Total Pageviews

Saturday, December 31, 2011

ਅਜਿਹਾ ਹੋਵੇ ਨਗਰ ਕੀਰਤਨ

ਤੇਰਾ ਨਗਰ ਕੀਰਤਨ ਮੇਰਾ ਨਗਰ ਕੀਰਤਨ,
ਹੋਇਆ ਅੱਜ ਤੇਰਾ ਮੇਰਾ ਨਗਰ ਕੀਰਤਨ।
ਜਦ ਹੁੰਦਾ ਸੀ,ਪੰਥ ਪਿਆਰ ਨਗਰ ਕੀਰਤਨ,
ਦਿਖਦਾ ਸੀ ਖ਼ਾਲਸਾਈ ਜਾਹੋ ਜਲਾਲ ਨਗਰ ਕੀਰਤਨ।
ਜੱਟਾਂ ਲੁਬਾਣਿਆਂ ਪੁੱਣਛੀਆਂ ਮੁੱਜ਼ਫਰਾਵਾਦੀਆਂ ਦੇ,
ਅੱਜ ਹੋ ਗਏ ਡੇਰਿਆਂ ਕਮੇਟੀਆਂ ਦੇ ਨਗਰ ਕੀਰਤਨ।
ਦਿੱਖੇ ਨਾ,ਸ਼ੱਸ਼ਤਰਾਂ ਦਾ ਜ਼ੋਹਰ,ਬਾਣੇ ਦੀ ਟੋਰ,ਨਾਮ ਦਾ ਰੰਗ,
ਹੋ ਗਇਆ ਸੈਰ ਸਪਾਟੇ ਦਾ ਨਾ,ਅਜ ਨਗਰ ਕੀਰਤਨ।
ਇਕ ਦਿਨ ਦਾ ਸ਼ੋਂਕ ਸਜਾ ਲੈਣਾ ਬਾਣਾ,ਫੜ੍ਹ ਲੈਣੀ ਕਿਰਪਾਨ,
ਬਣਾ ਦਿੱਤਾ ਢੋਂਗ ਅੱਜ ਲੋਕਾਂ ਨੇ ਨਗਰ ਕੀਰਤਨ ।
ਲੱਖਾਂ ਰੂਪਏ ਖਰਚ ਹੁੰਦੇ ਅਰਥ ਨਾ ਕੋਈ ਲੱਗੇ,
ਚਾਹ ਪਕੋੜੇ ਵੰਡ ਛੱਕ ਲੇਣੇ,ਅਜ ਏਹੀ ਹੁੰਦਾ ਨਗਰ ਕੀਰਤਨ।
ਏਕਤਾ ਇਮਾਨ ਨਾਲ ਇਕ ਜਿਲਾ੍ਹ ਇਕ ਹੋਵੇ ਨਗਰ ਕੀਰਤਨ।
ਖ਼ਾਲਸਾਈ ਸ਼ਾਨ ਹੋਵੇ,ਇਕ ਪੇਗਾਮ ਹੋਵੇ ਨਗਰ ਕੀਰਤਨ।
ਚੱਲਣ 'ਚ ਨਾ ਦੁਖ ਹੋਵੇ, ਖਾਣ ਦੀ ਨਾ ਭੁੱਖ ਹੋਵੇ।
ਸ਼ਾਂਤ ਜੇਹੀ ਕਤਾਰਾਂ ਹੋਣ, ਨਾਮ ਦਾ ਹੁਲਾਰਾ ਹੋਵੇ ।
ਬਾਣੇ ਦਾ ਸ਼ਿੰਗਾਰ ਹੋਵੇ,ਆਪਸ ਵਿਚ ਪਿਆਰ ਹੋਵੇ।
ਸ਼ੇਰ ਜੇਹੀ ਸੂਰਤ,ਹਾਥੀ ਜੇਹੀ ਚਾਲ,ਬਾਜ਼ ਜੇਹੀ ਪਰਵਾਜ਼ ਹੋਵੇ।
ਸ਼ੱਸ੍ਰਤਰਾਂ ਦਾ ਜੋਰ ਹੋਵੇ ਢੋਲ੍ਹਾਂ ਦੀ ਠਕੋਰ ਹੋਵੇ ।
ਜਿੱਥੋਂ ਤੁਰੇ ਜਾਵੇ ਕਾਫ਼ਲਾ,ਲੋਕੀ ਕਹਿਣ ਨਗਰ ਕੀਰਤਨ।
ਅਜ ਨਗਰ ਕੀਰਤਨ ਜਲੂਸ ਬਣ ਗਏ,ਤਾਹੀਂ ਤਾਂ ਫਜ਼ੋਲ ਬਣ ਗਏ।
ਗੁਰਮਤਿ ਦੀ ਥਾਂ ਮਨਮਤੀ ਅਖਾੜਾਂ ਬਣ ਗਏ ਨਗਰ ਕੀਰਤਨ।
ਹੁਣ ਨਗਰ ਕੀਰਤਨਾ ਦੀ ਵੀ ਵੰਡ ਹੋ ਗਈ, ਮਨਮੋਹਨ ਸਿੰਘਾਂ!
ਸਿੱਖੀ ਸ਼ਾਨ ਦੀ ਥਾਂ ਧੜ੍ਹਿਆਂ ਦਾ ਪ੍ਰਚਾਰ ਬਣ ਗਏ ਨਗਰ ਕਰਿਤਨ।
ਰਲ ਮਿਲ ਸਾਰੇ ਕਰ ਲੈਣ ਉਪਰਾਲਾ,ਹੋ ਜਾਵੇ ਮਿਲ ਵਰਤਣ।
ਦੁਬਿਧਾ ਦੂਰ ਕਰੇ,ਜਾਤਾਂ ਗੋਤਾਂ ਦਾ ਸਫਾਇਆ ਕਰੇ ਨਗਰ ਕੀਰਤਨ।
ਉਪਲੱਬਦੀਆਂ ਦੀ ਖਾਣ ਹੋਵੇ,ਮਨੁੱਖਾਂ ਤਾਈ ਪਹਿਗਾਬ ਹੋਵੇ।
੨੬ ਜਨਵਰੀ ਫਿਕੀ ਪੈ ਜੇ,ਅਜਿਹਾ ਅਜੂਬਾ ਹੋਵੇ ਨਗਰ ਕੀਰਤਨ।

No comments: