ਦੇਹਧਾਰੀ ਗੁਰੂਆਂ, ਤਰਕਵਾਦੀਆਂ ਅਤੇ ਸਿਆਸਤ ਨਾਲ ਜੁੜੇ ਸੰਤਾਂ ਨੂੰ ਵੀ ਕਰੜੇ ਹੱਥੀਂ ਲਿਆ
ਨਿਹਾਲ ਸਿੰਘ ਵਾਲਾ, 30 ਦਸੰਬਰ (ਰਾਜਵਿੰਦਰ ਰੌਂਤਾ) : ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਨਗਰ ਨਿਵਾਸੀਆਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਅਦੁਤੀ ਸ਼ਹੀਦੀ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਪਿੰਡ ਰੌਂਤਾ ਵਿਖੇ ਕਰਵਾਇਆ ਗਿਆ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਨੰਦਗੜ੍ਹ ਨੇ ਸਿੱਖਾਂ ਨੂੰ ਵੱਖਰੀ ਕੌਮ ਦੱਸਦਿਆਂ ਸ਼ਬਦ ਗੁਰੂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਸਾਡੀ ਸੰਸਕ੍ਰਿਤੀ ਬਚਾਉਣ ਲਈ ਕੁਰਬਾਨੀ ਕੀਤੀ। ਗੁਰੂ ਸਾਹਿਬਾਨ ਦੀ ਕੁਰਬਾਨੀ ਨਾਲ ਹੀ ਅਸੀਂ ਸਿੱਖ ਹਾਂ। ਉਨ੍ਹਾਂ ਦੇਹਧਾਰੀ ਗੁਰੂਆਂ, ਤਰਕਵਾਦੀਆਂ ਅਤੇ ਸਿਆਸਤ ਨਾਲ ਜੁੜੇ ਸੰਤਾਂ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਨਾਨਕਸ਼ਾਹੀ ਕੈ¦ਡਰ ਮੁਤਾਬਿਕ ਦਿਨ-ਦਿਹਾੜੇ ਮਨਾਉਣ ਲਈ ਕਹਿੰਦਿਆਂ 5 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਉਣ ਲਈ ਕਿਹਾ। ਭਾਈ ਹਰਪ੍ਰੀਤ ਸਿੰਘ ਮੱਖੂ ਨੇ ਵੀ ਦੋ ਦਿਨ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਇਸ ਸਮੇਂ ਭਾਈ ਕੁਲਵੀਰ ਸਿੰਘ ਮੋਹਾਲੀ ਵਾਲਿਆਂ ਦੇ ਸਹਿਯੋਗ ਨਾਲ 250 ਦੇ ਕਰੀਬ ਬੱਚਿਆਂ-ਨੌਜਵਾਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ। ਇਸ ਸਾਰੇ ਸਮਾਗਮ ਨੂੰ ਭਾਈ ਕੁਲਦੀਪ ਸਿੰਘ ਮਧੇਕੇ ਵੱਲੋਂ .ਸਕਿਹਾਲਦਲਵਿੲ.ਚੋਮ 'ਤੇ ਦਿਖਾਇਆ ਗਿਆ। ਇਸ ਮੌਕੇ ਭਾਈ ਹਰਪ੍ਰੀਤ ਸਿੰਘ ਮਖੂ, ਭਾਈ ਰਤਨ ਸਿੰਘ ਖਾਲਸਾ ਬਠਿੰਡਾ, ਪਰਮਿੰਦਰ ਸਿੰਘ, ਜਗਦੀਪ ਸਿੰਘ ਨੱਥੋਕੇ ਅਤੇ ਸਿਮਰਨਜੀਤ ਸਿੰਘ ਖਾਲਸਾ ਰੌਂਤਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਸਮੇਂ ਅੰਤਰਰਾਸ਼ਟਰੀ ਰਾਗੀ ਭਾਈ ਕੁਲਵੰਤ ਸਿੰਘ, ਮੱਖਣ ਸਿੰਘ, ਜਗਸੀਰ ਸਿੰਘ, ਸੋਹਣ ਸਿੰਘ, ਸਿਮਰਜੀਤ ਸਿੰਘ, ਗੁਰਮੇਲ ਸਿੰਘ, ਡਾ. ਰਾਜਵੀਰ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ। ਅਬੋਹਰ, (ਤੇਜਿੰਦਰ ਸਿੰਘ ਖ਼ਾਲਸਾ) : ਸ਼੍ਰੋਮਣੀ ਕਮੇਟੀ ਵਲੋਂ ਸਾਧ ਲਾਣੇ ਦੇ ਦਬਾਅ ਵਿਚ ਆ ਕੇ ਮੂਲ ਨਾਨਕਸ਼ਾਹੀ ਕੈਲੰਡਰ ਵਿਚ ਫੇਰਬਦਲ ਕਰ ਕੇ ਬ੍ਰਾਹਮਣੀ ਰੰਗਤ ਦੇਣ ਵਿਰੁਧ ਸੰਗਤਾਂ ਸਾਹਮਣੇ ਆਉਣ ਲੱਗ ਪਈਆਂ ਹਨ ਜਿਸ ਤਹਿਤ ਸਥਾਨਕ ਗੁਰਦਵਾਰਾ ਬਾਬਾ ਦੀਪ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ, ਗੁਰਦਵਾਰਾ ਸਿੰਘ ਸਭਾ ਪਿੰਡ ਡੰਗਰ ਖੇੜਾ ਆਦਿ ਸੰਸਥਾਵਾਂ ਨੇ ਗੁਰੁ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਉਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜੀਤ ਸਿੰਘ, ਸੁਖਦੀਪ ਸਿੰਘ, ਗ੍ਰੰਥੀ ਅਵਤਾਰ ਸਿੰਘ ਨੇ ਦਸਿਆ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਦਿਹਾੜੇ ਮਨਾਉਂਦੇ ਆ ਰਹੇ ਹਨ, ਜਿਸ ਤਹਿਤ ਪਿਛਲੇ ਕੁਝ ਸਾਲਾਂ ਤੋਂ ਗੁਰੂੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੀ 5 ਜਨਵਰੀ ਨੂੰ ਮਨਾਇਆ ਜਾਂਦਾ ਸੀ, ਪਰ ਹੁਣ ਨਵੇਂ ਬਣਾਏ ਗਏ ਕੈਲੰਡਰ ਵਿਚ ਸਾਧਾਂ ਦੇ ਦਬਾਅ ਵਿਚ ਆ ਕੇ ਇਸ ਨੂੰ ਬਦਲ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਪੁਰਬ ਕਦੇ ਜਨਵਰੀ ਤੇ ਕਦੇ ਦੰਸਬਰ ਵਿਚ ਮਨਾਉਣ ਤੋਂ ਖਹਿੜਾ ਛੁਡਾ ਕੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੂਰਬ ਹਰ ਸਾਲ 5 ਜਨਵਰੀ ਨੂੰ ਹੀ ਮਨਾਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਿੱਖੀ ਵਿਚ ਹੋ ਰਹੀ ਦਖ਼ਲਅੰਦਾਜ਼ੀ ਦਾ ਅੱਗੇ ਆ ਕੇ ਖੁਦ ਜਵਾਬ ਦੇਣ। ਥੋਬਾ, (ਸੁਰਿੰਦਰ ਪਾਲ ਸਿੰਘ ਤਾਲਬਪੁਰਾ) : ਭਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ 31 ਦਸੰਬਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਪਿੰਡ ਫੱਤੇਵਾਲ ਦੀਆਂ ਸੰਗਤਾਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਅਸਲ ਨਾਨਕਸ਼ਾਹੀ ਕਲੰਡਰ 2003 ਅਨੁਸਾਰ ਦਸਮਪਿਤਾ ਦਾ ਗੁਰਪੂਰਬ 5 ਜਨਵਰੀ ਨੂੰ ਹੀ ਮਨਾਉਣਗੇ। ਇਸ ਦੇ ਚਲਦਿਆਂ ਪ੍ਰਭਾਤ ਫੇਰੀਆਂ ਕਢੀਆਂ ਜਾ ਰਹੀਆਂ ਹਨ ਜੋ ਲਗਾਤਾਰ 4 ਜਨਵਰੀ ਤਕ ਕਢੀਆਂ ਜਾਣਗੀਆਂ ਤੇ 5 ਜਨਵਰੀ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਇਸ ਦੀ ਜਾਣਕਾਰੀ ਦਿੰਦਿਆਂ ਭਾਈ ਸੁਖਵਿੰਦਰ ਸਿੰਘ ਫੱਤੇਵਾਲ ਤੇ ਭਾਈ ਸ਼ੇਰ ਅਮੀਰ ਸਿੰਘ ਨੇ ਕਿਹਾ ਕਿ ਦਸਮ ਪਿਤਾ ਦਾ ਜਨਮ ਦਿਹਾੜਾ ਸੰਗਤਾ ਦੇ ਮਨਾਂ 'ਚ 5 ਜਨਵਰੀ ਨੂੰ ਹੀ ਪੱਕਾ ਹੋ ਗਿਆ ਹੈ ਪਰ ਹੁਣ ਤਾਰੀਖ਼ ਬਦਲ ਜਾਣ ਕਾਰਨ ਸੰਗਤਾ ਭੁਲੇਖੇ ਦਾ ਸ਼ਿਕਾਰ ਹੋ ਰਹੀਆਂ ਹਨ ਗੁਰਪੁਰਬ ਸਮਾਗਮ ਵਿਚ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਸਭਰਾ ਅਤੇ ਕਵੀਸ਼ਰੀ ਜਥਾ ਭਾਈ ਕੁਲਵਿੰਦਰ ਸਿੰਘ ਐਮ ਏ ਸੰਗਤਾ ਨੂੰ ਗੁਰਬਾਣੀ ਨਾਲ ਜੋੜਨਗੇ ਇਸ ਸਮੇ ਮੌਜੂਦ ਸਨ ਸ. ਗੁਰਚਰਨ ਸਿੰਘ ਪੰਚ, ਸ. ਸੁਰਿੰਦਰ ਸਿੰਘ ਪ੍ਰਧਾਨ, ਭਾਈ ਜਗਤਾਰ ਸਿੰਘ ਆਦਿ ਹਾਜ਼ਰ ਸਨ।
No comments:
Post a Comment