Total Pageviews

Wednesday, December 28, 2011

"ਧੱੜੇਬਾਜ਼ੀਆਂ"

ਨਾ ਕਿਸੇ ਬਾਬੇ ਪਿੱਛੇ ਲੱਗ ਆਪਣੀ ਜ਼ਿੰਦਗੀ ਬਰਬਾਦ ਕਰੋ
ਸੌਂ ਰਹੀ ਅੱਜ ਕੌਮ ਸਾਰੀ, ਗੁਰੂ ਦੀ ਸਿੱਖਿਆ ਮਨੋਂ ਵਿਸਾਰੀ।
ਮੱਥੇ ਟੇਕ ਟੇਕ ਬਾਬਿਆਂ ਨੂੰ, ਸਿੱਖੀ ਚਾੜ੍ਹਤੀ ਧੱੜੇਬਾਜੀਆਂ ਨੂੰ।

ਕੋਈ ਕਹਿੰਦਾ ਮੈ ਅੰਖਡ ਕੀਰਤਨੀਆ ਹਾਂ, ਕੋਈ ਕਹਿੰਦਾ ਮੈ ਟਕਸਾਲੀ ਹਾਂ।
ਕੋਈ ਆਪਣੇ ਆਪ ਨੂੰ ਨਾਨਕਸਰੀਆ ਕਹਿਲਾਵੇ।
ਗੁਰੂ ਗ੍ਰੰਥ ਜੀ ਦਾ ਨਾ ਕੋਈ ਆਪਣੇ ਆਪ ਨੂੰ ਸਿੱਖ ਅਖਾਵੇ।

ਕੋਈ ਠਾਕੁਰ ਸਿੰਘ ਨੂੰ ਮਹਾਨ ਕਹੀ ਜਾਂਦਾ ਹੈ,
ਜਦ ਕਿ ਗੁਰੂ ਦੀ ਹਜੂਰੀ ਵਿੱਚ ਕੂਫਰ ਉਹ ਤੋਲੀ ਜਾਂਦਾ ਹੈ।
ਭੂਤਾਂ ਪ੍ਰੇਤਾਂ ਤੇ ਸੁਖਨਾ ਵਰਗੀਆਂ ਕਹਾਣੀਆਂ ਗੁਰੂ ਨਾਲ ਜੋੜੀ ਜਾਂਦਾ ਹੈ।
ਹਰੀ ਸਿੰਘ ਰੰਧਾਵੇ ਨੇ ਤਾ ਗੱਲ ਨੂੰ ਹੀ ਮੁਕਾ ਦਿੱਤਾ
ਔਰਤ ਨੂੰ ਅਪਵਿੱਤਰ ਦੱਸ ਕੇ ਬਾਬੇ ਨਾਨਕ ਨੂੰ ਝੂੱਠਾ ਬਣਾ ਦਿੱਤਾ।

ਕਿਤੇ ਢੱਡਰੀਆਂ ਵਾਲਾ, ਆਪਣੇ ਜਨਮਦਿਨ ਮਨਾਈ ਜਾਂਦਾ ਹੈ
ਤੇ ਸੋਨੇ ਦੀਆਂ ਚੈਨਾਂ ਗਲੇ ਵਿੱਚ ਪਵਾ ਕੇ, ਆਪਣੇ ਆਪ ਨੂੰ ਮੱਥੇ ਟਿਕਾਈ ਜਾਂਦਾ ਹੈ।

ਮਾਨ ਸਿੰਘ ਪਿਹੋਵੇ ਵਾਲੇ ਦੀ ਕੀ ਸੁਣਾਵਾਂ ਗੱਲ, ਜਿਦੇ ਕਾਰਨਾਮੇ ਕਿਸੇ ਤੋ ਨਹੀ ਛੁੱਪੇ ਅੱਜ ਕਲ।
ਬਲਾਤਕਾਰੀ ਜਿਦੇ ਨਾਮ ਨਾਲ ਹੈ ਲਗਦਾ, ਫਿਰ ਵੀ ਸੰਗਤੋ, ਮੁੰਡੇ ਵੰਡਣ ਤੋ ਪਿੱਛੇ ਨਹੀਂ ਹੱਟਦਾ।

ਕੋਈ ਬਾਬਾ ਕਹਿੰਦਾ ਮੈ ਲਾਂਦਾ ਹਾ ਸਮਾਧੀ ੨੦-੨੦ ਘੰਟੇ ਦੀ
ਫਿਰ ਕੋਈ ਪੁੱਛੇ ਰੋਟੀ ਕਿਥੋਂ ਪੱਕਦੀ ਤੇਰੇ ਟਬੱਰ ਦੀ।
ਮੰਗ ਮੰਗ ਕੇ ਰੋਟੀ ਤੂੰ ਖਾਂਦਾ ਹੈ, ਫਿਰ ਵੀ ਕੀਰਤੀਆ ਨੂੰ ਮਾੜਾ ਕਹਿਣ ਤੋ ਨਹੀ ਸੰਗ ਦਾ ਹੈ।

ਨਾਨਕਸਰੀ ਬਾਬਿਆਂ ਦੀ ਗੱਲ ਜੇ ਕਰੀਏ , ਮੁੰਡੇ ਵੰਡਦੇ ਜਿਹੜੇ ਲੌਂਗ ਦੇ ਜਰੀਏ।
ਲੌਂਗ ਤਾ ਬਣਾਇਆ ਇੱਕ ਬਹਾਣਾ ਹੈ, ਇਦੇ ਪਿੱਛੇ ਹੋਰ ਹੀ ਕੋਈ ਕਾਰਨਾਮਾ ਹੈ।
ਨੰਦ ਸਿੰਘ ਨੇ ਬਾਣੀ ਵੇਚਣ ਦਾ ਢੰਗ ਲੱਭ ਲਿੱਤਾ,
ਬਾਬੇ ਨਾਨਕ ਦੇ ਨਾਂ ਦੀ ਦੁਕਾਨ ਖੋਲ, ਸਿੱਖੀ ਦੀ ਜੜਾ 'ਚ ਤੇਲ ਦੇ ਦਿੱਤਾ।
ਫਿਰ ਦੇਖੋ ਅੰਖਡ ਕੀਰਤਨੀਆਂ ਦਾ ਹਾਲ, ਜਿਹੜੇ ਕਰ-ਕਰ ਪਾਖੰਡ ਹੋਏ ਨੇ ਬੇਹਾਲ।
ਰਣਧੀਰ ਸਿੰਘ ਜਿਹੇ ਨੂੰ ਆਪਣਾ ਗੁਰੂ ਬਣਾਈ ਬੈਠੇ,
ਗੁਰੂ ਗ੍ਰੰਥ ਜੀ ਨੂੰ ਭੁੱਲ, ਉਹਦੀ ਸਿੱਖਿਆ ਅਪਣਾਈ ਬੈਠੇ।
ਜਿਹੜੇ ਕਹਿੰਦੇ ਕਰਦੇ ਆਪਾ ਕੀਰਤਨ ਨਾਲ ਅੰਖਡ
ਇਨ੍ਹਾਂ ਨੇ ਕੀਰਤਨ ਨੂੰ ਬਣਾ ਲਿਆ ਨਿਰਾ ਪਾੰਖਡ।
ਛੈਣੇ ਖੜਕਾ-ਖੜਕਾ ਕੇ ਆਪਣੇ ਹੀ ਪੜਵਾ ਲੈਂਦੇ ਨੇ ਕੰਨ
ਵਾਹਿਗੁਰੂ ਦੇ ਨਾਂ ਦਾ ਚੰਗਾ ਮਜ਼ਾਕ ਬਣਾ ਕੇ ਸੋਚ ਦੇ ਨੇ, ਹੋ ਗਿਆ ਸਾਡਾ ਪਵਿਤੱਰ ਮਨ।
ਟਕਸਾਲੀਆਂ ਦੀ ਮੈਂ ਖੋਲਾਂ ਪੋਲ , ਟੱਕੇ-ਟੱਕੇ ਤੇ ਜਮੀਰ ਆਪਣੇ ਦਾ ਇਹ ਲਾਂਦੇ ਮੋਲ।
ਜਿਆਦਾ ਤਰ ਵਿਕੇ ਜਿਹੜੇ ਆਰ ਐਸ ਐਸ ਦੇ ਕੋਲ।
ਇਨ੍ਹਾਂ ਟਕਸਾਲੀਆਂ ਨੇ ਤਾ ਹੱਦ ਮੁਕਾ ਦਿੱਤੀ
ਗੁਰੂ ਗ੍ਰੰਥ ਜੀ ਨੂੰ ਇਨ੍ਹਾਂ ਦੁਕਾਨ ਬਣਾ ਦਿੱਤੀ।
ਬਚਿੱਤਰ ਦੇ ਪ੍ਕਾਸ਼ 'ਚ ਜਿਨਾ ਦਾ ਸੱਭ ਤੋਂ ਵੱਡਾ ਰੋਲ
ਬਾਪ ਬਣਾ ਲਿਆ ਇਨ੍ਹਾਂ ਨੇ ਆਪਣਾ ਇੱਕ ਹੋਰ।
ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ ਦਿੱਤਾ ਜਿਨਾ ਮਿੱਟੀ 'ਚ ਰੋਲ,
ਬ੍ਰਾਹਮਣਵਾਦ ਦਿੱਤਾ ਜਿਨਾ ਸਿੱਖੀ 'ਚ ਘੋਲ।
ਕਹਿੰਦੇ ਕਰਦੇ ਹਾਂ ਆਪਾ ਸਿੱਖੀ ਦਾ ਪਰਚਾਰ
ਪਰ ਉਹਦੇ ਵਿੱਚ ਨਹੀ ਹੁੰਦਾ ਗੁਰੂ ਸਾਹਿਬ ਦਾ ਇੱਕ ਵੀ ਵਿਚਾਰ।
ਸਿੱਖ ਸਿਧਾਂਤਾਂ ਦੇ ਜਿਹੜੇ ਨੇ ਸੱਭ ਤੋ ਵਡੇ ਚੋਰ
ਸਿੱਖੀ ਦੇ ਪਰਚਾਰ ਦਾ ਪਾਂਦੇ ਸੱਭ ਤੋਂ ਜ਼ਿਆਦਾ ਸ਼ੋਰ।
ਸਿੱਖਾ ਨੂੰ ਇਨ੍ਹਾਂ ਬਾਬਿਆਂ ਨੇ ਧੱੜੇਬਾਜ਼ੀਆਂ ਚ ਪਾ ਦਿੱਤਾ,
ਚੰਦ ਪੈਸਿਆਂ ਦੀ ਖਾਤਰ ਇਨ੍ਹਾਂ ਨੇ ਆਪਣੇ ਬਾਪ ਦੇ ਸਿਧਾਂਤ ਨੂੰ ਭੂਲਾ ਦਿੱਤਾ।
ਆਰ ਐਸ ਐਸ ਦੀ ਖਾਤਰ ਇਨ੍ਹਾਂ ਨੇ ਆਪਣੇ ਬਾਪ ਦੇ ਸਿਧਾਂਤ ਨੂੰ ਭੁਲਾ ਦਿੱਤਾ।
ਇਹ ਸਿੱਖ ਨਹੀ, ਸਿੱਖੀ ਲਿਬਾਸ 'ਚ ਰੂਪ ਨੇ ਠੱਗਾਂ ਦੇ
ਜਿਹੜੇ ਸਿੱਖੀ ਸਿਧਾਂਤਾ ਨੂੰ ਲਾ ਰਹੇ ਅੱਗਾਂ ਨੇ।

ਆਪਣੀਆਂ-ਆਪਣੀਆਂ ਧੱੜੇਬਾਜ਼ੀਆਂ ਤੇ ਕਰਦੇ ਹਾਂ
ਅੱਜ ਆਪਾਂ ਬੜਾ ਮਾਣ,
ਸਿੱਖੀ ਵਿੱਚ ਫੁੱਟ ਪਾਉਣ ਵਿੱਚ ਪਾਇਆ ਜਿਨੇ ਸੱਭ ਤੋਂ ਜ਼ਿਆਦਾ ਯੋਗਦਾਨ।
ਇਹ ਅੱਗ ਸਾਡੇ ਦਿਦਿਲਾਂ ਵਿੱਚ ਬਾਹਮਣ ਨੇ ਲਾ ਦਿੱਤੀ,
ਉਹਦੀ ਚਾਲ ਵਿੱਚ ਫਸ ਅਸੀ ਆਪਣੇ ਗੁਰੂ ਦੀ “ਗੁਰੂ ਮਾਨਿਉ ਗ੍ਥ” ਵਾਲੀ ਸਿੱਖਿਆ ਭੁਲਾ ਦਿੱਤੀ।

ਵੀਰੋ ਤੇ ਭੈਣੋਂ ਧਿਆਨ ਕਰੋ
ਧੱੜੇਬਾਜੀਆਂ ਵਿੱਚੋਂ ਆਪਣੇ ਆਪ ਨੂੰ ਕੱਢੋ, ਸਾਰੇ ਮਿੱਲ ਕੇ ਗੁਰੂ ਗ੍ਰੰਥ ਜੀ ਦੇ ਲੜ ਲੱਗੋ।
ਗੁਰੂ ਗ੍ਰੰਥ ਜੀ ਦੀ ਸਿੱਖਿਆ ਜ਼ਿੰਦਗੀ 'ਚ ਲਿਆਣ ਦੀ ਕੋਸ਼ਿਸ਼ ਕਰੋ।
ਨਾ ਕਿਸੇ ਬਾਬੇ ਪਿੱਛੇ ਲੱਗ ਆਪਣੀ ਜ਼ਿੰਦਗੀ ਬਰਬਾਦ ਕਰੋ...
ਨਾ ਕਿਸੇ ਬਾਬੇ ਪਿੱਛੇ ਲੱਗ ਆਪਣੀ ਜ਼ਿੰਦਗੀ ਬਰਬਾਦ ਕਰੋ...

1 comment:

Volunteer Kaur said...

ji veer jio bahut wadiya ji sahi keh rahe ho ji tusi