹ ਪੱਖ ਵੀ ਸਪਸ਼ਟ ਕਰਨਾ ਚਾਹਿਆ ਹੈ ਕਿ ਰੱਬੀ ਹੋਂਦ ਸ੍ਰਿਸਟੀ ਰਚਨਾ ਤੇ ਅਧਾਰਿਤ ਨਹੀਂ, ਸਗੋਂ ਉਸ ਵੇਲੇ ਤੋਂ ਹੈ ਜਦੋਂ ਅਜੇ ਨਾ ਧਰਤੀ ਸੀ ਤੇ ਨਾ ਅਕਾਸ਼, ਨਾ ਸੂਰਜ ਤੇ ਚੰਦਰਮਾ, ਨਾ ਹੀ ਜੀਅ ਜੰਤਾਂ ਦੇ ਰੂਪ ਵਿੱਚ ਕਿਸੇ ਬ੍ਰਹਮਾ, ਵਿਸ਼ਨੂ, ਮਹੇਸ਼, ਰਾਮ, ਕ੍ਰਿਸ਼ਨ ਤੇ ਗੋਰਖ ਆਦਿ ਦਾ ਜ਼ਿਕਰ ਅਤੇ ਨਾ ਹੀ ਕੋਈ ਵੇਦ ਆਦਿਕ ਧਰਮ ਗ੍ਰੰਥ ਤੇ ਕਾਜੀ ਮੁਲਾਂ ਸੀ। ਸਤਿਗੁਰੂ ਜੀ ਨੇ ਹੇਠ ਗੁਰਸ਼ਬਦ ਵਿੱਚ ਇਹ ਪੱਖ ਬੜੇ ਵਿਸਥਾਰ ਸਹਿਤ ਵਰਨਣ ਕੀਤਾ ਹੈ:
ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨ ਗਗਨਾ ਹੁਕਮੁ ਅਪਾਰਾ।।
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ।। ੧।।
ਬ੍ਰਹਮਾ ਬਿਸਨੁ ਮਹੇਸੁ ਨ ਕੋਈ।। ਅਵਰੁ ਨ ਦੀਸੈ ਏਕੋ ਸੋਈ।।
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ; ਨਾ ਕੋ ਦੁਖੁ ਸੁਖੁ ਪਾਇਦਾ।। ੪।।
ਨਾ ਸੁਚਿ ਸੰਜਮੁ ਤੁਲਸੀ ਮਾਲਾ।। ਗੋਪੀ ਕਾਨੁ ਨ ਗਊ ਗਆਲਾ।।
ਤੰਤੁ ਮੰਤੁ ਪਾਖੰਡੁ ਨ ਕੋਈ; ਨਾ ਕੋ ਵੰਸੁ ਵਜਾਇਦਾ।। ੭।।
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ।। ਨਾ ਤਦਿ ਗੋਰਖੁ ਨਾ ਮਾਛਿੰਦੋ।।
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ; ਨਾ ਕੋ ਗਣਤ ਗਣਾਇਦਾ।। ੯।।
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ।। ਪਾਠ ਪੁਰਾਣ ਉਦੈ ਨਹੀ ਆਸਤ।।
ਕਹਤਾ ਬਕਤਾ ਆਪਿ ਅਗੋਚਰੁ; ਆਪੇ ਅਲਖੁ ਲਖਾਇਦਾ।। ੧੩।। {ਅੰਗ ੧੦੩੬}
{ਅਰਥ:- (ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁੱਝ ਭੀ ਦੱਸਿਆ ਨਹੀਂ ਜਾ ਸਕਦਾ। ਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। ਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿੱਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿੱਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ। ੧।
ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ। ਤਦੋਂ ਇੱਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ। ਤਦੋਂ ਨਾਹ ਕੋਈ ਇਸਤ੍ਰੀ ਸੀ ਨਾਹ ਕੋਈ ਮਰਦ ਸੀ ਤਦੋਂ ਨਾਹ ਕੋਈ ਜਾਤਿ ਸੀ ਨਾਹ ਕਿਸੇ ਜਾਤਿ ਵਿੱਚ ਕੋਈ ਜਨਮ ਹੀ ਲੈਂਦਾ ਸੀ। ਨਾਹ ਕੋਈ ਦੁੱਖ ਭੋਗਣ ਵਾਲਾ ਜੀਵ ਹੀ ਸੀ। ੪।
ਤਦੋਂ ਨਾਹ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾਹ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾਹ ਹੀ ਕਿਤੇ ਤੁਲਸੀ ਦੀ ਮਾਲਾ ਸੀ। ਤਦੋਂ ਨਾਹ ਕਿਤੇ ਕੋਈ ਗੋਪੀ ਸੀ ਨਾਹ ਕੋਈ ਕਾਨ੍ਹ (ਕ੍ਰਿਸ਼ਨ) ਸੀ, ਨਾਹ ਕੋਈ ਗਊ ਸੀ ਨਾਹ ਗਊਆਂ ਦਾ ਰਾਖਾ ਸੀ। ਤਦੋਂ ਨਾਹ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸੀ ਤੇ ਨਾਹ ਕੋਈ ਬੰਸਰੀ ਵਜਾ ਰਿਹਾ ਸੀ। ੭।
ਤਦੋਂ ਨਾਹ ਕਿਤੇ ਨਿੰਦਿਆ ਸੀ ਨਾਹ ਖ਼ੁਸ਼ਾਮਦ ਸੀ, ਨਾਹ ਕੋਈ ਜੀਵਾਤਮਾ ਸੀ ਨਾਹ ਕੋਈ ਜਿੰਦ ਸੀ। ਤਦੋਂ ਨਾਹ ਗੋਰਖ ਸੀ ਨਾਹ ਮਾਛਿੰਦ੍ਰ ਨਾਥ ਸੀ। ਤਦੋਂ ਨਾਹ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾਹ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਤਦੋਂ ਨਾਹ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾਹ ਹੀ ਕੋਈ (ਚੰਗੀ ਕੁਲ ਵਿੱਚ ਜੰਮਣ ਦਾ) ਮਾਣ ਕਰਦਾ ਸੀ। ੯।
ਦੋਂ ਨਾਹ ਕਿਤੇ ਸ਼ਾਸਤ੍ਰ ਸਿੰਮ੍ਰਿਤੀਆਂ ਤੇ ਵੇਦ ਸਨ, ਨਾਹ ਕਿਤੇ ਕੁਰਾਨ ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ। ਤਦੋਂ ਕਿਤੇ ਪੁਰਾਣਾਂ ਦੇ ਪਾਠ ਭੀ ਨਹੀਂ ਸਨ। ਤਦੋਂ ਨਾਹ ਕਿਤੇ ਸੂਰਜ ਦਾ ਚੜ੍ਹਨਾ ਸੀ ਨਾਹ ਡੁੱਬਣਾ ਸੀ। ਤਦੋਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ਤੇ ਆਪ ਹੀ ਆਪਣੇ ਆਪ ਨੂੰ ਪਰਗਟ ਕਰਨ ਵਾਲਾ ਸੀ। ੧੩।}
ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਆਪਣੇ ਚੌਥੇ ਸਰੂਪ ਵਿੱਚ, ‘ਜਪੁ` ਦੇ ਇਸ ਰਹੱਸਮਈ ਆਰੰਭਕ ਸਲੋਕ ਦਾ ਭਾਵਾਰਥ ਟੀਕਾ ਕਰਦਿਆਂ, ਜਿਥੇ ਇਹ ਸਪਸ਼ਟ ਕਰ ਦਿੱਤਾ ਹੈ ਕਿ ‘ਆਦਿ ਸਚੁ, ਜੁਗਾਦਿ ਸਚੁ……` ਸਲੋਕ ਲਿਖਣ ਪਿੱਛੇ ਉਨ੍ਹਾਂ ਦਾ ਮਨੋਰਥ ਕੀ ਸੀ। ਉਥੇ, ਇਹ ਵੀ ਨਿਰਣੈ ਦੇ ਦਿੱਤਾ ਹੈ ਕਿ ਰੱਬੀ-ਗੁਣ ਮਨੁੱਖੀ ਹਿਰਦੇ ਵਿੱਚ ਤਦੋਂ ਹੀ ਵਸਦੇ ਹਨ, ਜਦੋਂ ਉਸ ਨੂੰ ਰੱਬੀ ਹੋਂਦ ਦਾ ਦ੍ਰਿੜ ਵਿਸ਼ਵਾਸ਼ ਹੋਣ `ਤੇ ਉਹਦੀ ਸੁਰਤ ਪ੍ਰਭੂ-ਭਗਤੀ ਵਿੱਚ ਲੀਨ ਹੁੰਦੀ ਹੈ। ਅਜਿਹੇ ਭਾਵ ਰੱਖਦੇ ਗੁਰਵਾਕ ਤਰਤੀਬਵਾਰ ਇਸ ਪ੍ਰਕਾਰ ਹਨ:
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ; ਤਿਨ ਕਾਟੇ ਪਾਪ ਕਟੋਨਾ।।
ਤੁਮ ਜੈਸੇ ਹਰਿ ਪੁਰਖ ਜਾਨੇ, ਮਤਿ ਗੁਰਮਤਿ; ਮੁਖਿ ਵਡ ਵਡ ਭਾਗ ਵਡੋਨਾ।।
ਸਭਿ ਧਿਆਵਹੁ ਆਦਿ ਸਤੇ, ਜੁਗਾਦਿ ਸਤੇ, ਪਰਤਖਿ ਸਤੇ, ਸਦਾ ਸਦਾ ਸਤੇ; ਜਨੁ ਨਾਨਕੁ ਦਾਸੁ ਦਸੋਨਾ।। {ਅੰ: ੧੩੧੫}
ਅਰਥ:- ਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ ਸੁਣਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ। ਹੇ ਸਰਬ-ਵਿਆਪਕ ਹਰੀ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮਤਿ ਉਤੇ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ।
ਹੇ ਭਾਈ! ਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀ ਸਾਰੇ ਉਸ ਦਾ ਸਿਮਰਨ ਕਰਦੇ ਰਹੋ। ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ। ੫।
ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ; ਸੇਵਾ ਸੁਰਤਿ ਬੀਚਾਰੀ।।
ਅਨਦਿਨੁ ਰਾਮ ਨਾਮੁ ਜਪਿ ਹਿਰਦੈ; ਸਰਬ ਕਲਾ ਗੁਣਕਾਰੀ।। {ਅੰ: ੧੧੯੮}
ਅਰਥ:- ਹੇ ਭਾਈ! (ਜਿਸ ਮਨੁੱਖ ਦੇ) ਹਿਰਦੇ ਵਿੱਚ ਪਰਮਾਤਮਾ ਵਾਸਤੇ ਸਰਧਾ ਬਣ ਜਾਂਦੀ ਹੈ, ਉਸ ਦੀ ਸੁਰਤਿ ਸੇਵਾ-ਭਗਤੀ ਵਿੱਚ ਜੁੜੀ ਰਹਿੰਦੀ ਹੈ। ਇਸ ਪ੍ਰਕਾਰ ਸਾਰੀਆਂ ਤਾਕਤਾਂ ਅਤੇ ਗੁਣਾਂ ਦੇ ਮਾਲਕ ਰਮਤ-ਰਾਮ ਦਾ ਨਾਮ ਹਰ ਵੇਲੇ ਜਪ ਕੇ ਹਿਰਦੇ ਵਿੱਚ ਉਸ ਦੇ ਗੁਣ ਆ ਵੱਸਦੇ ਹਨ।
ਜੇਤਾ ਕੀਤਾ, ਤੇਤਾ ਨਾਉ` {ਜਪੁ} ਅਤੇ ‘ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ` {ਅੰ: ੧੧੬੮} ਵਰਗੇ ਵਿਸਮਾਦੀ ਗੀਤ ਗਾਉਣ ਵਾਲੇ ਸਮਦ੍ਰਿਸ਼ਟ ਸਤਿਗੁਰੂ ਚਹੁੰਦੇ ਸਨ ਕਿ ਰੱਬ ਜੀ ਦੇ ਪ੍ਰਚਲਿਤ ਕਿਰਤਮ ਨਾਵਾਂ (ਰਾਮ, ਹਰੀ, ਗੋਬਿੰਦ ਅੱਲ੍ਹਾ ਤੇ ਖ਼ੁਦਾ ਆਦਿ) ਵਿਚੋਂ ਕੋਈ ਵੀ ਨਾਮ ਲੈ ਕੇ ਉਸ ਨੂੰ ਯਾਦ ਕੀਤਾ ਜਾਵੇ, ਸਿਫ਼ਤ-ਸਾਲਾਹ ਕੀਤੀ ਜਾਵੇ; ਮੁਬਾਰਿਕ! ਕੋਈ ਹਰਜ਼ ਨਹੀਂ। ਪਰ, ਸਾਡੇ ਧਿਆਨ ਵਿੱਚ ਉਹਦੀ ਇੱਕੋ ‘ਅਕਾਲ-ਮੂਰਤਿ` ਹਸਤੀ ਹੋਵੇ, ਜਿਹੜੀ ‘ਆਦਿ ਸਚੁ`, ‘ਜੁਗਾਦਿ ਸਚੁ`, ‘ਹੈ ਭੀ ਸਚੁ` ਅਤੇ ‘ਹੋਸੀ ਭੀ ਸਚੁ` ਹੈ। ਅਸਲ ਵਿੱਚ ਇਹੀ ਕਾਰਣ ਹੈ ਕਿ ਉਨ੍ਹਾਂ ਨੇ ‘ਜਪੁ` ਦੇ ਆਦਿ-ਮੰਗਲਾਚਰਨ ਅਤੇ ਅਰੰਭਕ ਸਲੋਕ ਵਿੱਚ ਕੋਈ ਇੱਕ ਪ੍ਰਚਲਿਤ ਰੱਬੀ ਨਾਮ ਨਹੀਂ ਵਰਤਿਆ। ਸਤਿਗੁਰਾਂ ਦਾ ਨਿਰਣੈ-ਜਨਕ ਬਚਨ ਵੀ ਹੈ ਕਿ ਸਾਧੂ ਸੰਤਾਂ ਦੇ ਧਿਆਨ ਲਗਾਉਣ ਲਈ ਸਭ ਤੋਂ ਚੰਗੀ ਥਾਂ (ਨੀਕੀ ਠਾਹਰ) ‘ਅਕਾਲਿ ਮੂਰਤਿ` ਹੈ:
ਅਕਾਲ ਮੂਰਤਿ ਹੈ; ਸਾਧ ਸੰਤਨ ਕੀ ਠਾਹਰ ਨੀਕੀ, ਧਿਆਨ ਕਉ।। {ਅੰ: ੧੨੦੮}
ਭਗਤ ਕਬੀਰ ਤਾਂ ਸਪਸ਼ਟ ਆਖਦੇ ਹਨ ਕਿ ਰਾਮ ਰਾਮ ਜਪੋ, ਸਦਾ ਜਪੋ, ਪਰ ਜਪਣ ਵੇਲੇ ਬਿਬੇਕ ਤੋਂ ਕੰਮ ਲਵੋ। ਇਹ ਗੱਲ ਚੇਤੇ ਰੱਖੋ ਕਿ ਇੱਕ ਰਾਮ ਤਾਂ ਅਨੇਕਾਂ ਜੀਵਾਂ ਵਿੱਚ ਵਿਆਪਕ ਹੈ (ਜਿਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇੱਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇੱਕ ਸਰੀਰ ਵਿੱਚ ਹੀ ਆਇਆ (ਅਵਤਾਰ ਬਣਿਆ; ਉਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ); ਕਿਉਂਕਿ, ਉਹ ‘ਕਾਲ-ਮੂਰਤਿ` ਹੈ ‘ਅਕਾਲ ਮੂਰਤਿ` ਨਹੀਂ।
ਕਬੀਰ, ਰਾਮੈ ਰਾਮ ਕਹੁ; ਕਹਿਬੇ ਮਾਹਿ ਬਿਬੇਕ ॥
ਏਕੁ ਅਨੇਕਹਿ ਮਿਲਿ ਗਇਆ; ਏਕ ਸਮਾਨਾ ਏਕ ॥ { 1374}
ਗੁਰੂ ਨਾਨਕ ਦ੍ਰਿਸ਼ਟੀ ਵਿੱਚ ਇਹੀ ਹੈ ‘ਜਪ`, ਇਹੀ ਹੈ ‘ਸਿਮਰਨ` ਅਤੇ ਇਹੀ ਹੈ ਗੁਰਸ਼ਬਦੀ ਘਾਲ ਤੇ ਨਾਮੁ-ਅਭਿਆਸ; ਕਿਸੇ ਵੇਲੇ ਭੁੱਲੀਏ ਨਾ ਕਿ ਅਸੀਂ ਆਪਣੇ ਆਪ ਵਿੱਚ ਕੁੱਝ ਵੀ ਨਹੀਂ। ਸਦਾ ਚੇਤੇ ਰਖੀਏ ਕਿ ਸਾਡੀ ਹੋਂਦ ਦਾ ਅਧਾਰ ਇੱਕ ਓਅੰਕਾਰ ਸ੍ਰਿਸ਼ਟੀ ਦੇ ਮੂਲ ਅਕਾਲ ਪੁਰਖ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ। ਇੱਕ ਓਹੀ ਹੈ, ਜੋ ਸ੍ਰਿਸ਼ਟੀ ਕਰਤਾ, ਸਰਬ ਵਿਆਪਕ ਤੇ ਸਦਾ ਥਿਰ ਕਾਇਮ ਰਹਿਣ ਵਾਲੀ ਹਸਤੀ ਵਾਲਾ ਹੈ। ਉਸ ਵਰਗਾ ਨਾ ਕੋਈ ਹੋਇਆ ਹੈ ਅਤੇ ਨਾ ਕੋਈ ਹੋਏਗਾ। ਸਾਡੇ ਹਿਰਦੇ ਅੰਦਰ ਇੱਹ ਅਨਹਦ ਧੁਨਿ ਚਲਦੀ ਰਹੇ “ਹੈ ਤੂਹੈ ਤੂ ਹੋਵਨਹਾਰ” {ਅੰ: ੭੨੪} ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਜੀ ਨੇ ਪਾਂਧੇ ਪੰਡਤਾਂ ਨੂੰ ਘੱਘੇ ਅੱਖਰ ਉਪਦੇਸ਼ ਦਿੰਦਿਆਂ ਕਹੇ ਹੋਏ ਹੇਠ ਲਿਖੇ ਬਚਨ ਨਾਮ-ਸਿਮਰਨ ਦੀ ਗੁਰਸ਼ਬਦੀ ਘਾਲ ਨੂੰ ਇਉਂ ਪ੍ਰਗਟ ਕਰਦੇ ਹਨ:
ਘਘੈ ਘਾਲ ਸੇਵਕੁ ਜੇ ਘਾਲੈ, ਸਬਦਿ ਗੁਰੂ ਕੈ ਲਾਗਿ ਰਹੈ।।
ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ।। {ਅੰ: ੪੩੨}
ਘਘਾ, ਘਾਲਹੁ ਮਨਹਿ ਏਹ; ਬਿਨੁ ਹਰਿ ਦੂਸਰ ਨਾਹਿ।।
ਨਹ ਹੋਆ, ਨਹ ਹੋਵਨਾ; ਜਤ ਕਤ ਓਹੀ ਸਮਾਹਿ।। {ਅੰ: ੨੫੪}
ਭਗਤ ਕਬੀਰ ਸਾਹਿਬ ਜੀ ਦਾ ਕਥਨ ਹੈ ਕਿ ਜੀਵ ਮਨੁੱਖਾ-ਜਨਮ ਹਾਸਲ ਕਰਕੇ ਅਗਿਆਨਤਾ ਵਸ ਹਉਮੈ ਵਿੱਚ ਆਪਣੀ ਇੱਕ ਵਖਰੀ ਹਸਤੀ ਮੰਨ ਬੈਠਦਾ ਹੈ ਤੇ ਸ੍ਰਿਸ਼ਟੀ ਦੇ ਮੂਲ ਉਸ ਪਰਮਾਤਮਾ ਨੂੰ ਨਹੀਂ ਜਾਣਦਾ, ਜੋ ਅਸਲ ਵਿੱਚ ਹੋਂਦ ਵਾਲਾ ਹੈ ਤੇ ਜਿਸ ਕਰਕੇ ਸਾਡੇ ਸਾਰੇ ਜੀਵਾਂ ਨੂੰ ਆਪਣੀ ਕੁੱਝ ਹੋਂਦ ਮਹਿਸੂਸ ਹੁੰਦੀ ਹੈ। ਪਰ, ਗੁਰੂ ਦੀ ਬਖਸ਼ਿਸ਼ ਸਦਕਾ ਜਦੋਂ ਕਿਸੇ ਨੂੰ ਪ੍ਰਭੂ ਹਸਤੀ ਦਾ ਨਿਸ਼ਚਾ ਦ੍ਰਿੜ ਹੋ ਜਾਂਦਾ ਹੈ, ਤਦੋਂ ਇਸ ਦਾ ਮਨ ਪ੍ਰਭੂ ਪਰਮਾਤਮਾ ਵਿੱਚ ਪਤੀਜ ਜਾਂਦਾ ਹੈ। ਪਰਮਾਤਮਾ ਹੈ ਤਾਂ ਜ਼ਰੂਰ, ਇਸ ਵਿੱਚ ਕੋਈ ਸ਼ੱਕ ਨਹੀਂ; ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ, ਜਦੋਂ ਕੋਈ ਜੀਵ ਇਸ ਗੱਲ ਨੂੰ ਸਮਝ ਲਏ। ਜਦੋਂ ਇਸ ਹਕੀਕਤ ਨੂੰ ਸਮਝ ਲੈਂਦਾ ਹੈ, ਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ ਵੱਖਰੀ ਹਸਤੀ ਵਾਲਾ ਨਹੀਂ ਰਹਿ ਜਾਂਦਾ:
ਹਾਹਾ, ਹੋਤ; ਹੋਇ ਨਹੀ ਜਾਨਾ।। ਜਬ ਹੀ ਹੋਇ, ਤਬਹਿ ਮਨੁ ਮਾਨਾ।।
ਹੈ ਤਉ ਸਹੀ, ਲਖੈ ਜਉ ਕੋਈ।। ਤਬ ਓਹੀ ਉਹੁ, ਏਹੁ ਨ ਹੋਈ।। {ਅੰ: ੩੪੨}
“ਤਬ ਓਹੀ ਉਹੁ, ਏਹੁ ਨ ਹੋਈ” ਦੇ ਸੱਚ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਵਿੱਚ ਇਉਂ ਵੀ ਕਹਿਆ ਜਾ ਸਕਦਾ ਹੈ:
ਹਉ ਨਾਹੀ, ਤੂ ਹੋਵਹਿ; ਤੁਧ ਹੀ ਸਾਜਿਆ।।
                                                                          
ਆਪੇ ਥਾਪਿ ਉਥਾਪਿ, ਸਬਦਿ ਨਿਵਾਜਿਆ।। {ਅੰ: ੭੫੩}

ਅਸੀਂ ਵੇਖਣ ਨੂੰ ਤਾਂ ਸਿੱਖ ਹਾਂ, ਪਰ ਸਾਡੇ ਰੀਤੀ ਰਿਵਾਜ ਸਾਰੇ ਹੀ ਬ੍ਰਾਹਮਣੀ ਕਰਮ ਕਾਂਡਾਂ 'ਤੇ ਆਧਾਰਿਤ ਹਨ

ਸਾਡਾ ਧੁਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਸਿੱਖ ਦਾ ਹਰ ਕਰਮ ਗੁਰੁ ਗ੍ਰੰਥ ਸਾਹਿਬ ਜੀ ਅਤੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਹੀ ਹੋਣਾ ਚਾਹਿੰਦਾ ਹੈ, ਤਾਂ ਹੀ ਅਸੀ ਨਿਆਰੇ ਖਾਲਸੇ ਅਖਵਾ ਸਕਦੇ ਹਾਂ।
ਪਰ ਅੱਜ ਸਮੇਂ ਦਾ ਦੁਖਾਂਤ ਇਹ ਬਣ ਗਿਆ ਹੈ, ਕਿ ਅਸੀਂ ਵੇਖਣ ਨੂੰ ਤਾਂ ਸਿੱਖ ਹਾਂ, ਪਰ ਸਾਡੇ ਰੀਤੀ ਰਿਵਾਜ ਸਾਰੇ ਹੀ ਬ੍ਰਾਹਮਣੀ ਕਰਮ ਕਾਂਡਾਂ 'ਤੇ ਆਧਾਰਿਤ ਹਨ, ਜਿੰਨ੍ਹਾਂ ਰਸਮਾਂ ਦਾ ਗੁਰਮਿਤ ਨਾਲ ਕੋਈ ਰਿਸ਼ਤਾ ਨਹੀਂ, ਅੱਜ ਉਹ ਹੀ ਅਸੀਂ ਨਿਭਾ ਰਹੇ ਹਾਂ। ਅਖੌਤੀ ਸਾਧ ਲਾਣੇ ਤੋਂ ਸੁਚੇਤ ਕਰਦਿਆਂ ਉਹਨਾਂ ਸੰਗਤਾਂ ਨੂੰ ਕਿਹਾ ਕਿ ਅੱਜ ਸਾਧਾਂ ਦੀ ਬਹੁਗਿਣਤੀ ਖਾਸ ਕਰਕੇ ਪੰਜਾਬ ਦੀ ਧਰਤੀ 'ਤੇ ਹੈ, ਇਹ ਸਿੱਖ ਧਰਮ ਤੋਂ ਬਾਗੀ ਹਨ, ਆਪ ਗ੍ਰਿਹਸਤ ਜੀਵਨ ਅਤੇ ਸਮਾਜਿਕ ਜਿੰਮੇਵਾਰੀਆਂ ਤੋਂ ਭੱਜੇ ਹੋਏ ਹਨ, ਤੇ ਲੋਕਾਂ ਦਾ ਜੀਵਨ ਕੀ ਸਵਾਰਨਗੇ? ਉਹਨਾਂ ਕਿਹਾ ਲੋਕ ਇਹਨਾਂ ਬੰਦਿਆਂ ਤੋਂ ਦਾਤਾਂ ਦੀ ਆਸ ਕਰ ਰਹੇ ਹਨ, ਸੋ ਸਾਨੂੰ ਸੁਚੇਤ ਹੋਣ ਦੀ ਲੋੜ ਹੈ।

Sikh Women & the Sikh Identity

Sikh Women & the Sikh Identity
Most of the time when I see information about Sikhs and Sikh identity, I see the image of a Sikh Man with a turban shown. Lately I have been thinking about Sikh women and some of the different challenges that are faced by each of the Sikh genders. Most Sikh women these days don’t wear turbans or any obvious sign of being a Sikh, so for them it is easier to just blend into society. The only sign might be a Kara on their wrist. Should there be more?
For me having a turban and a distinct outward appearance is a large part of what keeps me on this path. I think of our turban/bana as a Nishaan Sahib that states to the world "I am a Sikh", or at least states that I am someone who is committed to a unique lifestyle. As Sikhs we are meant to stand out and be noticed, which is why the Guru gave us this distinct appearance. After Guru Teg Bahadhur was martyred many of the Sikhs hid away in fear and said they were Hindus. It was after this that Guru Gobind Singh ji gave us a distinct bana & a unique identity on Vaisakhi 1699.
This identity (turban/long hair/kara/bana/etc) is a sort of uniform that uniquely identifies us. When you see a nun wearing a habit you know who she is. A police officer, a doctor, a fireman and a soldier all have their uniforms which make them easily recognized. As a Sikh, I feel that keeping my identity is a tool which helps keep me on my path. You won’t see a  nun in her habit drinking and dancing in a night club or doing things that would represent her religion or church in a bad way. In the same way, keeping the outward form of my Sikhi can help keep me from doing things that are not good for me.
I often hear Sikhs talk about the Sikh youth and how they are losing their identity as Sikhs. Many Sikhs have lost touch with the direct experience that gives one a reason for living this lifestyle Then the outward form loses its meaning (or at least does not hold sufficient meaning to keep it). For many, living as a Sikh  has become a ritual, or a black and white list of rules and regulations (should do’s and can’t do’s) that one must to follow, rather then a practical and powerful lifestyl ethat inspires and expands peoples lives.
I think these days most Sikhs are "cultural Sikhs" who were born into a Sikh family but don’t have much of a real day-to-day practice of Sikhi. This is similar to how people are in mainstream America who might be Christian or Jewish. They are born into that religion but for most it doesn’t actually mean much, except an occasional visit to Church or celebrating a religious holiday. This is just the natural course that has taken place as people have slowly lost touch with the technology and experience of their religion. The children that are being raised today have not gotten the exposure to, and experience of, living this lifestyle so they don’t know the value of it. This isn’t a guilt trip, but just an observation that a big part of the reason Sikhs are no longer keeping this roop is that people are loosing touch with it and not having the experience that it gives one when done consciously. The children only know and experience what they are exposed to by their parents and people around them.
Back to the topic of women. Sikh women have an added challenge. Since most Sikh women don’t wear a turban/crown, it is a lot easier to get sucked into the norm of society. Modern Sikh women most often look just like everyone else (long hair down, makeup, western dresses, etc). So their experience and journey as a youth of finding their identity as a Sikh is often very different because they don’t have a strong outward appearance like Sikh men who wear a turban and stand out. I have found that the very act of wearing a turban and looking different forces you to think more consciously about your identity as a Sikh. By not having this "challenge" as a youth I think you loose a big opportunity that can enable you to better understand and experience living as a Sikh and the reasons for doing so.
When I started the SikhMatrimonials.com website many years ago I used to get a lot of complaints from people about matrimonial listings that pretty much just wanted to meet "cut haired Sikh" men. A large number of the listings were just "Cultural Sikhs" or probably more accurately "Punjabis" who didn’t really want someone who was a Sikh with a turban. For this reason I changed the way the SikhMatrimonials.com website was oriented so the profiles and information were highlighting and promoting Sikhs who choose to keep their identity (even though this is the minority these days).
So where does that leave us today? I still often think about the role and identity of Sikh women. I feel that we as Sikhs (both men and women) have melted into the cultural melting pot and lost our precious and unique identity in the process. The issue is not so much about men and women wearing or not wearing a turban, but about being proud of our Sikh identity and more than that, wanting to have the living experience of it! If we don’t teach our children then who will do so? If our own glass is empty then we have little to give to our children. So of course the first step is for each of us as parents to live it ourselves; To re-discover and experience our Sikhi so that we can better share it with our children. Kids are extremely sensitive. Their antennas are tuned to all the parental frequencies and they are receiving the signals. We cannot live as hypocrites ourselves and expect our children to respect us and trust us. Shipping our kids off to a one week Sikh camp isn’t enough. It has to be real.
All these practices and beliefs are useless if weyou don’t live it, practice it and experience it for ourselves. As Sikhs we are learners and should always be looking to learn and expand ourselves. We should not be caught in the black and white box that so often is the norm in Sikh society which too often only divides people into different boxes (caste, education, skin color, religious or non-religious) rather then seeing the One Divine God within each and every person.
 I feel that many of us have lost touch with the basics of just being a good human being (forget about even being a Sikh). I don’t consider myself a Sikh intellectual or an expert of any sort. In fact I really can’t relate to Sikhi in the intellectual way that seems to be so common these days. I look at the path that Guru Nanak laid for us, and I practice it in a simplistic way. Being kind and compassionate to everyone no matter what. Seeing the other person as God and as a mirror of myself. Helping, serving those in need. Spending time each day to connect with my soul and clean my mind.
 For me all the Sikh intellectualism just distracts from the practice and too often turns into mental debates about who is right or wrong. Very often I read something in the forums or in the news about things Sikh related, and all I see is people arguing, fighting, judging and dividing themselves. To me this is not the Sikh way and I want no part of it. Each moment we have a choice in how we want to direct and use our energies. We have a choice of what we think about and what we say. Do we choose positive change and personal growth or do just ride the worldy emotional rollercoasters that don’t benefit us, and in fact, bring us pain and sadness? We attend to distractions that constantly keep us from fulfilling our real purpose here on this earth.
 I don’t really have any particular conclusion or "answer" in regard to Sikh women’s identity. I personally think that Sikh women wearing turbans are so beautiful and radiant and that every women has that privilege just as a man. A turban is not a "Guy" thing. Turbans can be very feminine and beautiful (My wife and many in my community wear all styles of women’s turbans).
I think it is up to each of us to discover ourselves as Sikhs of the Guru and find our own way, whatever that may be. Each relationship between the Guru and His Sikh is unique, The trick is to learn and experience this lifestyle that the Gurus gave us; to make it real through daily practice. The life of a Sikh and of self-discipline is not the easy path. It takes effort. The priceless diamond is formed by thousands of years of pressure on plain old carbon – the most common element on the planet. So to become the jewel of the Guru it does have it’s challenges. That is what sets a Sikh apart from just anyone. The challenge, and rising to it, is what makes us strong and makes us shine! What an amazing gift our Guru has given us!

Wednesday, December 28, 2011

‘‘ਆਹ! ਸ਼ੂਦਰ ਕੇ ਲੀਏ, ਹਿੰਦੋਸਤਾਨ ਗਮਖਾਨਾ ਹੈ!

ਭਾਰਤ ਦੇ ਨਕਸ਼ੇ ਵਿੱਚ ਕੈਦ ਘੱਟਗਿਣਤੀ ਕੌਮਾਂ (ਸਿੱਖਾਂ, ਮੁਸਲਮਾਨਾਂ, ਈਸਾਈਆਂ ਆਦਿ) ਦੀ ਤਰਸਯੋਗ ਹਾਲਤ ਸਬੰਧੀ ਤਾਂ ਅਸੀਂ ਵੇਰਵੇ ਨਾਲ ਚਰਚਾ ਕਰਦੇ ਰਹਿੰਦੇ ਹਾਂ, ਪਰ ਆਪਣੀ ਹੱਥਲੀ ਲਿਖਤ ਰਾਹੀਂ ਅਸੀਂ ਉਸ ਦਲਿਤ ਵਰਗ (ਇਸ ਵਿੱਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ, ਪੱਛੜੀਆਂ ਸ਼੍ਰੇਣੀਆਂ ਅਤੇ ਓ. ਬੀ. ਸੀ. ਆਦਿ ਸਭ ਨੂੰ ਸ਼ਾਮਲ ਸਮਝਿਆ ਜਾਵੇ) ਸਬੰਧੀ ਵਿਚਾਰ ਕਰ ਰਹੇ ਹਾਂ, ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਵਿੱਚ ‘ਵਿਸ਼ੇਸ਼ ਰਿਆਇਤਾਂ' (ਰਿਜ਼ਰਵੇਸ਼ਨਜ਼) ਦਾ ਹੱਕਦਾਰ ਬਣਾਇਆ ਗਿਆ ਹੈ। 20ਵੀਂ ਸਦੀ ਦੇ ਸਾਊਥ-ਏਸ਼ੀਆ ਦੇ ਰੌਸ਼ਨ ਦਿਮਾਗ ਦਲਿਤ ਆਗੂ ਡਾਕਟਰ ਬੀ. ਆਰ. ਅੰਬੇਦਕਰ ਨੇ 1930ਵਿਆਂ 'ਚ ਮਿਸਟਰ ਗਾਂਧੀ ਨਾਲ ਕੀਤੇ ਪੂਨਾ-ਪੈਕਟ ਰਾਹੀਂ, ਭਾਰਤ ਦੇ ਕਰੋੜਾਂ ਦਲਿਤਾਂ ਦੀ ਕਿਸਮਤ ਹਿੰਦੂ-ਭਾਰਤ ਨਾਲ ਜੋੜੀ ਸੀ। ਇਸ ਦੇ ਨਤੀਜੇ ਵਜੋਂ ਹੀ, ਅਖੌਤੀ ਅਜ਼ਾਦ ਭਾਰਤ ਦੇ ਪਹਿਲੇ ਸੰਵਿਧਾਨ ਵਿੱਚ (ਜਿਸ ਦੇ ਨਿਰਮਾਤਾ ਡਾਕਟਰ ਅੰਬੇਦਕਰ ਹੀ ਸਨ) ਜਿੱਥੇ ਹਰ ਭਾਰਤੀ ਨੂੰ ਵੋਟ ਦਾ ਹੱਕ ਮਿਲਿਆ, ਉਥੇ ਦਲਿਤਾਂ ਤੇ ਪੱਛੜੇ ਵਰਗਾਂ ਲਈ ਵਿਸ਼ੇਸ਼ ਅਧਿਕਾਰ ਵੀ ਰੱਖੇ ਗਏ। ਭਾਰਤ ਦੇ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਦੇ ਕਾਰਜਕਾਲ ਦੌਰਾਨ, ਹਿੰਦੂਤਵੀਆਂ ਦੇ ਭਾਰਤੀ ਵਿਰੋਧ ਦੇ ਬਾਵਜੂਦ, ਮੰਡਲ ਕਮਿਸ਼ਨ ਰਿਪੋਰਟ ਸਵੀਕਾਰ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ‘ਦੂਸਰੀਆਂ ਪੱਛੜੀਆਂ ਸ਼੍ਰੇਣੀਆਂ' (ਓ. ਬੀ. ਸੀ.) ਨੂੰ ਵੀ ਰਿਜ਼ਰਵੇਸ਼ਨ ਦਾ ਹੱਕ ਪ੍ਰਾਪਤ ਹੋਇਆ। ਬਹੁਤ ਵਾਰ ‘ਉ¤ਚੀਆਂ ਜਾਤਾਂ' ਨਾਲ ਸਬੰਧਿਤ ਲੋਕ, ਇਸ ‘ਰਿਜ਼ਰਵੇਸ਼ਨ' ਨੀਤੀ ਦੇ ਖਿਲਾਫ ਕਾਫੀ ਵਾਵੇਲਾ ਵੀ ਕਰਦੇ ਹਨ ਪਰ ਵੋਟ ਬੈਂਕ ਰਾਜਨੀਤੀ ਹੇਠ, ਕੋਈ ਵੀ ਸਿਆਸੀ ਪਾਰਟੀ ਇਸ ਬਾਰੇ ਖੁੱਲ ਕੇ ਵਿਰੋਧ ਨੀਤੀ ਨਹੀਂ ਅਪਣਾਉਂਦੀ। ਭਾਰਤੀ ਸੁਪਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਰਾਹੀਂ ਰਾਖਵੀਆਂ ਸੀਟਾਂ ਦੀ ਗਿਣਤੀ ‘ਵੱਧ ਤੋਂ ਵੱਧ 50 ਫੀ ਸਦੀ ਤੱਕ' ਨਿਰਧਾਰਤ ਕਰ ਦਿੱਤੀ ਹੈ, ਬਾਕੀ ਦੀਆਂ ਸੀਟਾਂ ਖੁੱਲੀਆਂ ਛੱਡਣੀਆਂ ਕਾਨੂੰਨੀ ਤੌਰ 'ਤੇ ਲਾਜ਼ਮੀ ਹਨ।
ਲਗਭਗ 80 ਵਰਿਆਂ ਬਾਅਦ ਭਾਰਤ ਵਿੱਚ ਜਾਤ-ਪਾਤ ਅਧਾਰਤ ‘ਮਰਦਮਸ਼ੁਮਾਰੀ' ਵੀ ਹੋ ਰਹੀ ਹੈ, ਇਸ ਦੇ ਲਈ ਦਲਿਤ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਸਿਆਸੀ ਪਾਰਟੀਆਂ-ਆਗੂਆਂ ਨੇ ਲਾਮਬੰਦੀ ਕੀਤੀ ਹੈ। ਭਾਰਤ ਵਿੱਚ ਜਾਤ-ਪਾਤ ਅਧਾਰਿਤ ਅਖੀਰਲੀ ਮਰਦਮਸ਼ੁਮਾਰੀ 1931 ਵਿੱਚ ਹੋਈ ਸੀ। ਜਾਤ-ਪਾਤ ਅਧਾਰਤ ਮਰਦਮਸ਼ੁਮਾਰੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਦਲਿਤਾਂ-ਪੱਛੜੀਆਂ ਓ. ਬੀ. ਸੀ. ਆਦਿ ਦੀ ਅਬਾਦੀ ਕਾਫੀ ਵਧ ਗਈ ਹੈ, ਇਸ ਲਈ ਉਨ੍ਹਾਂ ਦੀ ਅਬਾਦੀ ਅਨੁਸਾਰ, ਰਿਜ਼ਰਵੇਸ਼ਨ ਵਿੱਚ ਵਾਧਾ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਉ¤ਚੀਆਂ ਜਾਤਾਂ ਦੀਆਂ ਕੁਝ ‘ਗੋਤਾਂ' ਵਾਲਿਆਂ ਦੀ ਲਾਮਬੰਦੀ ਚੱਲ ਰਹੀ ਹੈ ਕਿ ਉਨ੍ਹਾਂ ਨੂੰ ਪੱਛੜੀਆਂ-ਓ. ਬੀ. ਸੀ. ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਵੇ, ਕਿਉਂਕਿ ਉਹ ਆਰਥਿਕ ਪੱਖੋਂ ਪੱਛੜੇ ਹੋਏ ਹਨ। ਭਾਰਤ ਵਿੱਚ ਸਮੇਂ ਸਮੇਂ ਗੁੱਜਰਾਂ, ਜਾਟਾਂ ਆਦਿ ਦੇ ਅੰਦੋਲਨ ਇਸੇ ਵਜਾ ਕਰਕੇ ਹੋਏ ਹਨ।
ਵੇਖਣ ਵਾਲੀ ਗੱਲ ਇਹ ਹੈ ਕਿ 64 ਵਰਿਆਂ ਬਾਅਦ, ਭਾਰਤ ਦੀ ਬਹੁਗਿਣਤੀ ਅਬਾਦੀ (ਜਿਸ ਵਿੱਚ, ਦਲਿਤ, ਪੱਛੜੀਆਂ ਸ਼੍ਰੇਣੀਆਂ, ਓ ਬੀ. ਸੀ., ਆਦਿ ਵਾਸੀ, ਮੁਸਲਮਾਨ, ਸਿੱਖ, ਈਸਾਈ ਆਦਿ ਸ਼ਾਮਲ ਹਨ) ਆਰਥਿਕ ਅਤੇ ਸਮਾਜਿਕ ਪੈਮਾਨੇ ਵਿੱਚ ਕਿੱਥੇ ਕੁ ਫਿਟ ਹੁੰਦੀ ਹੈ। ਇਸ ਸਬੰਧੀ ਆਪਣੀ ਰਾਏ ਦੇਣ ਨਾਲੋਂ, ਅਸੀਂ ਕੁਝ ਤਾਜ਼ਾ ਸੰਸਾਰ ਪ੍ਰਸਿੱਧ ਅਖਬਾਰਾਂ, ਮੈਗਜ਼ੀਨਾਂ ਆਦਿ ਦੀਆਂ ਰਿਪੋਰਟਾਂ ਨੂੰ ਅਧਾਰ ਬਣਾਇਆ ਹੈ ਤਾਂਕਿ ਇਸ ਮੁੱਦੇ ਦੀ ਨਿਰਪੱਖ ਤਸਵੀਰ ਸਾਹਮਣੇ ਆ ਸਕੇ।
ਸੰਸਾਰ ਪ੍ਰਸਿੱਧ ਅਖਬਾਰ, ‘ਵਾਲ ਸਟਰੀਟ ਜਰਨਲ' ਨੇ ਆਪਣੇ 9 ਦਸੰਬਰ ਦੇ ਅੰਕ ਵਿੱਚ ਇੱਕ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਜਿਸ ਦੇ ਲਿਖਾਰੀ ਪੱਤਰਕਾਰ ਗੀਤਾ ਅਨੰਦ ਤੇ ਅਮੋਲ ਸ਼ਰਮਾ ਹਨ। ਇਸ ਦਾ ਸਿਰਲੇਖ ਹੈ, ‘ਭਾਰਤ ਦੀਆਂ ਨੀਵੀਂਆਂ ਜਾਤਾਂ ਲਈ ‘ਅੱਗੇ ਵਧਣ' ਦਾ ਮਤਲਬ ਹੈ ‘ਪਿੱਛੇ ਹਟਣਾ।''' ਇਹ ਲਿਖਤ ਕਿਸੇ ਡਰਾਇੰਗ ਰੂਮ ਵਿੱਚ ਬੈਠ ਕੇ ਨਹੀਂ ਲਿਖੀ ਗਈ ਪਰ ਅੱਡ-ਅੱਡ ਥਾਵਾਂ 'ਤੇ ਜਾ ਕੇ ਉਪਰੋਕਤ ਵਰਗਾਂ ਦੇ ਲੋਕਾਂ ਨਾਲ ਕੀਤੇ ਇੰਟਰਵਿਊਆਂ 'ਤੇ ਅਧਾਰਤ ਹੈ। ਹਸਨਾਬਾਦ ਦੇ ਹਵਾਲੇ ਨਾਲ ਇਹ ਲਿਖਤ ਇਵੇਂ ਸ਼ੁਰੂ ਹੁੰਦੀ ਹੈ, ‘‘ਕਈ ਦਹਾਕੇ ਪਹਿਲਾਂ, ਸਿਰਾਜ ਗਾਜ਼ੀ ਦੇ ਦਾਦੇ ਨੇ ਆਪਣੀ ਦਲਿਤ ਜਾਤੀ ਦਾ ਅਖੀਰਲਾ ਨਾਮ (ਲਾਸਟ ਨੇਮ) ਚੌਦੁਲੀ ਬਦਲਕੇ, ਉ¤ਚ ਜਾਤ ਵਾਲਾ ‘ਗਾਜ਼ੀ' ਰੱਖ ਲਿਆ ਸੀ। ਉਹ ਸੋਚਦਾ ਸੀ ਕਿ ਸ਼ਾਇਦ ਇਸ ਨਾਲ ਉਸ ਦੀ ਸਮਾਜਿਕ ਪਛਾਣ ਬਦਲ ਜਾਵੇਗੀ ਤੇ ਉਸ ਨੂੰ ਕੁਝ ਸਤਿਕਾਰ ਮਿਲੇਗਾ। ਪਰ ਇਸ ਦਾ ਕੋਈ ਫਰਕ ਨਹੀਂ ਪਿਆ ਕਿਉਂਕਿ ਉ¤ਚੀਆਂ ਜਾਤਾਂ ਵਾਲਿਆਂ ਲਈ ਤਾਂ ਉਹ ਨੀਂਵੀ ਜਾਤ ਦਾ ਚੌਦੁਲੀ ਹੀ ਰਿਹਾ। ਪਰ ਹੁਣ ਉਸ ਦਾ 23 ਸਾਲਾ ਬੀ. ਏ. ਪਾਸ ਪੋਤਾ ਸਿਰਾਜ ਗਾਜ਼ੀ, ਆਪਣਾ ਨਾਂ ਸਿਰਾਜ ਚੌਦੁਲੀ ਰੱਖਣ ਲਈ ਹੱਥ ਪੈਰ ਮਾਰ ਰਿਹਾ ਹੈ। ਉਸ ਦਾ ਕਹਿਣਾ ਹੈ, ‘ਮੇਰੇ ਦਾਦੇ ਨੇ ਨਾਮ ਬਦਲਿਆ ਕਿਉਂਕਿ ਉਹ ਚਾਹੁੰਦਾ ਸੀ ਕਿ ਲੋਕ ਸਾਨੂੰ ਨੀਵੀਂ ਜਾਤ ਦਾ ਸਮਝ ਕੇ ਨਫਰਤ ਕਰਨੀ ਛੱਡ ਦੇਣਗੇ ਪਰ ਮੈਂ ਹੁਣ ਵਾਪਸ ਅਛੂਤ ਹੀ ਕਹਾਉਣਾ ਚਾਹੁੰਦਾ ਹਾਂ ਤਾਂਕਿ ਮੈਨੂੰ ਕੋਈ ਚੰਗੀ ਨੌਕਰੀ ਮਿਲ ਸਕੇ।''
ਵਾਲ ਸਟਰੀਟ ਦੀ ਲਿਖਤ ਅਨੁਸਾਰ ‘ਭਾਰਤ ਦੀ ਪਸਰ ਰਹੀ ਆਰਥਿਕਤਾ ਅਤੇ ਦੌਲਤ ਦੇ ਬਾਵਜੂਦ, ਗਰੀਬ ਪੇਂਡੂ ਇਲਾਕਿਆਂ ਵਿੱਚ ਵਸ ਰਹੇ ਲੋਕਾਂ ਦੀ ਤਰਜ਼ੇ-ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਹੋਈ। ਹੁਣ ਇਸ ਤਬਦੀਲੀ ਨੂੰ ਲਿਆਉਣ ਲਈ, ਹਿੰਦੂ ਸਮਾਜ ਦੀ ਬਦਤਰੀਨ ਲਾਹਨਤ ਜਾਤ-ਪਾਤ ਸਿਸਟਮ ਦਾ ਸਹਾਰਾ ਲਿਆ ਜਾ ਰਿਹਾ ਹੈ। 1993 ਤੋਂ ਹੁਣ ਤੱਕ, ਪੱਛੜੀਆਂ ਸ਼੍ਰੇਣੀਆਂ ਦੀ ਗਿਣਤੀ ਦੁੱਗਣੀ ਹੋ ਕੇ 2, 251 ਤੱਕ ਪਹੁੰਚ ਗਈ ਹੈ, ਹੁਣ ਇਸ ਵਿੱਚ 200 ਹੋਰ ਜਾਤਾਂ ਨੂੰ ਪੱਛੜੀਆਂ ਜਾਤਾਂ ਐਲਾਨਕੇ ਸ਼ਾਮਲ ਕੀਤਾ ਜਾਣਾ ਹੈ। ਇਹ ਸਿਰਫ ਪੱਛਮੀ ਬੰਗਾਲ ਦੀ ਦਸ਼ਾ ਹੈ।''
ਵਾਲ ਸਟਰੀਟ ਅਨੁਸਾਰ, ‘‘ਭਾਰਤ ਭਰ ਵਿੱਚ 6,400 ਦੇ ਕਰੀਬ ਗੋਤ ਹਨ, ਜਿਨ੍ਹਾਂ ਅਨੁਸਾਰ ਕਿਸੇ ਵਿਅਕਤੀ ਦਾ ਸਮਾਜਕ ਅਤੇ ਆਰਥਿਕ ਰੁਤਬਾ ਨਿਰਧਾਰਤ ਕੀਤਾ ਜਾਂਦਾ ਹੈ। ਭਾਵੇਂ ਦਲਿਤ ਵਰਗ ਵਿੱਚੋਂ ਕੁਝ ਸਫਲ ਵਪਾਰੀ ਆਏ ਹਨ ਪਰ ਇੱਕ ਤਾਜ਼ਾ ਸਰਵੇ ਅਨੁਸਾਰ ਉ¤ਚੀਆਂ ਜਾਤਾਂ ਵਾਲੇ ਦਲਿਤਾਂ ਨਾਲੋਂ ਦੋ-ਗੁਣਾਂ ਜ਼ਿਆਦਾ ਖੁਸ਼ਹਾਲ ਹਨ। ਪ੍ਰਾਈਵੇਟ ਸੈਕਟਰ ਦੇ ਭਾਰਤ ਵਿੱਚ ‘ਚੜਾਅ' ਨਾਲ ਦਲਿਤਾਂ ਦੀ ਦਸ਼ਾ ਹੋਰ ਵੀ ਮਾੜੀ ਹੁੰਦੀ ਜਾ ਰਹੀ ਹੈ। ਆਪਣੇ ਆਰਥਿਕ ਬਚਾਅ ਲਈ ਦਲਿਤ ਵਰਗ ਵਾਪਸ ਜਾਤ-ਪਾਤ ਅਧਾਰਿਤ ਸਿਸਟਮ ਵਲ ਝੁਕ ਰਿਹਾ ਹੈ। ਜੇ ਇਸ ਦਾ ਦਲਿਤਾਂ ਨੂੰ ਥੋੜਾ-ਬਹੁਤ ਆਰਥਿਕ ਫਾਇਦਾ ਹੋ ਵੀ ਗਿਆ ਤਾਂ ਵੀ ਉਹ ਸਮਾਜਿਕ ਤੌਰ 'ਤੇ ਹੇਠਾਂ ਵਾਲੇ ਡੰਡੇ 'ਤੇ ਹੀ ਖੜੇ ਰਹਿਣਗੇ। ਭਾਰਤ ਵਿੱਚ ਜਾਤ-ਪਾਤ ਨਫਰਤ ਦੀਆਂ ਜੜਾਂ ਬਹੁਤ ਡੂੰਘੀਆਂ ਹਨ।''
ਇਸਲੰਬੇ-ਚੌੜੇ ਆਰਟੀਕਲ ਵਿੱਚ, ਡਿਊਕ ਯੂਨੀਵਰਸਿਟੀ ਦੇ ਪ੍ਰੋਫੈਸਰ ਅਨਿਰੁਧ ਕ੍ਰਿਸ਼ਨਾ (ਜਿਹੜਾ ਭਾਰਤ ਦੀ ਗਰੀਬੀ ਦਾ ਮਾਹਿਰ ਪ੍ਰੋਫੈਸਰ ਹੈ) ਦਾ ਕਹਿਣਾ ਹੈ, ‘‘ਸਰਕਾਰ ਸਿਰਫ ਮੂੰਹ-ਦਿਖਾਵਾ ਕਰਨ ਲਈ ਸ਼ਾਰਟਕੱਟ ਮਾਰ ਰਹੀ ਹੈ। ਭਾਰਤ ਦੇ ਗਰੀਬਾਂ ਦੀ ਦਸ਼ਾ ਇੱਕ ‘ਚੀਖਾਂ ਮਾਰਦਾ ਸਕੈਂਡਲ' ਹੈ।'' ਵਾਲ ਸਟਰੀਟ ਜਰਨਲ ਅਨੁਸਾਰ ‘ਚੀਨ ਵਿੱਚ ਗਰੀਬਾਂ ਦੀ ਹਾਲਤ ਬਦਤਰ ਸੀ। ਪਰ ਉਨ੍ਹਾਂ ਨੇ ਪਬਲਿਕ ਹੈਲਥ, ਵਿੱਦਿਆ ਅਤੇ ਇਨਫਰਾਸਟਰੱਕਚਰ ਦੇ ਉ¤ੇਤੇ ਭਾਰੀ ਖਰਚ ਕੀਤਾ। ਅੱਜ ਉਹ ਭਾਰਤ ਨਾਲੋਂ ਕਿਤੇ ਅੱਗੇ ਨਿਕਲ ਗਿਆ ਹੈ ਅਤੇ ਗਰੀਬਾਂ ਦੀ ਦਸ਼ਾ ਵਿੱਚ ਭਾਰੀ ਸੁਧਾਰ ਆਇਆ ਹੈ।'
ਭਾਰਤੀ ਸੁਪਰੀਮ ਕੋਰਟ ਨੇ ਪਿੱਛੇ ਜਿਹੇ ‘ਖਾਪ ਪੰਚਾਇਤਾਂ' ਵਲੋਂ, ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਮਾਰ-ਮੁਕਾਉਣ ਦੇ ਦਿੱਤੇ ਫਤਵਿਆਂ ਸਬੰਧੀ ਦਿੱਤੇ ਇੱਕ ਫੈਸਲੇ ਵਿੱਚ ਕਿਹਾ ਸੀ, ‘ਜਾਤ ਪਾਤ ਸਿਸਟਮ, ਭਾਰਤ ਦੇਸ਼ ਨੂੰ ਚੰਬੜਿਆ ਇੱਕ ਸਰਾਪ ਹੈ, ਇਸ ਦਾ ਫੌਰਨ ਅੰਤ ਹੋਣਾ ਚਾਹੀਦਾ ਹੈ।' ਪਰ ਕੌਣ ਇਸ ਦਾ ਅੰਤ ਕਰੇਗਾ... ਬ੍ਰਾਹਮਣ ਸਮਾਜ?
‘ਨੈਸ਼ਨਲ ਜਿਓਗਰਾਫਿਕ', ਦੁਨੀਆ ਦਾ ਇੱਕ ਬਹੁਤ ਹੀ ਅਹਿਮ ਮੈਗਜ਼ੀਨ ਹੈ, ਜਿਸ ਦੇ ਪ੍ਰਕਾਸ਼ਤ ਅੰਕ ਇਨਸਾਨੀ ਇਤਿਹਾਸ ਦਾ ਹਿੱਸਾ ਬਣ ਰਹੇ ਹਨ। ਟੌਮ ਓ ਨੀਲ ਨਾਂ ਦੇ ਲੇਖਕ ਦਾ ਇੱਕ ਲੇਖ (ਫੋਟੋਆਂ ਸਮੇਤ) ਇਸ ਰਸਾਲੇ ਵਿੱਚ ਪ੍ਰਕਾਸ਼ਿਤ ਹੈ, ਜਿਸ ਦਾ ਸਿਰਲੇਖ ਹੈ ‘ਅਛੂਤ।' ਇਸ ਦੀ ਪ੍ਰਮੁੱਖ ਫੋਟੋ ਦੇ ਐਨ ਵਿਚਕਾਰ ਲਿਖਿਆ ਹੈ, ‘ਆਪਣੇ ਜਨਮ ਦੀ ਘੜੀ ਤੋਂ ਹੀ ਅਸ਼ੁੱਧ ਦਾ ਠੱਪਾ ਲਵਾ ਕੇ, ਹਰ 6ਵਾਂ ਭਾਰਤੀ, ਹਿੰਦੂ ਜਾਤ-ਪਾਤ ਸਿਸਟਮ ਦੇ ਸਭ ਤੋਂ ਹੇਠਲੇ ਡੰਡੇ 'ਤੇ ਖਲੋਤਾ ਨਰਕ ਵਰਗੀ ਜ਼ਿੰਦਗੀ ਭੋਗਦਾ ਹੈ, ਇਸ ਨੂੰ ਅਛੂਤ ਕਹਿੰਦੇ ਹਨ।' ਇਸ ਦਾ ਦੂਸਰਾ ਸਿਰਲੇਖ ਹੈ, ‘ਭਾਰਤ ਵਿੱਚ ਤਕਨੀਕੀ ਤੌਰ 'ਤੇ ਅਛੂਤਾਂ ਦੇ ਖਿਲਾਫ ਵਿਤਕਰਾ ਗੈਰ-ਕਾਨੂੰਨੀ ਹੈ ਪਰ ਭਾਰਤ ਦੇ 16 ਕਰੋੜ ਅਛੂਤ, ਜੇ ਆਪਣੀ ਔਕਾਤ ਭੁੱਲਣ ਦਾ ਯਤਨ ਕਰਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।' ਇਹ ਆਰਟੀਕਲ, ਅੱਖਾਂ ਖੋਲਣ ਵਾਲਾ ਹੈ ਪਰ ਥਾਂ ਦੀ ਘਾਟ ਕਰਕੇ, ਇਸ ਨੂੰ ਇਥੇ ਹੀ ਸਮੇਟਦੇ ਹਾਂ।'
‘ਆਊਟਲੁੱਕ' ਨਾਂ ਦਾ ਰਸਾਲਾ, ਭਾਰਤ ਵਿੱਚ ਬੜੀਆਂ ਸਤਿਕਾਰਤ ਅੱਖਾਂ ਨਾਲ ਵੇਖਿਆ ਜਾਂਦਾ ਹੈ। 19 ਦਸੰਬਰ ਦੇ ਅੰਕ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਜਿਸ ਦਾ ਸਿਰਲੇਖ ਹੈ, ‘ਦੀ ਲੈਫਟਓਵਰ ਗੌਡ' (ਬਚਿਆ ਖੁਚਿਆ ਰੱਬ)। ਇਸ ਲਿਖਤ ਦਾ ਸਬੰਧ ਕਰਨਾਟਕ ਸਟੇਟ ਦੇ ਦਕਸ਼ਨਾ ਕਨਾਡਾ ਜ਼ਿਲੇ ਦੇ ਸੁਬਰਾਮਨੀਆ ਮੰਦਰ ਵਿੱਚ ਹਾਲ ਵਿੱਚ ਹੀ ਹੋਏ ਇੱਕ ਸਮਾਗਮ ਨਾਲ ਹੈ। ਇਸ ਮੰਦਰ ਦਾ ਪ੍ਰਬੰਧ ਕਰਨਾਟਕ ਸਰਕਾਰ ਵਲੋਂ ਥਾਪੇ ਗਏ ਟਰੱਸਟ ਵਲੋਂ ਕੀਤਾ ਜਾਂਦਾ ਹੈ। ਰਿਪੋਰਟ ਅਨੁਸਾਰ, ਇਸ ਮੰਦਰ ਵਿਚਲੇ ਤਿੰਨ ਰੋਜ਼ਾ ਚੰਪਾ ਸ਼ਾਸਤੀ ਤਿਓਹਾਰ (ਜਿਹੜਾ 28 ਨਵੰਬਰ ਤੋਂ 30 ਨਵੰਬਰ ਤੱਕ ਹੋਇਆ) ਦੀ ਇਹ ਸਦੀਆਂ ਪੁਰਾਣੀ ਪ੍ਰੰਪਰਾ ਹੈ ਕਿ ਇਸ ਮੰਦਰ ਦੇ ਸ਼ਿਵਾਲੀ ਬ੍ਰਾਹਮਣਾਂ ਨੂੰ ਮੰਦਰ ਵਿੱਚ ਵੰਨ-ਸੁਵੰਨਾ ਭੋਜਨ ਪਰੋਸਿਆ ਜਾਂਦਾ ਹੈ। ਜਦੋਂ ਉਹ ਆਪਣਾ ਭੋਜਨ ਖਾ ਲੈਂਦੇ ਹਨ ਤਾਂ ਉਨ੍ਹਾਂ ਦੇ ਜੂਠੇ ਬਚੇ ਭੋਜਨ ਨੂੰ ਬਾਹਰ ਮੰਦਰ ਦੇ ਵਰਾਂਡੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਤੇ ਪੱਛੜੀਆਂ ਜਾਤਾਂ ਦੇ ਲੋਕ, ਜ਼ਮੀਨ 'ਤੇ ਪਲਸੇਟੇ ਮਾਰ ਕੇ ਉਸ ਜੂਠੇ ਭੋਜਨ ਨੂੰ ਆਪਣੇ ਸਰੀਰਾਂ ਥੱਲੇ ਰੌਂਦਦੇ ਹਨ। ਉਨ੍ਹਾਂ ਨੂੰ ਇਹ ਵਿਸ਼ਵਾਸ਼ ਦਿੱਤਾ ਗਿਆ ਹੈ ਕਿ ਇਸ ਤਰਾਂ ਕੀਤਿਆਂ ਉਨ੍ਹਾਂ ਦੇ ‘ਰੋਗਾਂ ਦਾ ਨਾਸ' ਹੋਵੇਗਾ। ਇਸ ਵਾਰ 4000 ਤੋਂ ਜ਼ਿਆਦਾ ਦਲਿਤਾਂ ਨੇ, ਬ੍ਰਾਹਮਣਾਂ ਦੇ ਜੂਠੇ ਭੋਜਨ 'ਤੇ ਪਲਸੇਟੇ ਮਾਰੇ। ‘ਕਰਨਾਟਕ ਬੈਕਵਰਡ ਕਲਾਸ ਅਵੇਅਰਨੈ¤ਸ ਫੋਰਮ' ਦੇ ਕੇ. ਐਸ. ਸ਼ਿਵਾਰਾਮੂ ਦਾ ਕਹਿਣਾ ਹੈ, ‘ਪੱਛੜੀਆਂ ਜਾਤਾਂ, ਦਲਿਤਾਂ ਨੂੰ, ਇਸ ਖਿੱਤੇ ਦੇ ਬ੍ਰਾਹਮਣ ਇਹੋ ਜਿਹੀ ਅਪਮਾਨਜਨਕ ਰਸਮ ਵੱਲ ਲਗਾਤਾਰਤਾ ਨਾਲ ਧੱਕ ਰਹੇ ਹਨ। ਬ੍ਰਾਹਮਣ ਵਰਗ, ਇਨ੍ਹਾਂ ਗਰੀਬਾਂ ਦੀ ਅਗਿਆਨਤਾ ਦਾ ਫਾਇਦਾ ਉਠਾ ਰਿਹਾ ਹੈ।'
ਭਾਰਤ ਦੀ ਸਰਕਾਰੀ ਨਿਊਜ਼ ਏਜੰਸੀ ਪੀ. ਟੀ. ਆਈ. ਵਲੋਂ ਦਿੱਤੀ 2 ਦਸਬੰਰ ਦੀ ਇੱਕ ਖਬਰ ਅਨੁਸਾਰ, ਯੂ. ਪੀ. (ਜਿਥੇ ਦਲਿਤ ਲੀਡਰ ਮਾਇਆਵਤੀ ਦੀ ਸਰਕਾਰ ਹੈ) ਦੇ ਜ਼ਿਲਾ ਬਸਤੀ ਦੇ ਰਦੌਰਪੁਰ ਪਿੰਡ ਵਿੱਚ, ਇੱਕ ਗਰੀਬ ਦਲਿਤ ਦੇ ਬੇਟੇ ਨੀਰਜ ਕੁਮਾਰ ਨੂੰ ਪਿੰਡ ਦੇ ਇੱਕ ਚੌਧਰੀ ਨੇ ਸਾਜ਼ਸ਼ ਕਰਕੇ ਇਸ ਲਈ ਮਾਰ ਦਿੱਤਾ ਕਿਉਂਕਿ ਉਸ ਦੇ ਮੁੰਡਿਆਂ ਦਾ ਨਾਮ ਵੀ ਨੀਰਜ ਕੁਮਾਰ ਅਤੇ ਧੀਰਜ ਕੁਮਾਰ ਹੈ ਅਤੇ ਉਹ ਕਾਫੀ ਅਰਸੇ ਤੋਂ ਗਰੀਬ ਦਲਿਤ (ਜਿਸ ਦਾ ਦੋ ਮੁੰਡਿਆਂ ਦਾ ਨਾਮ ਵੀ ਨੀਰਜ ਅਤੇ ਧੀਰਜ ਸੀ) ਨੂੰ ਕਹਿ ਰਿਹਾ ਸੀ ਕਿ ਉਹ ਆਪਣੇ ਮੁੰਡਿਆਂ ਦਾ ਨਾਮ ਬਦਲ ਲਵੇ। 14 ਸਾਲਾ ਨੀਰਜ ਕੁਮਾਰ ਦੀ ਲਾਸ਼ ਖੇਤਾਂ ਵਿੱਚੋਂ ਮਿਲੀ, ਜਿਸ ਨੂੰ ਕਿ ਗਲ਼ਾ ਘੁੱਟ ਕੇ ਮਾਰਿਆ ਗਿਆ ਸੀ। ‘ਚੌਧਰੀ' ਦੇ ਦੋਵੇਂ ਪੁੱਤਰ ਫਰਾਰ ਹਨ।
ਲਗਭਗ ਇੱਕ ਸਦੀ ਪਹਿਲਾਂ ਸਾਊਥ ਏਸ਼ੀਆ ਦੇ ਪ੍ਰਸਿੱਧ ਫਿਲਾਸਫਰ ਸ਼ਾਇਰ ਅਲਾਮਾ ਇਕਬਾਲ (ਜਨਮ - 9 ਨਵੰਬਰ, 1877, ਦੁਨੀਆ ਤੋਂ ਰੁਖਸਤੀ - 21 ਅਪ੍ਰੈਲ, 1938) ਨੇ ਆਪਣੀ ਪ੍ਰਸਿੱਧ ਪੁਸਤਕ ‘ਬਾਂਗ-ਏ-ਦਰਾ' ਵਿੱਚ, ਇੱਕ ਨਜ਼ਮ ਗੁਰੂ ਨਾਨਕ ਸਾਹਿਬ ਪ੍ਰਤੀ ਲਿਖੀ ਸੀ। ਇਸ ਵਿੱਚ, ਜਾਤ-ਪਾਤ ਨਿਜ਼ਾਮ ਵਾਲੇ ਭਾਰਤ ਨੂੰ ‘ਸ਼ੂਦਰ ਦਾ ਗਮਖਾਨਾ' ਬਿਆਨਦਿਆਂ ਕਿਹਾ ਸੀ -
‘ਆਹ! ਸ਼ੂਦਰ ਕੇ ਲੀਏ ਹਿੰਦੋਸਤਾਨ ਗਮਖਾਨਾ ਹੈ।
ਦਰਦੇ-ਇਨਸਾਨੀ ਸੇ, ਇਸ ਬਸਤੀ ਕਾ ਦਿਲ ਬੇਗਾਨਾ ਹੈ।....'
ਕੀ ਅੱਜ ਵੀ, ਇਹ ਭਾਰਤ ਦੇਸ਼ ਦਲਿਤਾਂ, ਘੱਟਗਿਣਤੀਆਂ ਸਮੇਤ 70 ਕਰੋੜ ਲੋਕਾਂ ਲਈ ਬ੍ਰਾਹਮਣਵਾਦ ਨੇ ਗਮਖਾਨਾ ਨਹੀਂ ਬਣਾਇਆ ਹੋਇਆ?

ਹਾਏ ਕੁਰਸੀ, ਹਾਏ ਕੁਰਸੀ, ਹਾਏ ਕੁ..ਕੁ….. .ਰ. ..ਸੀ!

ਸੱਤਾ ਇੱਕ ਅਜਿਹੀ ਅਜੀਬ ਕਿਸਮ ਦੀ ਉਪਰੀ ਹਵਾ ਹੁੰਦੀ ਹੈ ਜਿਹੜੀ ਬੰਦੇ ਨੂੰ ਕੁਰਸੀ ਦਾ ਦਾਨ ਬਖਸ਼ਦੀ ਹੈ ਤੇ ਕੁਰਸੀ ਤੇ ਬੈਠਾ ਵਿਅਕਤੀ ਆਪਣੇ ਆਪ ਨੂੰ ਵੱਖਰੀ ਕਿਸਮ ਦਾ ਸਮਝਣ ਲੱਗ ਪੈਦਾ ਹੈ। ਖੈਰ! ਕੁਰਸੀ ਦੇ ਸੁਫਨੇ ਲੈਣੇ ਕੋਈ ਮਾੜੀ ਗੱਲ ਨਹੀ ਸਗੋਂ ਇਸ ਤੇ ਬੈਠ ਕੇ ਵਿਅਕਤੀ ਨੂੰ ਸ਼ਾਂਤੀ ਵੀ ਮਿਲਦੀ ਹੈ ਤੇ ਸ਼ਾਨ ਵੀ ਮਿਲਦੀ ਹੈ। ਕੁਰਸੀ ਮਿਲਣ ਉਪਰੰਤ ਬੰਦੇ ਦਾ ਸੁਭਾਅ ਵੀ ਵੱਖਰੀ ਕਿਸਮ ਤੇ ਵੱਖਰੀ ਟੌਹਰ ਵਾਲ ਬਣ ਜਾਂਦਾ ਹੈ। ਉਸ ਦਾ ਵਰਤਾਰਾ ਵੀ ਅਜੀਬ ਹੋ ਜਾਂਦਾ ਹੈ ਅਤੇ ਉਹ ਸਤਰੰਗਾ ਤੇ ਕਈ ਲੱਤਾਂ ਵਾਲਾ ਵੇਖਣ ਨੂੰ ਲੱਗ ਪੈਦਾ ਹੈ। ਕੁਰਸੀ ਧਾਰਨ ਕਰਨ ਵਾਲਾ ਵਿਅਕਤੀ ਇੰਜ ਸਮਝਣ ਲੱਗ ਪੈਦਾ ਹੈ ਜਿਵੇਂ ਸਾਰੀ ਅਕਲ ਵੀ ਉਸੇ ਵਿੱਚ ਹੀ ਆ ਗਈ ਹੋਵੇ। ਕੁਰਸੀ ਤੇ ਬੈਠੇੋ ਵਿਅਕਤੀ ਨੂੰ ਉ¤ਚੀ ਕੁਰਸੀ ਵੱਲ ਵੇਖਣ ਦੀ ਕੋਈ ਮਨਾਹੀ ਨਹੀ ਹੁੰਦੀ ਸਗੋਂ ਉ¤ਚੀ ਕੁਰਸੀ ਹਾਸਲ ਕਰਨ ਲਈ ਲੱਤਾਂ ਖਿੱਚਣ ਅਤੇ ਹਰ ਪ੍ਰਕਾਰ ਦੇ ਤਜਰਬੇ, ਹਰਬੇ, ਪੁਗਤਾਂ ਤੇ ਜੁਗਤਾਂ ਵਰਤਣ ਦਾ ਉਸ ਨੂੰ ਪੂਰਾ ਪੂਰਾ ਅਧਿਕਾਰ ਹੁੰਦਾ ਹੈ। ਉ¤ਚੀ ਕੁਰਸੀ ਤੇ ਬੈਠੇ ਵਿਅਕਤੀ ਨੂੰ ਥੱਲੇ ਸੁੱਟਣ ਤੇ ਉਸ ਦੀਆ ਲੱਤਾਂ ਖਿੱਚ ਕੇ ਧੂਹ ਕੇ ਹੇਠਾਂ ਸੁੱਟਣ ਦਾ ਵੀ ਉਸ ਨੂੰ ਪੂਰਾ ਪੂਰਾ ਅਧਿਕਾਰ ਹੁੰਦਾ ਹੈ।
ਛੋਟੀ ਕੁਰਸੀ ਵਾਲਾ ਜਦੋਂ ਉ¤ਚੀ ਕੁਰਸੀ ਤੇ ਬੈਠਦਾ ਹੈ ਤਾਂ ਉਸ ਸਮੇਂ ਉਸਦਾ ਚਾਅ ਤੇ ਕੁਰਸੀ ਦਾ ਜਲੌਅ ਉਸ ਤੋਂ ਝੱਲਿਆ ਨਹੀ ਜਾਂਦਾ। ਕਹਿੰਦੇ ਹਨ ਕਿ ਸੱਤਾ ਮਨੁੱਖ ਨੂੰ ਅੰਧਾ ਤੇ ਭ੍ਰਿਸ਼ਟ ਕਰ ਦਿੰਦੀ ਹੈ। ਉ¤ਚੀਆ ਕੁਰਸੀਆ ਤੇ ਬੈਠੇ ਵਿਅਕਤੀ ਕੁਝ ਵੀ ਕਰਨ ਬਾਕੀ ਦੀਆ ਕੁਰਸੀਆ ਉਹਨਾਂ ਦਾ ਬਚਾ ਕਰਨ ਵਿੱਚ ਲੱਗੀਆ ਹੁੰਦੀਆ ਹਨ। ਸੇਵਾ ਮੁਕਤੀ ਉਪਰੰਤ ਜਦੋਂ ਕੋਈ ਅਧਿਕਾਰੀ ਜਾਂ ਵਿਅਕਤੀ ਉ¤ਚੀ ਕੁਰਸੀ ਛੱਡਦਾ ਹੈ ਤਾਂ ਕੁਰਸੀ ਛੱਡਣ ਨੂੰ ਉਸ ਦਾ ਜੀਅ ਨਹੀ ਕਰਦਾ ਪਰ ਮਜਬੂਰੀ ਵੱਸ ਉਸ ਨੂੰ ਕੁਰਸੀ ਛੱਡਣ ਦਾ ਅੱਕ ਚੱਬਣਾ ਪੈਦਾ ਹੈ। ਕੁਰਸੀ ਛੱਡਣ ਤੋਂ ਬਾਅਦ ਵੀ ਉਹ ਆਪਣੇ ਆਹੁਦੇ ਦੀ ਫੀਤੀ ਮੋਢੇ ਤੇ ਲਗਾਈ ਫਿਰਦਾ ਹੈ ਅਤੇ ਉਸ ਦੀ ਧੌਣ ਵਿੱਚ ਗੱਡਿਆ ਕਿਲਾ ਉਸ ਦੀ ਆਕੜ ਵਿੱਚ ਕੋਈ ਫਰਕ ਨਹੀ ਪੈਣ ਦਿੰਦਾ ਭਾਂਵੇ ਕਿ ਉਸ ਦੀ ਹਾਲਤ ਇੱਕ ਚੱਲੇ ਹੋਏ ਕਾਰਤੂਸ ਵਾਲੀ ਹੀ ਬਣੀ ਹੁੰਦੀ ਹੈ। ਜਦੋਂ ਉਹ ਆਲੇ ਦੁਆਲੇ ਦੇ ਲੋਕਾਂ ਨੂੰ ਦੇਖਦਾ ਹੈ ਤਾਂ ਉਸ ਦੀ ਨਜਰ ਸਿਆਸਤਦਾਨਾ ਤੇ ਵੀ ਆਣ ਟਿਕਦੀ ਹੈ ਜਿਹੜੇ ਸਾਰੀ ਉਮਰ ਰੀਟਾਇਰ ਹੋਣ ਲਈ ਤਿਆਰ ਨਹੀ ਹੁੰਦੇ। ਸਿਆਸਤਦਾਨਾਂ ਲਈ ਨਾ ਤਾਂ ਕੋਈ ਸੇਵਾ ਮੁਕਤੀ ਦੀ ਉਮਰ ਹੈ ਅਤੇ ਨਾ ਹੀ ਕੋਈ ਵਿਦਿਅਕ ਯੋਗਤਾ ਹੈ ਜਿਹੜੀ ਪੂਰੀ ਕਰਨੀ ਜਰੂਰੀ ਹੋਵੇ। ਸਿਆਸਤਾਦਾਨਾ ਤੇ ਭਾਂਵੇ ਕਿਸੇ ਕਿਸਮ ਦੇ ਪੈਰੀਮੀਟਰ ਲਾਗੂ ਨਹੀ ਹੁੰਦੇ ਪਰ ਉਹ ਅਧਿਕਾਰੀਆ ਕੋਲੋ ਨਜਾਇਜ ਨਿਯੁਕਤੀਆ ਵੀ ਕਰਾਉਦੇ ਹਨ ੱਿਜਹਨਾਂ ਦੀ ਪੁੱਛ ਪੜਤਾਲ ਕਰਨ ਦਾ ਕਿਸੇ ਵੀ ਵਿਅਕਤੀ ਨੂੰ ਹੁੰਦਾ ਸਗੋਂ ਅਦਾਲਤਾਂ ਹੀ ਪੁੱਛ ਪੜਤਾਲ ਕਰਦੀਆ ਹਨ। ਸਿਆਸਤਦਾਨਾਂ ਦੀ ਸੇਵਾ ਮੁਕਤੀ ਦਾ ਫੈਸਲਾ ਜਾਂ ਤਾਂ ਲੋਕ ਕਰਦੇ ਹਨ ਜਾਂ ਉਹਨਾਂ ਕਿਰਦਾਰ ਜਾਂ ਕੋਈ ਅਣਸੁਖੁਾਵੀ ਘਟਨਾ ਤੇ ਜਾਂ ਫਿਰ ਖੁਦ ਅੱਲਾਂ ਤਾਲਾ ਕਰਦਾ ਹੈ। ਉਹਨਾਂ ਦੀ ਖੇਡ ਜੋਤ ਜੋਤੀ ਸਮਾ ਜਾਣ ਬਾਅਦ ਵੀ ਖਤਮ ਨਹੀਂ ਹੁੰਦੀ ਸਗੋਂ ਉਹਨਾਂ ਦੇ ਚੇਲੇ ਚਾਟੜੇ ਉਹਨਾਂ ਦੀਆ ਬਰਸੀਆ ਮਨਾ ਕੇ ਉਹਨਾਂ ਨੂੰ ਅਕਸਰ ਯਾਦ ਕਰਦੇ ਰਹਿੰਦੇ ਹਨ।
ਸਾਬਕਾ ਅਧਿਕਾਰੀ ਉ¤ਚੀਆ ਕੁਰਸੀਆ ਦਾ ਲਿਆ ਅਨੰਦ ਨਹੀ ਭੁੱਲਦੇ ਅਤੇ ਨਾ ਹੀ ਐਸ਼ੋ ਅਰਾਮ ਦਾ ਨਸ਼ਾ ਉਹਨਾਂ ਦਾ ਲਹਿੰਦਾ ਹੈ। ਕੁਰਸੀ ਤੇ ਬੈਠੇ ਵਿਅਕਤੀ ਦੀ ਆਮ ਲੋਕਾਂ ਨਾਲ ਜਾਣ ਪਛਾਣ ਵੀ ਚੰਗੀ ਚੋਖੀ ਹੋ ਜਾਂਦੀ ਹੈ ਤੇ ਉਸ ਦਾ ਨਾਮ ਵੀ ਲੋਕਾਂ ਵਿੱਚ ਕਾਫੀ ਪ੍ਰਚੱਲਤ ਹੋ ਜਾਂਦਾ ਹੈ। ਉਹ ਆਲੇ ਦੁਆਲੇ ਨੂੰ ਦੇਖਦਾ ਹੈ ਤੇ ਉਸ ਦੀ ਨਜ਼ਰ ਕਈ ਉ¤ਚ ਕੁਰਸੀਆ ਤੇ ਪੈਦੀ ਹੈ ਜਿਹਨਾਂ ਨੂੰ ਹਾਸਲ ਕਰਨ ਲਈ ਉਹ ਉਪਰਾਲੇ ਵੀ ਸ਼ੁਰੂ ਕਰ ਦਿੰਦਾ ਹੈ। ਸਿਆਸਤਦਾਨਾਂ ਨਾਲ ਉਸ ਦੀ ਗੰਢ ਤਰੁੱਪ ਹੋ ਜਾਂਦੀ ਹੈ ਤੇ ਅਖੀਰ ਸਰਕਾਰ ਉਸਨੂੰ ਕਿਸੇ ਉ¤ਚੀ ਕੁਰਸੀ ਤੇ ਬਿਠਾ ਦਿੰਦੀ ਹੈ। ਪਰ ਸਿਆਸਦਾਨ ਕੋਲੋ ਕੁਰਸੀ ਲੈਣ ਲਈ ਮੈਰਿਟ ਨਹੀ ਸਗੋਂ ਵੱਡੀ ਤੋਂ ਵੱਡੀ ਸ਼ਿਫਾਰਸ਼ ਚਾਹੀਦੀ ਹੈ ਜੋ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ। ਭਾਰਤ ਸਰਕਾਰ ਜੇਕਰ ਇਹਨਾਂ ਉ¤ਚ ਕੁਰਸੀਆ ਤੇ ਬੈਠੇ ਵਿਅਕਤੀਆ ਦੀ ਉ¤ਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਰੀਬ 15 ਫੀਸਦੀ ਕੁਰਸੀਆ ਅਜਿਹੀਆ ਹੋਣਗੀਆ ਜਿਹੜੀਆ ਸਾਬਕ ਅਧਿਕਾਰੀ ਨੇ ਸੇਵਾ ਮੁਕਤੀ ਤੋਂ ਬਾਅਦ ਵੀ ਹਥਿਆਈਆ ਹੋਈਆ ਹਨ ਜਾਂ ਫਿਰ ਆਪਣੇ ਰਸੂਖ ਨਾਲ ਦਬਾਈਆ ਹੋਈਆ ਹਨ। ਭਾਰਤ ਜਿਥੇ ਬੇਰੁਜਗਾਰਾਂ ਦੀ ਗਿਣਤੀ ਕਰੋੜਾਂ ਵਿੱਚ ਹੈ ਅਤੇ ਰੁਜਗਾਰ ਮੰਗਦੇ ਬੇਰੁਜਗਾਰਾਂ ਨੂੰ ਹਰ ਰੋਜ਼ ਪੁਲੀਸ ਦੇ ਛਿੱਤਰ ਖਾਦਿਆ ਟੀ.ਵੀ ਤੇ ਵੇਖਿਆ ਜਾ ਸਕਦਾ ਹੈ ਅਤੇ ਨੌਜਵਾਨਾਂ ਦੇ ਲਹੂ ਲੁਹਾਣ ਹੋਣ ਦੀਆ ਤਸਵੀਰਾਂ ਅਖਬਾਰਾਂ ਦੇ ਪੰਨਿਆ ਦਾ ਸ਼ਿੰਗਾਰ ਵੀ ਬਣਦੀਆ ਹਨ। ਜੇਕਰ ਸਾਬਕਾਂ ਅਫਸਰਾਂ ਕੋਲੋ ਕੁਰਸੀਆ ਖਾਲੀ ਕਰਵੀ ਲਈਆ ਜਾਣ ਤੇ ਉਹਨਾਂ ਦੀ ਜਗਾ ਨਵੇਂ ਵਿਅਕਤੀਆ ਨੂੰ ਬਿਠਾਈਆ ਜਾਵੇ ਤਾਂ ਲੱਖਾਂ ਲੋਕਾਂ ਨੂੰ ਰੁਜਗਾਰ ਮਿਲ ਸਕਦਾ ਹੈ।
ਕੁਰਸੀਆ ਦਾ ਸਿਲਸਿਲਾ ਇਥੇ ਹੀ ਬੰਦ ਨਹੀ ਹੁੰਦਾ ਸਗੋਂ ਕਈ ਸਿਆਸੀ ਲੀਡਰ ਵੀ ਕੁਰਸੀ ਦੀ ਖਾਤਰ ਆਪਣਾ ਹਰ ਕੁਝ ਦਾਅ ਤੇ ਲਾਉਣ ਤੋਂ ਵੀ ਗੁਰੇਜ਼ ਨਹੀ ਕਰਦੇ। ਸਿਆਸਦਾਨਾਂ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਕੁਰਸੀ ਤੇ ਆਪਣੇ ਮਰੇ ਪਏ ਪੁੱਤ ਦੀ ਲਾਸ਼ ‘ਤੇ ਪੈਰ ਰੱਖ ਕੇ ਵੀ ਬੈਠ ਜਾਂਦੇ ਹਨ। ਪੰਜਾਬ ਦੀ ਸਿਆਸਤ ਵੀ ਇਸ ਵੇਲੇ ਪੂਰੀ ਤਰ੍ਹਾ ਕੁਰਸੀ ਯੁੱਧ ਵਿੱਚ ਵਲੀਨ ਹੋਈ ਪਈ ਹੈ। ਪੰਜਾਬ ਵਿੱਚ ਇਸ ਵੇਲੇ ਦੋ ਮੁੱਖ ਪਾਰਟੀਆ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਹਨ ਜਿਹਨਾਂ ਦੀ ਟੁੱਟ ਭੱਜ ਵੀ ਹੁੰਦੀ ਰਹਿੰਦੀ ਹੈ। ਇਹਨਾਂ ਪਾਰਟੀਆ ਤੇ ਮੁੰੱਖੀ ਕੋਈ ਹੋਰ ਨਹੀ ਸਗੋਂ ਆਪਸੀ ਰਿਸ਼ਤੇਦਾਰ ਹਨ ਅਤੇ ਇਹਨਾਂ ਦੇ ਮੁੰਡੇ ਕੁੜੀਆ ਇੱਕ ਦੂਜੇ ਦੇ ਪਰਿਵਾਰਾਂ ਵਿੱਚ ਵਿਆਹੇ ਹੁੰੇਦੇ ਹਨ।
ਪੰਜਾਬ ਦੇ ਚੋਣਾਂ ਦੇ ਮਾਹੌਲ ਨੂੰ ਵੇਖ ਕੇ ਕਈ ਪ੍ਰਕਾਰ ਦੇ ਆਇਆ ਸਿੰਘ ਗਿਆ ਰਾਮ ਬਣ ਰਿਹਾ ਹੈ ਅਤੇ ਗਿਆ ਰਾਮ ਪਾਰਟੀ ਬਦਲ ਕੇ ਆਇਆ ਸਿੰਘ ਬਣ ਰਿਹਾ ਹੈ। ਕਿਸੇ ਸਮੇਂ ਕੇਂਦਰੀ ਸਿਆਸਤ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਤੇ ਜੋੜ ਤੋੜ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਰਹੇ ਕਛਿਹਰੇ ਵਾਲੇ ਖੱਬੀ ਪੱਖੀ ਨੇਤਾ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਦੁਆਰਾ ਪਾਲੇ ਗਏ ਬਲਵੰਤ ਸਿੰਘ ਰਾਮੂਵਾਲੀਆ ਦੀ ਵੀ ਭਾਂਵੇ ਘਰ ਵਾਪਸੀ ਹੋ ਗਈ ਹੈ ਪਰ ਅਸਲ ਵਿੱਚ ਰਾਮੂਵਾਲੀਏ ਨੂੰ ਵੀ ਉਸ ਕੁਰਸੀ ਦਾ ਨਸ਼ਾ ਸੱਤਾ ਰਿਹਾ ਹੈ ਜਿਹੜੀ ਕਾਮਰੇਡ ਸੁਰਜੀਤ ਨੇ ਉਹਨਾਂ ਨੂੰ ਪਹਿਲਾਂ ਇੰਡੀਅਨ ਏਅਰ ਲਾਈਨਜ ਵਿੱਚ ਡਾਇਰੈਕਟਰ ਨਿਯੁਕਤ ਕਰਵਾ ਕੇ ਦਿਵਾਈ ਸੀ ਤੇ ਫਿਰ ਰਾਜ ਸਭਾ ਦਾ ਮੈਂਬਰ ਬਣਵਾ ਕੇ ਕੇਂਦਰ ਵਿੱਚ ਮੰਤਰੀ ਦੇ ਠੰਡੇ ਰੂਮ ਦੀਆ ਹਵਾਵਾ ਵੀ ਦਿਵਾਈਆ ਸਨ। ਰਾਮੂਵਾਲੀਏ ਬਾਰੇ ਇੱਕ ਬਜ਼ੁਰਗ ਪੱਤਰਕਾਰ ਮਨਜੀਤ ਸਿੰਘ ਨੇ ਦੱਸਆਿ ਕਿ ਜਦੋਂ ਏਅਰਲਾਈਮਜ਼ ਦਾ ਡਾਇਰੈਕਟਰ ਸੀ ਤਾਂ ਉਹਨਾਂ ਨੂੰ ਉਸ ਦੇ ਕਮਰੇ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਰਾਮੂਵਾਲੀਏ ਦੇ ਕਮਰੇ ਵਿੱਚ ਇੱਕ ਭਾਰਤ ਦਾ ਨਕਸ਼ਾ ਲੱਗਾ ਹੋਇਆ ਸੀ ਜਿਸ ਦੇ ਉਪਰ ਪੰਜਾਬ ਦੇ ਹਿੱਸੇ ਨੂੰ ਲਾਲ ਰੰਗ ਦੇ ਪੈ¤ਨ ਨਾਲ ‘‘ਈਅਰ ਮਾਕਰ'' ਕੀਤਾ ਹੋਇਆ ਸੀ। ਜਦੋਂ ਰਾਮੂਵਾਲੀਏ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਆਪਣੇ ਮੇਜ਼ ਤੇ ਪਏ ਇੱਕ ਰੂਲ ਨੂੰ ਚੁੱਕਿਆ ਤੇ ਸਮਝਾਉਣ ਲੱਗ ਪਿਆ ਕਿ ਜਿੰਨਾ ਚਿਰ ਤੱਕ ਉਹ ਪੰਜਾਬ ਦੇ ਲਾਲ ਦਾਇਰੇ ਵਿੱਚ ਰਿਹਾ ਉਸ ਸਮੇਂ ਤੱਕ ਉਸ ਨੂੰ ਕੁਝ ਨਹੀ ਮਿਲਿਆ ਪਰ ਇਹ ਲਾਲ ਬਾਰਡਰ ਕਰਾਸ ਕਰਨ ਤੋਂ ਬਾਅਦ ਸਭ ਕੁਝ ਮਿਲ ਗਿਆ ਹੈ।
ਢੰਡ ਸਾਰੰਗੀ ਤੋਂ ਨੇਤਾ ਬਣੇ ਰਾਮੂਵਾਲੀਆ ਨੇ ਸ਼ੁਰੂ ਸ਼ੁਰੂ ਵਿੱਚ ਆਪਣੀ ਸਿਆਸਤ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਆਰੰਭ ਕੀਤੀ ਸੀ। 1984 ਤੋਂ ਪਹਿਲਾਂ ਧਰਮ ਮੋਰਚੇ ਦੌਰਾਨ ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਗੋਵਾਲ ਦੀਆ ਹਦਾਇਤਾਂ ਤੇ ਉਹ ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗੁਰੂਦੁਆਰਾ ਮੰਜੀ ਹਾਲ ਵਿਖੇ ਇਕੱਠੀ ਹੋਈ ਸੰਗਤ ਨੂੰ ਅੰਗਰੇਜੀ ਅਖਬਾਰ ਵਿੱਚੋਂ ਦੇਸ ਦੀ ਪਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਦੀਆ ਮੰਗਾਂ ਤੇ ਕੀਤੀ ਗਈ ਜਾਂਦੀ ਬਿਆਨਬਾਜੀ ਪੰਜਾਬੀ ਵਿੱਚ ਪੜ ਕੇ ਸੁਣਾਉਣ ਦੀ ਜਿੰਮੇਵਾਰੀ ਨਿਭਾਉਦਾ ਸੀ। ਰਾਮੂਵਾਲੀਆ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਰਦਾ ਸੀ ‘‘ਖਾਲਸਾ ਜੀ ਅਖਬਾਰ ਰਾਹੀ ਬੀਬੀ ਕਹਿੰਦੀ ਹੈ'' ਇਸ ਤੋਂ ਅੱਗੇ ਖਬਰ ਕੇ ਸੁਣਾਈ ਜਾਂਦੀ ਸੀ। ਕਈ ਸਾਲ ਰਾਮੂਵਾਲੀਆ ਸਾਹਿਬ ਲੰਗਰ ਦੀਆ ਰੋਟੀਆ ਖਾਂਦੇ ਰਹੇ ਤੇ ਅਕਾਲੀ ਦਲ ਦੇ ਗੁਣ ਗਾਂਦੇ ਰਹੇ ਪਰ ਅਖੀਰ ਉਹਨਾਂ ਨੇ ਅੱਤਵਾਦ ਦਾ ਬਹਾਨਾ ਬਣਾ ਕੇ ਦਿੱਲੀ ਜਾ ਕੇ ਡੇਰੇ ਲਗਾ ਲਏ ਤੇ ਕਛਿਹਰੇ ਵਾਲੇ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਦੇ ਪੈਰ ਜਾ ਫੜੇ। ਸ੍ਰੀ ਸੁਰਜੀਤ ਦੇ ਚਲਾਣੇ ਤੋਂ ਬਾਅਦ ਰਾਮਵਾਲੀਆ ਨੇ ਪੰਜਾਬ ਵਿੱਚ ਲੋਕ ਭਲਾਈ ਪਾਰਟੀ ਦੇ ਨਾਮ ਦੀ ਇੱਕ ਪਾਰਟੀ ਵੀ ਖੜੀ ਕੀਤੀ ਜਿਸ ਦੇ ਪ੍ਰਧਾਨ ਉਹ ਖੁਦ ਬਣੇ ਤੇ ਬਾਕੀ ਸਿਆਸੀ ਪਾਰਟੀਆ ਦੇ ਪ੍ਰਧਾਨਾਂ ਦੀ ਤਰ੍ਹਾ ਆਪਣੇ ਆਪ ਨੂੰ ਪ੍ਰਧਾਨ ਅਖਵਾਉਣ ਲੱਗ ਪਏ। ਕਰੀਬ ਤਿੰਨ ਦਹਾਕੇ ਸ਼੍ਰੀ ਰਾਮਵਾਲੀਆ ਨੇ ਨੀਲੀ ਦਸਤਾਰ ਨੂੰ ਤਿਲਾਂਜਲੀ ਦੇਈ ਰੱਖੀ ਤੇ ਲਾਲ, ਗੁਲਾਬੀ, ਹਰੀਆ ਪੱਗਾਂ ਬੰਨ ਕੇ ਨੀਲੀਧਾਰੀਆ ਦਾ ਜੰਮ ਕੇ ਵਿਰੋਧ ਹੀ ਨਹੀ ਕੀਤਾ ਸਗੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਾਣੀ ਪੀ ਪੀ ਕੇ ਕੋਸਿਆ ਅਤੇ ਕੇਂਦਰ ਦੀ ਕਾਂਗਰਸ ਤੇ ਸਾਂਝੇ ਮੋਰਚੇ ਦੀ ਸਰਕਾਰ ਦੇ ਗੁਣ ਕੁਰਸੀ ਮਿਲਣ ਕਰਕੇ ਹੀ ਗਾਏ। ਬਾਈ ਰਾਮੂਵਾਲੀਏ ਨੇ ਜਦੋਂ ਕਾਂਗਰਸ ਤੋਂ ਟਿਕਟ ਮੰਗੀ ਤਾਂ ਉਹਨਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਤੇ ਪਹਿਲਾਂ ਰਾਮੂਵਾਲੀਆ ਮਨਪ੍ਰੀਤ ਸਿੰਘ ਬਾਦਲ ਦੀ ਸਿਆਸੀ ਛੱਤਰੀ ਤੇ ਜਾ ਬੈਠਾ ਪਰ ਜਦੋਂ ਬਾਦਲਕਿਆ ਨੇ ਪੱਠੇ ਪਾ ਦਿੱਤੇ ਤਾਂ ਕੁਰਸੀ ਦੀ ਖਾਤਰ ਬਾਦਲਾਂ ਦੀ ਖੁਰਲੀ ਤੇ ਪਹੁੰਚ ਗਿਆ ਅਤੇ ਹੁਣ ਚਰਚਾ ਇਹ ਪਾਈ ਜਾ ਰਹੀ ਹੈ ਕਿ ਰਾਮੂਵਾਲੀਏ ਨੂੰ ਅਕਾਲੀ ਦਲ ਵੱਲੋਂ ਪਾਰਟੀ ਦੀ ਟਿਕਟ ਦਿੱਤੀ ਜਾ ਰਹੀ ਹੈ।
ਅੱਜ ਕਲ ਰਾਮੂਵਾਲੀਆ ਕੁਰਸੀ ਦੀ ਖਾਤਰ ਗੂੜੀ ਨੀਲੀ ਦਸਤਾਰ ਸਜਾ ਕੇ ਕਦੇ ਸੁਖਬੀਰ ਸਿੰਘ ਬਾਦਲ ਦੇ ਗੋਡੇ ਨਾਲ ਬੈਠਾ ਹੁੰਦਾ ਹੈ ਅਤੇ ਭੰਡਾ ਦੀਆ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿੱਚ ਕਈ ਪ੍ਰਕਾਰ ਦੇ ਕਾਂਗਰਸ ਦੇ ਵਿਰੁੱਧ ਕਲਾਨ ਕਰਦਾ ਹੁੰਦਾ ਹੈ। ਰਾਮੂਵਾਲੀਏ ਨੂੰ ਕੁਰਸੀ ਮਿਲੇ ਜਾਂ ਨਾ ਮਿਲੇ ਇਹ ਤਾਂ ਵੱਖਰੀ ਗੱਲ ਹੈ ਪਰ ਅਕਾਲੀ ਦਲ ਨੂੰ ਇੱਕ ‘ਸਿਆਸੀ ਭੰਡ' ਜਰੂਰ ਮਿਲ ਗਿਆ ਹੈ। ਰਾਮਵਾਲੀਆ ਸਟੇਜਾਂ ਤੋ ਇਹ ਕਹਿ ਰਿਹਾ ਹੈ ਕਿ ਉਸਦੀ ਕਰੀਬ ਤਿੰਨ ਦਹਾਕਿਆ ਬਾਅਦ ਘਰ ਵਾਪਸੀ ਹੋਈ। ਸ਼ਾਇਦ ਰਾਮੂਵਾਲੀਆ ਭੁੱਲ ਗਏ ਹਨ ਕਿ ਉਹ ਇੱਕ ਪ੍ਰਧਾਨ ਤੋ ਇੱਕ ਵਰਕਰ ਬਣ ਗਏ ਹਨ। ਰਾਮਵਾਲੀਆ ਸ਼ਾਇਦਵੀ ਭੁੱਲ ਰਹੇ ਹਨ ਕਿ ਜਿਹੜੇ ਘਾਗ ਸਿਆਸਤਦਾਨ ਦੀ ਉਹ ਸੱਜੀ ਬਾਹ ਬਣੇ ਹੋਏ ਹਨ ਉਸ ਨੇ ਹੁਣ ਤੱਕ ਪਤਾ ਨਹੀ ਕਿੰਨੇ ਕੁ ਰਾਮੂਵਾਲੀਏ ਡਕਾਰ ਲੈ ਹਨ। ਰਾਮਵਾਲੀਏ ਦੀ ਕੁਰਸੀ ਦੀ ਲਾਲਸਾ ਤੇ ਮਾਨਸਿਕਤਾ ਬਾਰੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸਾਬਕਾ ਮੈਂਬਰ ਸ੍ਰੀ ਤਰਲੋਚਨ ਸਿੰਘ ਦੁਪਾਲ ਪੁਰ ਨੇ ਆਪਣੇ ਇੱਕ ਆਰਟੀਕਲ ਵਿੱਚ ਇੰਜ ਲਿਖਿਆ ਹੈ:--
‘‘ ਇੱਕ ਕਹਾਣੀ ਅਨੁਸਾਰ, ਪੁਰਾਣੇ ਬੋਹੜ ਦੇ ਥੱਲੇ ਇੱਕ ਸਾਧੂ ਸਮਾਧੀ ਲਗਾਈ ਬੈਠਾ ਸੀ ਕਿ ਅਚਾਨਕ ਉਸ ਦੀ ਗੋਦੀ ਵਿੱਚ ਇੱਕ ਚੂਹੀ ਆਣ ਡਿੱਗੀ। ਸਾਧੂ ਨੇ ਉਸ ਚੂਹੀ ਤੇ ਸਿਰ ਤੇ ਹੱਥ ਫੇਰਿਆ ਤੇ ਪਿਆਰ ਕੀਤਾ ਤਾਂ ਚੂਹੀ ਸਾਧੂ ਦੇ ਇਰਦ ਗਿਰਦ ਹੀ ਰਹਿਣ ਲੱਗ ਪਈ। ਇੱਕ ਦਿਨ ਸਾਧੂ ਦੇ ਮਨ ਵਿੱਚ ਆਇਆ ਕਿ ਕਿਉ ਨਾ ਚੂਹੀ ਨੂੰ ਇੱਕ ਲੜਕੀ ਬਣਾ ਦਿੱਤਾ ਜਾਵੇ ਤਾਂ ਕਿ ਉਹ ਬੁਢਾਪੇ ਵਿੱਚ ਉਸ ਦੀ ਸੇਵਾ ਕਰੇਗੀ। ਰੱਬ ਨੂੰ ਪਹੁੰਚੇ ਹੋਏ ਸਾਧੂ ਨੇ ਉਸ ਚੂਹੀ ਨੂੰ ਲੜਕੀ ਬਣਾ ਦਿੱਤਾ। ਲੜਕੀ ਤੇ ਸਾਧੂ ਬਹੁਤ ਖੁਸ਼ ਹੋਏ। ਕੁਝ ਸਮਾਂ ਪਾ ਕੇ ਕੁੜੀ ਜਵਾਨ ਹੋ ਗਈ ਕੇ ਸਾਧੂ ਨੇ ਉਸ ਦੇ ਹੱਥ ਪੀਲੇ ਕਰਨ ਦੀ ਸੋਚੀ। ਇੱਕ ਦਿਨ ਕੁੜੀ ਨੂੰ ਕੋਲ ਬਿਠਾ ਕੇ ਸਾਧੂ ਨੇ ਪੁੱਛਿਆ ‘‘ਬੇਟਾ ਸੂਰਜ ਮਹਾਂ ਪ੍ਰਤਾਪੀ ਹੈ, ਤੇਰਾ ਵਿਆਹ ਉਹਦੇ ਨਾਲ ਕਰਾ ਦਿਆ? ਕੁੜੀ ਨੇ ਸਿਰ ਫੇਰਦਿਆ ਕਿਹਾ ਕਿ ਸੂਰਜ ਨਾਲੋਂ ਜਿਆਦਾ ਸ਼ਕਤੀਸ਼ਾਲੀ ਤਾਂ ਬੱਦਲ ਹੁੰਦਾ ਹੈ ਜਿਹੜਾ ਸੂਰਜ ਨੂੰ ਢੱਕ ਲੈਦਾ ਹੈ, ਤਾਂ ਫਿਰ ਤੇਰੀ ਸ਼ਾਦੀ ਬੱਦਲ ਨਾਲ ਕਰਵਾ ਦਿਆ ,ਤਾਂ ਕੁੜੀ ਨੇ ਜਵਾਬ ਦਿੱਤਾ ਕਿ , ਪਿਤਾ ਜੀ ਬੱਦਲ ਵੀ ਬਲਵਾਨ ਨਹੀ ਮੰਨੇ ਜਾਂਦੇ ਕਿਉਕਿ ਉਹਨਾਂ ਨੂੰ ਹਵਾ ਉੇ¤ਡਾ ਕੇ ਲੈ ਜਾਂਦੀ ਹੈ। ਇਸ ਗੱਲਬਾਤ ਦੌਰਾਨ ਹੀ ਕੋਈ ਸਾਧੂ ਦਾ ਸ਼ਰਧਾਲੂ ਆ ਗਿਆ ਤੇ ਦੋਵਾਂ ਦਾ ਵਾਰਤਾਲਾਪ ਬੰਦ ਹੋ ਗਿਆ।
ਕੁਝ ਦਿਨਾਂ ਬਾਅਦ ਸਾਧੂ ਨੇ ਫਿਰ ਕੁੜੀ ਨੂੰ ਪੁੱਛਿਆ ਕਿ ਬੇਟਾ ਤੇ ਫਿਰ ਵਿਆਹ ਹਵਾ ਨਾਲ ਕਰਵਾ ਦਿਆ ਤਾਂ ਕੁੜੀ ਨੇ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਕਿਹਾ ਕਿ ਪਿਤਾ ਜੀ ਹਵਾ ਬੇਸ਼ੱਕ ਬੱਦਲ ਨੂੰ ਉਡਾ ਕੇ ਲੈ ਜਾਂਦੀ ਹੈ ਪਰ ਪਹਾੜ ਦੇ ਸਾਹਮਣੇ ਉਸ ਦੀ ਕੋਈ ਪੇਸ਼ ਨਹੀ ਜਾਂਦੀ। ਸਾਧੂ ਨੇ ਕੁੜੀ ਦੀਆ ਦਲੀਲਾਂ ਅੱਗੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਫਿਰ ਤੇਰਾ ਵਿਆਹ ਪਹਾੜ ਨਾਲ ਕਰਵਾ ਦਿਆ ਤਾਂ ਕੁੜੀ ਨੇ ਸ਼ਰਮਾਉਦਿਆ ਹੋਇਆ ਕਿਹਾ ਕਿ ਪਹਾੜ ਭਲੇ ਹੀ ਕਾਫੀ ਬਲਵਾਨ ਹੁੰਦਾ ਹੈ ਪਰ ਚੂਹੇ ਮੋਹਰੇ ਉਹ ਵੀ ਬੇਬੱਸ ਹੁੰਦਾ ਹੈ ਕਿਉਕਿ ਚੂਹਾ ਪਹਾੜ ਵਿੱਚ ਖੁੱਡ ਕੱਢ ਲੈਦਾ ਹੈ।
ਪਰੇਸ਼ਾਨ ਹੋਏ ਸਾਧੂ ਨੇ ਮਾਰਿਆ ਮੱਥੇ ‘ਤੇ ਹੱਥ ਕਿ ਇਹਦੇ ਵਿੱਚ ਤਾਂ ਆਪਣਾ ਅਸਲ ਜਾਗ ਪਿਆ ਹੈ। ਇਹ ਚੂਹਿਆ ਵਿੱਚ ਹੀ ਜਾ ਕੇ ਮਿਲਣਾ ਚਾਹੁੰਦੀ ਹੈ ਤੇ ਖਿੱਝੇ ਹੋਏ ਸਾਧੂ ਨੇ ਕੁੜੀ ਤੇ ਪਾਣੀ ਤ੍ਰੌਕਦਿਆ ਆਖਿਆ, ‘ਜਾਹ ਕਮਲੀਏ ਬਣ ਜਾ ਮੁੜ ਚੂਹੀ ਦੀ ਚੂਹੀ।'' ਅਜਿਹਾ ਕੁਝ ਹੀ ਅੱਜ ਕਲ ਬਾਈ ਰਾਮੂਵਾਲੀਏ ਨਾਲ ਵਾਪਰ ਰਿਹਾ ਹੈ।
ਪੰਜਾਬ ਹਿਤੈਸ਼ੀਆ ਨੂੰ ਹੈਰਾਨ ਪਰੇਸ਼ਾਨ ਕਰ ਦੇਣ ਵਾਲੀ ਰਾਮੂਵਾਲੀਆ ਜੀ ਦੀ ਪਲਟੀ ਨੇ ਉਹਨਾਂ ਦਾ ਖੁਦ ਦਾ ਭਵਿੱਖ ਸੰਵਾਰਨਾ ਹੈ ਕਿ ਵਿਗਾੜਨਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਰਾਮੂਵਾਲੀਏ ‘ਤੇ ਉਪਰੋਕਤ ਕਹਾਣੀ ਪੂਰੀ ਤਰ੍ਹਾ ਢੁੱਕਦੀ ਹੈ ਕਿ ਉਹ ਦਿੱਲੀ ਦੱਖਣ ਘੁੰਮ ਆਏ ਹਨ ਪਰ ਕੁਰਸੀ ਦੀ ਲਾਲਸਾ ਵਿੱਚ ਉਸ ਦੀ ਮਾਨਸਿਕਤਾ ਉਸ ਚੂਹੀ ਵਰਗੀ ਹੈ ਜੋ ਪਹਿਲਾਂ ਜਥੇਦਾਰ ਤੋਂ ਲੋਕਾਂ ਦਾ ਬਾਈ ਰਾਮੂਵਾਲੀਆ ਬਣ ਗਿਆ ਸੀ ਅਤੇ ਹੁਣ ਫਿਰ ਬਾਈ ਤੋਂ ਜਥੇਦਾਰ ਬਲਵੰਤ ਸਿੰਘ ਰਾਮੂਵਾਲੀਆ ਬਣ ਗਿਆ ਹੈ ਪਰ ਉਸ ਦੇ ਭਵਿੱਖ ਦਾ ਫੈਸਲਾ ਵੀ ਹੁਣ ਲੋਕ ਹੀ ਕਰਨਗੇ ਕਿ ਉਹਨਾਂ ਨੇ ਉਸ ਨੂੰ ਬਾਈ ਰਾਮੂਵਾਲੀਆ ਬਣਿਆ ਰਹਿਣ ਦੇਣਾ ਹੈ ਜਾਂ ਫਿਰ ਜਥੇਦਾਰ ਬਲਵੰਤ ਸਿੰਘ ਰਾਮੂਵਾਲੀਆ ਬਣਾਉਣਾ ਹੈ।
ਰਾਮੂਵਾਲੀਏ ਨੇ ਇੱਕ ਟੀ.ਵੀ ਨੂੰ ਇਸ ਸਾਲ ਦੇ ਮਹੀਨਾ ਫਰਵਰੀ2011 ਵਿੱਚ ਇੱਕ ਟੀ.ਵੀ. ਚੈਨਲ ਨੂੰ ਇੰਟਰਵਿਊ ਦਿੱਤੀ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਨੇ ਹਜਾਰਾਂ ਨੌਜਵਾਨ ਵਿਦੇਸ਼ਾਂ ਵਿੱਚੋਂ ਵਾਪਸ ਦੇਸ ਲਿਆਦੇ ਹਨ ਅਤੇ ਹਜ਼ਾਰਾਂ ਹੀ ਪੰਜਾਬ ਦੀਆ ਧੀਆ ਦੇ ਉਜੜੇ ਘਰ ਵਸਾਏ ਹਨ ਜਾਂ ਫਿਰ ਧੋਖੇਬਾਜਾਂ ਨੂੰ ਕਨੂੰਨ ਦੇ ਹਵਾਲੇ ਕਰਵਾਇਆ ਹੈ। ਇਸ ਇੰਟਰਵਿਊ ਵਿੱਚ ਉਹਨਾਂ ਨੇ ਪੰਜਾਬ ਦੀ ਬਰਬਾਦੀ ਲਈ ਅਕਾਲੀ ਦਲ ਤੇ ਕਾਂਗਰਸ ਨੂੰ ਬਰਾਬਰ ਕੋਸਦਿਆ ਕਿਹਾ ਹੈ ਕਿ , ‘‘ ਇੱਕ ਤਬੇਲੇ ਦਾ ਨਾਜਮ ਘੋੜਿਆ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਨੂੰ ਮਾਮੂਲੀ ਜਿਹੀ ਗਲਤੀ ਕਰਨ ਤੇ ਵੀ ਸ਼ਾਟਿਆ ਤੇ ਡੰਡਿਆ ਨਾਲ ਮਾਰਿਆ ਜਾਂਦਾ ਸੀ। ਇੱਕ ਦਿਨ ਨਾਜ਼ਿਮ ਦੇ ਮਰ ਜਾਣ ਦੀ ਖਬਰ ਆ ਗਈ ਤਾਂ ਤਬੇਲੇ ਦੇ ਘੋੜਿਆ ਤੇ ਵਛੇਰਿਆ ਨੇ ਬੜੀ ਖੁਸ਼ੀ ਮਨਾਈ ਪਰ ਇੱਕ ਬਜ਼ੁਰਗ ਘੋੜੇ ‘ਤੇ ਇਸ ਦਾ ਕੋਈ ਅਸਰ ਨਾ ਹੋਇਆ ਤਾਂ ਵਛੇਰਿਆ ਨੇ ਉਸ ਘੋੜੇ ਨੂੰ ਪੁੱਛਿਆ ਕਿ ‘‘ਤਾਇਆ ਤੂੰ ਕਿਉ ਨਹੀ ਖੁਸ਼ ਹੋਇਆ''? ਉਸ ਬਜ਼ੁਰਗ ਘੋੜੇ ਨੇ ਜਵਾਬ ਦਿੱਤਾ ਸੀ ਕਿ,
‘‘ਨਾ ਖੁਸ਼ ਹੋਵੇ ਘੋੜਿਉ ਤੇ ਵਛੇਰਿਉ,
ਨਵਾਂ ਨਾਜ਼ਿਮ ਆਇਆ ਹੈ,
ਅਫਸੋਸ ਹੈ ਕਿ ਉਹ ਪੁਰਾਣੇ ਨਾਜ਼ਿਮ ਦੀ ਤਰ੍ਹਾ,
ਛਾਂਟੇ ਡੰਡੇ ਤੇ ਸੋਟੇ ਨਾਲ ਲਿਆਇਆ ਹੈ।''

ਸ਼੍ਰੀ ਰਾਮੂਵਾਲੀਏ ਨੇ ਕਾਂਗਰਸ ਤੇ ਅਕਾਲੀ ਦਲ ਦੋਹਾਂ ਤੇ ਹੀ ਟਿੱਪਣੀ ਕਰਦਿਆ ਉਪਰੋਕਤ ਸੱਤਰਾਂ ਵਰਤੀਆ ਸਨ ਪਰ ਅੱਜ ਉਹ ਉਹਨਾਂ ਨਾਜਿਮਾਂ ਵਿੱਚੋਂ ਹੀ ਇੱਕ ਦਾ ਪੈਰੋਕਾਰ ਬਣ ਗਿਆ ਹੈ ਜਿਹੜੇ ਪੰਜਾਬ ਦੀਆ ਧੀਆ ਭੈਣਾਂ ਦੀਆ ਗੁੱਤਾਂ ਪੁੱਟਣ ਅਤੇ ਨੌਜਵਾਨਾਂ ਦੀਆ ਦਸਤਾਰਾਂ ਪੈਰਾਂ ਥੱਲੇ ਰੋਲਣ ਲਈ ਦੋਸ਼ੀ ਹਨ। ਪੰਜਾਬ ਵਿੱਚ ਇਸ ਵੇਲੇ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਵਿਚਕਾਰ ਕੋਈ ਪੰਜਾਬ ਦੇ ਵਿਕਾਸ ਦੇ ਮੁੱਦਿਆ ਦੀ ਲੜਾਈ ਨਹੀ ਸਗੋਂ ਕੁਰਸੀ ਯੁੱਧ ਚੱਲ ਰਿਹਾ ਹੈ ਅਤੇ ਮੁੱਦਿਆ ਦਾ ਲੜਾਈ ਦੀ ਦੁਹਾਈ ਪਾਉਣ ਵਾਲਾ ਰਾਮੂਵਾਲੀਆ ਬਾਈ ਵੀ ਇਸ ਕੁਰਸੀ ਯੁੱਧ ਦਾ ਇੱਕ ਹਿੱਸਾ ਬਣ ਚੁੱਕਾ ਹੈ। ਰੱਬ ਖੈਰ ਕਰੇ!

"ਧੱੜੇਬਾਜ਼ੀਆਂ"

ਨਾ ਕਿਸੇ ਬਾਬੇ ਪਿੱਛੇ ਲੱਗ ਆਪਣੀ ਜ਼ਿੰਦਗੀ ਬਰਬਾਦ ਕਰੋ
ਸੌਂ ਰਹੀ ਅੱਜ ਕੌਮ ਸਾਰੀ, ਗੁਰੂ ਦੀ ਸਿੱਖਿਆ ਮਨੋਂ ਵਿਸਾਰੀ।
ਮੱਥੇ ਟੇਕ ਟੇਕ ਬਾਬਿਆਂ ਨੂੰ, ਸਿੱਖੀ ਚਾੜ੍ਹਤੀ ਧੱੜੇਬਾਜੀਆਂ ਨੂੰ।

ਕੋਈ ਕਹਿੰਦਾ ਮੈ ਅੰਖਡ ਕੀਰਤਨੀਆ ਹਾਂ, ਕੋਈ ਕਹਿੰਦਾ ਮੈ ਟਕਸਾਲੀ ਹਾਂ।
ਕੋਈ ਆਪਣੇ ਆਪ ਨੂੰ ਨਾਨਕਸਰੀਆ ਕਹਿਲਾਵੇ।
ਗੁਰੂ ਗ੍ਰੰਥ ਜੀ ਦਾ ਨਾ ਕੋਈ ਆਪਣੇ ਆਪ ਨੂੰ ਸਿੱਖ ਅਖਾਵੇ।

ਕੋਈ ਠਾਕੁਰ ਸਿੰਘ ਨੂੰ ਮਹਾਨ ਕਹੀ ਜਾਂਦਾ ਹੈ,
ਜਦ ਕਿ ਗੁਰੂ ਦੀ ਹਜੂਰੀ ਵਿੱਚ ਕੂਫਰ ਉਹ ਤੋਲੀ ਜਾਂਦਾ ਹੈ।
ਭੂਤਾਂ ਪ੍ਰੇਤਾਂ ਤੇ ਸੁਖਨਾ ਵਰਗੀਆਂ ਕਹਾਣੀਆਂ ਗੁਰੂ ਨਾਲ ਜੋੜੀ ਜਾਂਦਾ ਹੈ।
ਹਰੀ ਸਿੰਘ ਰੰਧਾਵੇ ਨੇ ਤਾ ਗੱਲ ਨੂੰ ਹੀ ਮੁਕਾ ਦਿੱਤਾ
ਔਰਤ ਨੂੰ ਅਪਵਿੱਤਰ ਦੱਸ ਕੇ ਬਾਬੇ ਨਾਨਕ ਨੂੰ ਝੂੱਠਾ ਬਣਾ ਦਿੱਤਾ।

ਕਿਤੇ ਢੱਡਰੀਆਂ ਵਾਲਾ, ਆਪਣੇ ਜਨਮਦਿਨ ਮਨਾਈ ਜਾਂਦਾ ਹੈ
ਤੇ ਸੋਨੇ ਦੀਆਂ ਚੈਨਾਂ ਗਲੇ ਵਿੱਚ ਪਵਾ ਕੇ, ਆਪਣੇ ਆਪ ਨੂੰ ਮੱਥੇ ਟਿਕਾਈ ਜਾਂਦਾ ਹੈ।

ਮਾਨ ਸਿੰਘ ਪਿਹੋਵੇ ਵਾਲੇ ਦੀ ਕੀ ਸੁਣਾਵਾਂ ਗੱਲ, ਜਿਦੇ ਕਾਰਨਾਮੇ ਕਿਸੇ ਤੋ ਨਹੀ ਛੁੱਪੇ ਅੱਜ ਕਲ।
ਬਲਾਤਕਾਰੀ ਜਿਦੇ ਨਾਮ ਨਾਲ ਹੈ ਲਗਦਾ, ਫਿਰ ਵੀ ਸੰਗਤੋ, ਮੁੰਡੇ ਵੰਡਣ ਤੋ ਪਿੱਛੇ ਨਹੀਂ ਹੱਟਦਾ।

ਕੋਈ ਬਾਬਾ ਕਹਿੰਦਾ ਮੈ ਲਾਂਦਾ ਹਾ ਸਮਾਧੀ ੨੦-੨੦ ਘੰਟੇ ਦੀ
ਫਿਰ ਕੋਈ ਪੁੱਛੇ ਰੋਟੀ ਕਿਥੋਂ ਪੱਕਦੀ ਤੇਰੇ ਟਬੱਰ ਦੀ।
ਮੰਗ ਮੰਗ ਕੇ ਰੋਟੀ ਤੂੰ ਖਾਂਦਾ ਹੈ, ਫਿਰ ਵੀ ਕੀਰਤੀਆ ਨੂੰ ਮਾੜਾ ਕਹਿਣ ਤੋ ਨਹੀ ਸੰਗ ਦਾ ਹੈ।

ਨਾਨਕਸਰੀ ਬਾਬਿਆਂ ਦੀ ਗੱਲ ਜੇ ਕਰੀਏ , ਮੁੰਡੇ ਵੰਡਦੇ ਜਿਹੜੇ ਲੌਂਗ ਦੇ ਜਰੀਏ।
ਲੌਂਗ ਤਾ ਬਣਾਇਆ ਇੱਕ ਬਹਾਣਾ ਹੈ, ਇਦੇ ਪਿੱਛੇ ਹੋਰ ਹੀ ਕੋਈ ਕਾਰਨਾਮਾ ਹੈ।
ਨੰਦ ਸਿੰਘ ਨੇ ਬਾਣੀ ਵੇਚਣ ਦਾ ਢੰਗ ਲੱਭ ਲਿੱਤਾ,
ਬਾਬੇ ਨਾਨਕ ਦੇ ਨਾਂ ਦੀ ਦੁਕਾਨ ਖੋਲ, ਸਿੱਖੀ ਦੀ ਜੜਾ 'ਚ ਤੇਲ ਦੇ ਦਿੱਤਾ।
ਫਿਰ ਦੇਖੋ ਅੰਖਡ ਕੀਰਤਨੀਆਂ ਦਾ ਹਾਲ, ਜਿਹੜੇ ਕਰ-ਕਰ ਪਾਖੰਡ ਹੋਏ ਨੇ ਬੇਹਾਲ।
ਰਣਧੀਰ ਸਿੰਘ ਜਿਹੇ ਨੂੰ ਆਪਣਾ ਗੁਰੂ ਬਣਾਈ ਬੈਠੇ,
ਗੁਰੂ ਗ੍ਰੰਥ ਜੀ ਨੂੰ ਭੁੱਲ, ਉਹਦੀ ਸਿੱਖਿਆ ਅਪਣਾਈ ਬੈਠੇ।
ਜਿਹੜੇ ਕਹਿੰਦੇ ਕਰਦੇ ਆਪਾ ਕੀਰਤਨ ਨਾਲ ਅੰਖਡ
ਇਨ੍ਹਾਂ ਨੇ ਕੀਰਤਨ ਨੂੰ ਬਣਾ ਲਿਆ ਨਿਰਾ ਪਾੰਖਡ।
ਛੈਣੇ ਖੜਕਾ-ਖੜਕਾ ਕੇ ਆਪਣੇ ਹੀ ਪੜਵਾ ਲੈਂਦੇ ਨੇ ਕੰਨ
ਵਾਹਿਗੁਰੂ ਦੇ ਨਾਂ ਦਾ ਚੰਗਾ ਮਜ਼ਾਕ ਬਣਾ ਕੇ ਸੋਚ ਦੇ ਨੇ, ਹੋ ਗਿਆ ਸਾਡਾ ਪਵਿਤੱਰ ਮਨ।
ਟਕਸਾਲੀਆਂ ਦੀ ਮੈਂ ਖੋਲਾਂ ਪੋਲ , ਟੱਕੇ-ਟੱਕੇ ਤੇ ਜਮੀਰ ਆਪਣੇ ਦਾ ਇਹ ਲਾਂਦੇ ਮੋਲ।
ਜਿਆਦਾ ਤਰ ਵਿਕੇ ਜਿਹੜੇ ਆਰ ਐਸ ਐਸ ਦੇ ਕੋਲ।
ਇਨ੍ਹਾਂ ਟਕਸਾਲੀਆਂ ਨੇ ਤਾ ਹੱਦ ਮੁਕਾ ਦਿੱਤੀ
ਗੁਰੂ ਗ੍ਰੰਥ ਜੀ ਨੂੰ ਇਨ੍ਹਾਂ ਦੁਕਾਨ ਬਣਾ ਦਿੱਤੀ।
ਬਚਿੱਤਰ ਦੇ ਪ੍ਕਾਸ਼ 'ਚ ਜਿਨਾ ਦਾ ਸੱਭ ਤੋਂ ਵੱਡਾ ਰੋਲ
ਬਾਪ ਬਣਾ ਲਿਆ ਇਨ੍ਹਾਂ ਨੇ ਆਪਣਾ ਇੱਕ ਹੋਰ।
ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ ਦਿੱਤਾ ਜਿਨਾ ਮਿੱਟੀ 'ਚ ਰੋਲ,
ਬ੍ਰਾਹਮਣਵਾਦ ਦਿੱਤਾ ਜਿਨਾ ਸਿੱਖੀ 'ਚ ਘੋਲ।
ਕਹਿੰਦੇ ਕਰਦੇ ਹਾਂ ਆਪਾ ਸਿੱਖੀ ਦਾ ਪਰਚਾਰ
ਪਰ ਉਹਦੇ ਵਿੱਚ ਨਹੀ ਹੁੰਦਾ ਗੁਰੂ ਸਾਹਿਬ ਦਾ ਇੱਕ ਵੀ ਵਿਚਾਰ।
ਸਿੱਖ ਸਿਧਾਂਤਾਂ ਦੇ ਜਿਹੜੇ ਨੇ ਸੱਭ ਤੋ ਵਡੇ ਚੋਰ
ਸਿੱਖੀ ਦੇ ਪਰਚਾਰ ਦਾ ਪਾਂਦੇ ਸੱਭ ਤੋਂ ਜ਼ਿਆਦਾ ਸ਼ੋਰ।
ਸਿੱਖਾ ਨੂੰ ਇਨ੍ਹਾਂ ਬਾਬਿਆਂ ਨੇ ਧੱੜੇਬਾਜ਼ੀਆਂ ਚ ਪਾ ਦਿੱਤਾ,
ਚੰਦ ਪੈਸਿਆਂ ਦੀ ਖਾਤਰ ਇਨ੍ਹਾਂ ਨੇ ਆਪਣੇ ਬਾਪ ਦੇ ਸਿਧਾਂਤ ਨੂੰ ਭੂਲਾ ਦਿੱਤਾ।
ਆਰ ਐਸ ਐਸ ਦੀ ਖਾਤਰ ਇਨ੍ਹਾਂ ਨੇ ਆਪਣੇ ਬਾਪ ਦੇ ਸਿਧਾਂਤ ਨੂੰ ਭੁਲਾ ਦਿੱਤਾ।
ਇਹ ਸਿੱਖ ਨਹੀ, ਸਿੱਖੀ ਲਿਬਾਸ 'ਚ ਰੂਪ ਨੇ ਠੱਗਾਂ ਦੇ
ਜਿਹੜੇ ਸਿੱਖੀ ਸਿਧਾਂਤਾ ਨੂੰ ਲਾ ਰਹੇ ਅੱਗਾਂ ਨੇ।

ਆਪਣੀਆਂ-ਆਪਣੀਆਂ ਧੱੜੇਬਾਜ਼ੀਆਂ ਤੇ ਕਰਦੇ ਹਾਂ
ਅੱਜ ਆਪਾਂ ਬੜਾ ਮਾਣ,
ਸਿੱਖੀ ਵਿੱਚ ਫੁੱਟ ਪਾਉਣ ਵਿੱਚ ਪਾਇਆ ਜਿਨੇ ਸੱਭ ਤੋਂ ਜ਼ਿਆਦਾ ਯੋਗਦਾਨ।
ਇਹ ਅੱਗ ਸਾਡੇ ਦਿਦਿਲਾਂ ਵਿੱਚ ਬਾਹਮਣ ਨੇ ਲਾ ਦਿੱਤੀ,
ਉਹਦੀ ਚਾਲ ਵਿੱਚ ਫਸ ਅਸੀ ਆਪਣੇ ਗੁਰੂ ਦੀ “ਗੁਰੂ ਮਾਨਿਉ ਗ੍ਥ” ਵਾਲੀ ਸਿੱਖਿਆ ਭੁਲਾ ਦਿੱਤੀ।

ਵੀਰੋ ਤੇ ਭੈਣੋਂ ਧਿਆਨ ਕਰੋ
ਧੱੜੇਬਾਜੀਆਂ ਵਿੱਚੋਂ ਆਪਣੇ ਆਪ ਨੂੰ ਕੱਢੋ, ਸਾਰੇ ਮਿੱਲ ਕੇ ਗੁਰੂ ਗ੍ਰੰਥ ਜੀ ਦੇ ਲੜ ਲੱਗੋ।
ਗੁਰੂ ਗ੍ਰੰਥ ਜੀ ਦੀ ਸਿੱਖਿਆ ਜ਼ਿੰਦਗੀ 'ਚ ਲਿਆਣ ਦੀ ਕੋਸ਼ਿਸ਼ ਕਰੋ।
ਨਾ ਕਿਸੇ ਬਾਬੇ ਪਿੱਛੇ ਲੱਗ ਆਪਣੀ ਜ਼ਿੰਦਗੀ ਬਰਬਾਦ ਕਰੋ...
ਨਾ ਕਿਸੇ ਬਾਬੇ ਪਿੱਛੇ ਲੱਗ ਆਪਣੀ ਜ਼ਿੰਦਗੀ ਬਰਬਾਦ ਕਰੋ...